ਚੰਡੀਗੜ੍ਹ : ਸ਼ਹਿਰ ਦੇ ਸੈਕਟਰ-17 ਸਟੇਟ ਬੈਂਕ ਆਫ ਇੰਡੀਆ ਦੇ ਦਫਤਰ ਪਿੱਛੇ ਸਾਈਕਲ ਟਰੈਕ 'ਤੇ ਇਕ ਕੁੜੀ ਦੇ ਵੱਢੇ ਹੋਏ ਪੈਰ ਬਰਾਮਦ ਕੀਤੇ ਗਏ ਹਨ, ਜਿਸ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ ਹੈ। ਕੁੜੀ ਦੇ ਵੱਢੇ ਹੋਏ ਪੈਰਾਂ ਦੇ ਟੁਕੜੇ ਸੈਕਟਰ-17 ਵੱਲੋਂ ਆਉਣ ਵਾਲੀ ਸੜਕ ਨੇੜੇ ਮੌਜੂਦ ਸਾਈਕਲ ਟਰੈਕ ਨੇੜੇ ਝਾੜੀਆਂ 'ਚੋਂ ਮਿਲੇ ਹਨ। ਸੂਚਨਾ ਮਿਲਦੇ ਹੀ ਮੌਕੇ 'ਤੇ ਸੈਕਟਰ-17 ਥਾਣਾ ਪੁਲਸ ਸਮੇਤ ਸੀਨੀਅਰ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਘਟਨਾ ਵਾਲੀ ਥਾਂ 'ਤੇ ਬੁਲਾਈ ਗਈ ਸੀ. ਐਫ. ਐਸ. ਐਲ. ਨੇ ਕੁੜੀ ਦੇ ਵੱਢੇ ਹੋਏ ਪੈਰਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਇਹ ਮਾਮਲਾ ਕਤਲ ਦਾ ਲੱਗ ਰਿਹਾ ਹੈ, ਜਿਸ ਦੀ ਜਾਂਚ ਪੁਲਸ ਵੱਲੋਂ ਕੀਤੀ ਜਾ ਰਹੀ ਹੈ।
ਨਵਜੋਤ ਸਿੱਧੂ ਦੀਆਂ ਵਧੀਆਂ ਮੁਸ਼ਕਲਾਂ, ਪੁਲਸ ਨੇ ਘਰ ਦੇ ਬਾਹਰ ਲਗਾਇਆ ਨੋਟਿਸ
NEXT STORY