ਲਾਂਬੜਾ, (ਵਰਿੰਦਰ)- ਲਾਂਬੜਾ ਪੁਲਸ ਨੇ ਆਟੋ 'ਤੇ ਜਾਅਲੀ ਨੰਬਰ ਲਗਾ ਕੇ ਨਾਜਾਇਜ਼ ਸ਼ਰਾਬ ਵੇਚਣ ਵਾਲੇ ਇਕ ਮੁਲਜ਼ਮ ਨੂੰ ਕਾਬੂ ਕੀਤਾ ਹੈ। ਥਾਣਾ ਮੁਖੀ ਪੁਸ਼ਪ ਬਾਲੀ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਅਮਰਜੀਤ ਸਿੰਘ ਉਰਫ ਅਮਰ ਪੁੱਤਰ ਹਰਚਰਨ ਸਿੰਘ ਵਾਸੀ ਸੁਦਰਸ਼ਨ ਪਾਰਕ ਮਕਸੂਦਾਂ ਆਟੋ 'ਚ ਸਵਾਰੀਆਂ ਢੋਣ ਦੀ ਆੜ ਵਿਚ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰ ਰਿਹਾ ਹੈ। ਉਸ ਨੇ ਆਪਣੇ ਆਟੋ 'ਤੇ ਨੰਬਰ ਵੀ ਜਾਅਲੀ ਲਾਇਆ ਹੈ। ਅੱਜ ਉਹ ਕਪੂਰਥਲਾ ਤੋਂ ਸ਼ਰਾਬ ਲੈ ਕੇ ਲਾਂਬੜਾ ਇਲਾਕੇ ਵਿਚ ਆ ਰਿਹਾ ਹੈ। ਇਸ 'ਤੇ ਪੁਲਸ ਨੇ ਪਿੰਡ ਚਿੱਟੀ ਮੋੜ 'ਤੇ ਨਾਕਾਬੰਦੀ ਕਰ ਕੇ ਅਮਰਜੀਤ ਸਿੰਘ ਨੂੰ ਕਾਬੂ ਕਰ ਕੇ ਆਟੋ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 6 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ। ਮੁਲਜ਼ਮ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।
ਮਾਈ ਹੀਰਾਂ ਗੇਟ ਜਲੰਧਰ ਦੇ ਇਕ ਵਿਅਕਤੀ ਨੂੰ ਸ਼ਰਾਬ ਕਰਦਾ ਹੈ ਸਪਲਾਈ : ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਕਪੂਰਥਲਾ ਵੱਲੋਂ ਸਸਤੇ ਰੇਟ 'ਤੇ ਸ਼ਰਾਬ ਲਿਆ ਕੇ ਮਾਈ ਹੀਰਾਂ ਗੇਟ ਜਲੰਧਰ ਦੇ ਇਕ ਵਿਅਕਤੀ ਨੂੰ ਸਪਲਾਈ ਕਰਦਾ ਸੀ। ਉਸ ਦੇ ਨਾਲ ਕੰਨੂ ਨਾਂ ਦਾ ਵਿਅਕਤੀ ਵਾਸੀ ਮਕਸੂਦਾਂ ਵੀ ਕੰਮ ਕਰਦਾ ਹੈ, ਜੋ ਅੱਜ ਮੌਕੇ ਤੋਂ ਫਰਾਰ ਹੋ ਗਿਆ। ਕਾਬੂ ਮੁਲਜ਼ਮ 'ਤੇ ਪਹਿਲਾਂ ਵੀ ਨਸ਼ੇ ਸਬੰਧੀ ਕੇਸ ਦਰਜ ਹੈ।
ਦਿਲ 'ਚ ਹੁੰਦੀ ਹੈ ਦੇਸ਼-ਭਗਤੀ, ਇਸ ਲਈ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ
NEXT STORY