ਪਠਾਨਕੋਟ (ਧਰਮਿੰਦਰ ਠਾਕੁਰ) : ਕੋਰੋਨਾ ਵਾਇਰਸ ਕਾਰਨ ਲਗਾਏ ਗਏ ਕਰਫਿਊ ਦੌਰਾਨ ਪਠਾਨਕੋਟ ਵਿਚ ਇਕ ਬੈਂਕ ਮੁਲਾਜ਼ਮ ਲਾੜਾ ਮਹਿਜ਼ ਪੰਜ ਜੀਆਂ ਦੀ ਬਾਰਾਤ ਨਾਲ ਆਪਣੀ ਲੈਕਚਰਾਰ ਲਾੜੀ ਨੂੰ ਬੁਲੇਟ ਮੋਟਰਸਾਈਕਲ 'ਤੇ ਵਿਆਹ ਕੈ ਲੇ ਆਇਆ। ਇਸ ਸੰਬੰਧੀ ਲਾੜੇ ਅਭਿਨੰਦਨ ਨੇ ਕਿਹਾ ਕਿ ਉਸ ਦੀ ਸ਼ੁਰੂ ਤੋਂ ਹੀ ਇਹ ਖਾਹਿਸ਼ ਸੀ ਕਿ ਉਹ ਬੁਲੇਟ ਮੋਟਰਸਾਈਕਲ 'ਤੇ ਆਪਣੀ ਲਾੜੀ ਨੂੰ ਵਿਆਹ ਕੇ ਲੈ ਕੇ ਆਏਗਾ ਅਤੇ ਅੱਜ ਉਸ ਦੀ ਇਹ ਰੀਝ ਪੂਰੀ ਹੋ ਗਈ ਹੈ। ਦੂਜੇ ਪਾਸੇ ਲਾੜੀ ਨੇ ਕਿਹਾ ਕਿ ਭਾਵੇਂ ਲੋਕ ਕੋਰੋਨਾ ਵਾਇਰਸ ਦੇ ਕਰਫਿਊ ਕਾਰਨ ਅਜਿਹੇ ਵਿਆਹ ਕਰ ਰਹੇ ਹਨ ਪਰ ਸਾਨੂੰ ਇਕ ਸੱਭਿਅਕ ਸਮਾਜ ਦੀ ਸਥਾਪਨਾ ਲਈ ਸਾਦੇ ਵਿਆਹਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਜਿਸ ਨਾਲ ਦੋਵਾਂ ਧਿਰਾਂ ਦਾ ਖਰਚਾ ਵੀ ਬਚੇਗਾ ਅਤੇ ਦਾਜ ਰੂਪੀ ਕੋਹੜ ਵੀ ਦੂਰ ਹੋਵੇਗਾ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਨਾਲ ਜੰਗ ਵਿਰੁੱਧ ਪੰਜਾਬ ਸਰਕਾਰ ਦਾ ਵੱਡਾ ਕਦਮ, ਜਾਰੀ ਕੀਤੇ ਇਹ ਨਵੇਂ ਹੁਕਮ
ਉਥੇ ਹੀ ਜਦੋਂ ਲਾੜੇ ਦੀ ਮਾਤਾ ਨਾਲ ਇਸ ਸੰਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਹ ਆਪਣੀਆਂ ਦੋ ਧੀਆਂ ਦੇ ਵਿਆਹ ਸਾਦੇ ਢੰਗ ਨਾਲ ਕਰ ਚੁੱਕੇ ਹਨ। ਅੱਜ ਭਾਵੇਂ ਕਰਫਿਊ ਲੱਗਾ ਹੋਇਆ ਹੈ ਪਰ ਉਨ੍ਹਾਂ ਦੀ ਸੋਚ ਪਹਿਲਾਂ ਹੀ ਅਜਿਹੀ ਸੀ ਕਿ ਉਹ ਹਮੇਸ਼ਾ ਸਾਦੇ ਵਿਆਹ ਨੂੰ ਤਰਜੀਹ ਦੇਣਗੇ ਅਤੇ ਪੁੱਤਰ ਦੇ ਵਿਆਹ ਵਿਚ ਕੁਝ ਹੀ ਬਾਰਾਤੀ ਲੈ ਕੇ ਜਾਣਗੇ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਅਹਿਮ ਖਬਰ, 237 'ਤੇ ਪੁੱਜਾ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ, ਅਜੇ ਵੀ ਸੰਭਲਣ ਦਾ ਵੇਲਾ
ਕੋਰੋਨਾ, ਕਰਫਿਊ ਤੇ ਕੁਦਰਤ ਦਾ ਕਹਿਰ ਝਲ ਰਹੇ ਕਿਸਾਨ
NEXT STORY