ਸੰਗਰੂਰ (ਬੇਦੀ): ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਠੱਲ੍ਹ ਪਾਉਣ ਲਈ ਜ਼ਿਲਾ ਸੰਗਰੂਰ ਵਿਖੇ ਜਾਰੀ ਕਰਫਿਊ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਇਕ ਮੈਡੀਕਲ ਹਾਲ ਨੂੰ ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ਸੀਲ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਰੱਗ ਇੰਸਪੈਕਟਰ ਸੁਧਾ ਦਹਿਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਲੋਕਾਂ ਨੂੰ ਦਵਾਈਆਂ ਦੀ ਹੋਮ ਡਲੀਵਰੀ ਯਕੀਨੀ ਬਣਾਉਣ ਹਿੱਤ ਸਮੂਹ ਕੈਮਿਸਟ ਸ਼ਾਪ ਦੇ ਰੋਜ਼ਾਨਾ ਅਨੁਸਾਰ ਖੋਲ੍ਹਣ ਸਬੰਧੀ ਰੋਸਟਰ ਬਣਾਏ ਹੋਏ ਹਨ।
ਉਨ੍ਹਾਂ ਦੱਸਿਆ ਕਿ ਵਿਭਾਗੀ ਟੀਮਾਂ ਨੂੰ ਜਾਣਕਾਰੀ ਮਿਲੀ ਸੀ ਕਿ ਸੁਨਾਮੀ ਗੇਟ 'ਤੇ ਸਥਿਤ ਸੀ.ਪੀ ਮੈਡੀਕਲ ਹਾਲ ਨੂੰ ਰੋਸਟਰ ਨਿਯਮਾਂ ਦੀ ਉਲੰਘਣਾ ਕਰਦਿਆਂ ਰੋਜ਼ਾਨਾ ਖੋਲ੍ਹਿਆ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਅੱਜ ਅਚਨਚੇਤ ਕੀਤੀ ਗਈ ਛਾਪਾਮਾਰੀ ਦੌਰਾਨ ਇਹ ਮੈਡੀਕਲ ਹਾਲ ਖੁੱਲ੍ਹਿਆ ਪਾਇਆ ਗਿਆ ਅਤੇ ਲੋਕ ਵੀ ਦਵਾਈਆਂ ਦੀ ਖਰੀਦਦਾਰੀ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਮੈਡੀਕਲ ਹਾਲ ਨੂੰ ਸੀਲ ਕਰ ਦਿੱਤਾ ਗਿਆ ਹੈ।
ਕੋਰੋਨਾ : ਅੱਧੀ ਰਾਤੀਂ ਪਿੰਡ ਵਾਲਿਆਂ ਨੂੰ ਪਈਆਂ ਭਾਜੜਾਂ, ਜਾਗ ਕੇ ਕੱਟਣੀ ਪਈ ਰਾਤ
NEXT STORY