ਪਟਿਆਲਾ (ਰਾਜੇਸ਼, ਬਲਜਿੰਦਰ) - ਮਹਾਨ ਫਿਲਮੀ ਅਦਾਕਾਰ ਨਸੀਰੂਦੀਨ ਸ਼ਾਹ ਅੱਜ ਪਟਿਆਲਾ ਦੇ ਹਰਪਾਲ ਟਿਵਾਣਾ ਆਡੀਟੋਰੀਅਮ ਵਿਚ ਆਪਣਾ ਨਾਟਕ 'ਇਸ਼ਮਤ ਅੱਪਾ ਕੇ ਨਾਮ' ਦੇ ਮੰਚਨ ਲਈ ਪਹੁੰਚੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਮੀਡੀਆ ਨਾਲ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਬਾਲੀਵੁੱਡ, ਨਾਟਕ, ਥੀਏਟਰ ਅਤੇ ਸ਼੍ਰੀ ਹਰਪਾਲ ਟਿਵਾਣਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਹ ਪਿਛਲੇ ਸਮੇਂ ਦੌਰਾਨ ਫਿਲਮਾਂ, ਐਕਟਰਾਂ ਅਤੇ ਦੇਸ਼-ਭਗਤੀ ਦੇ ਵਿਸ਼ੇ 'ਤੇ ਛਿੜੇ ਵਿਵਾਦ ਬਾਰੇ ਵੀ ਖੁੱਲ੍ਹ ਕੇ ਬੋਲੇ। ਹੁਣ ਤੱਕ ਸੈਂਕੜੇ ਹਿੱਟ ਫਿਲਮਾਂ ਦੇ ਚੁੱਕੇ ਨਸੀਰੂਦੀਨ ਸ਼ਾਹ ਨੇ ਕਿਹਾ ਕਿ ਦੇਸ਼-ਭਗਤੀ ਦਿਲ ਦੇ ਅੰਦਰ ਹੁੰਦੀ ਹੈ। ਇਸ ਦੇ ਲਈ ਕਿਸੇ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੈ। ਮੈਨੂੰ ਆਪਣੇ ਦੇਸ਼ ਨਾਲ ਲਗਾਅ ਹੈ। ਜੇਕਰ ਇਸ ਨੂੰ ਕੋਈ ਚੈਲੇਂਜ ਕਰੇ ਤਾਂ ਮੈਂ ਇਸ 'ਤੇ ਕੋਈ ਪ੍ਰਤੀਕ੍ਰਿਆ ਨਹੀਂ ਦੇਵਾਂਗਾ ਕਿਉਂਕਿ ਮੇਰਾ ਇੱਥੇ ਰਹਿਣਾ, ਇਥੇ ਕੰਮ ਕਰਨਾ ਹੀ ਮੇਰੀ ਦੇਸ਼-ਭਗਤੀ ਦਾ ਸਭ ਤੋਂ ਵੱਡਾ ਸਬੂਤ ਹੈ।
ਨਸੀਰੂਦੀਨ ਸ਼ਾਹ ਨੇ ਕਿਹਾ ਕਿ ਅੱਜਕਲ ਦੀਆਂ ਫਿਲਮਾਂ ਪੂਰੇ ਦੇਸ਼ ਦੀ ਨੁਮਾਇੰਦਗੀ ਨਹੀਂ ਕਰ ਰਹੀਆਂ। ਹੁਣ ਫਿਲਮਾਂ ਸੋਚ ਕੇ ਬਣਾਈਆਂ ਜਾਂਦੀਆਂ ਹਨ ਕਿ ਇਹ 'ਫਿਲਮ ਫੇਅਰ ਐਵਾਰਡ' ਲਈ ਬਣਾਈ ਗਈ ਹੈ, ਮਹਾਨਗਰਾਂ, ਕਸਬਿਆਂ ਜਾਂ ਫੇਰ ਵਿਦੇਸ਼ਾਂ ਲਈ। ਹਾਲਾਂਕਿ ਪਹਿਲਾਂ ਵੀ ਸਾਰੀਆਂ ਫਿਲਮਾਂ ਵਧੀਆ ਨਹੀਂ ਬਣਦੀਆਂ ਸਨ ਪਰ ਹੁਣ ਮਾੜੀਆਂ ਫਿਲਮਾਂ, ਜਿਹੜੀਆਂ ਕਿ ਸਿਰਫ ਕਮਰਸ਼ੀਅਲ ਐਂਗਲ ਤੋਂ ਬਣ ਰਹੀਆਂ ਹਨ, ਉਨ੍ਹਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ। ਇਸ ਲਈ ਮੇਰਾ ਫਿਲਮਾਂ ਤੋਂ ਕਾਫੀ ਮਨ ਭਰ ਗਿਆ ਸੀ। ਉਹ ਨਾਟਕ ਅਤੇ ਥੀਏਟਰ ਨੂੰ ਤਰਜੀਹ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਉਰਦੂ ਲੇਖਕ ਇਸ਼ਮਤ ਚੁਗਤਈ ਦੀਆਂ ਕੁਝ ਕਹਾਣੀਆਂ ਵਿਚੋਂ 3 ਕਹਾਣੀਆਂ ਵਧੀਆ ਲੱਗੀਆਂ, ਜਿਨ੍ਹਾਂ ਵਿਚ 'ਚੁਹੀ ਮੁਹੀ, ਮੁਗਲ ਬੱਚਾ, ਘਰਵਾਲੀ' ਉਨ੍ਹਾਂ ਦੇ ਦਿਲ ਨੂੰ ਟੁੰਬ ਗਈਆਂ। ਇਨ੍ਹਾਂ ਤਿੰਨਾਂ ਦੇ ਆਧਾਰ 'ਤੇ ਹੀ 'ਇਸ਼ਮਤ ਅੱਪਾ ਕੇ ਨਾਮ' ਦਾ ਨਾਟਕ ਮੰਚ ਕੀਤਾ ਜਾ ਰਿਹਾ ਹੈ। ਇਸ ਨਾਟਕ ਵਿਚ ਖੁਦ ਉਹ ਆਪ, ਉਨ੍ਹਾਂ ਦੀ ਬੇਟੀ ਹੀਬਾ ਸ਼ਾਹ ਅਤੇ ਪਤਨੀ ਰਤਨਾ ਪਾਠਕ ਸ਼ਾਹ ਹੀ ਅਲੱਗ-ਅਲੱਗ ਭੂਮਿਕਾਵਾਂ ਨਿਭਾ ਰਹੇ ਹਨ।
ਹਰਪਾਲ ਟਿਵਾਣਾ ਦੀ ਥੀਏਟਰ ਨੂੰ ਵੱਡੀ ਦੇਣ
ਨਸੀਰੂਦੀਨ ਸ਼ਾਹ ਨੇ ਕਿਹਾ ਕਿ ਹਰਪਾਲ ਟਿਵਾਣਾ ਦੀ ਥੀਏਟਰ ਨੂੰ ਵੱਡੀ ਦੇਣ ਹੈ। ਨੈਸ਼ਨਲ ਡਰਾਮਾ ਸਕੂਲ ਦੇ ਵਿਦਿਆਰਥੀ ਰਹੇ ਟਿਵਾਣਾ ਬਾਰੇ ਉਨ੍ਹਾਂ ਬੜਾ ਕੁਝ ਸੁਣਿਆ, ਬਹੁਤ ਕੁਝ ਜਾਣਦੇ ਹਨ। ਉਨ੍ਹਾਂ ਨੇ ਪੰਜਾਬ ਅਤੇ ਦੇਸ਼ ਨੂੰ ਨਾਮੀ ਕਲਾਕਾਰ ਅਤੇ ਐਕਟਰ ਦਿੱਤੇ। ਅਨੇਕਾਂ ਨਾਟਕ ਦਿੱਤੇ ਜਿਹੜੇ ਅੱਜ ਵੀ ਦਹਾਕਿਆਂ ਬਾਅਦ ਪਹਿਲਾਂ ਨਾਲੋਂ ਜ਼ਿਆਦਾ ਪਾਪੂਲਰ ਹਨ। ਇਸ ਤੋਂ ਬਾਅਦ ਉਨ੍ਹਾਂ ਦੀ ਵਿਰਾਸਤ ਨੂੰ ਉਨ੍ਹਾਂ ਦਾ ਪੁੱਤਰ ਮਨਪਾਲ ਟਿਵਾਣਾ ਸੰਭਾਲ ਰਿਹਾ ਹੈ।
ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਦੋਸ਼ 'ਚ 10 ਸਾਲ ਦੀ ਸਜ਼ਾ
NEXT STORY