ਨੱਥੂਵਾਲਾ ਗਰਬੀ (ਰਾਜਵੀਰ): ਵਕੀਲ ਰਾਮ (28 ਸਾਲ) ਪੁੱਤਰ ਜੋਤ ਰਾਮ ਵਾਸੀ ਰਾਜਸਥਾਨ ਹਾਲ ਆਬਾਦ ਵਾਸੀ ਨੇੜੇ ਕਬਰਿਸਤਾਨ ਲੰਗੇਆਣਾ ਖੁਰਦ ਜ਼ਿਲ੍ਹਾ ਮੋਗਾ ਦੀ ਅਚਾਨਕ ਬਿਜਲੀ ਦਾ ਕਰੰਟ ਲੱਗਣ ਕਾਰਣ ਮੌਤ ਹੋ ਗਈ। ਜਾਣਕਾਰੀ ਅਨੁਸਾਰ ਉਕਤ ਨੌਜਵਾਨ ਇਕ ਮਿਸਤਰੀ ਦੀ ਦੁਕਾਨ ’ਤੇ ਸਬਜ਼ੀ ਵੇਚਣ ਲਈ ਰੇਹੜੀ ਤਿਆਰ ਕਰਵਾ ਰਿਹਾ ਸੀ ਕਿ ਅਚਾਨਕ ਭੁਲੇਖੇ ਨਾਲ ਉਸ ਦਾ ਇਕ ਪੈਰ ਵੈਲਡਿੰਗ ਦੀ ਅਰਥ ਵਾਲੀ ਤਾਰ ਦੇ ਜੋੜ ਨਾਲ ਲੱਗ ਗਿਆ, ਮੀਂਹ ਪੈਣ ਕਾਰਣ ਧਰਤੀ ’ਤੇ ਮੌਸਮੀ ਸਿੱਲ੍ਹ ਜ਼ਿਆਦਾ ਬਣੀ ਹੋਈ ਸੀ।
ਇਹ ਵੀ ਪੜ੍ਹੋ : ਖ਼ੌਫਨਾਕ ਅੰਜਾਮ ਤਕ ਪਹੁੰਚੇ ਪ੍ਰੇਮ ਸਬੰਧ, ਕੁੜੀ ਦੇ ਪਰਿਵਾਰ ਵਲੋਂ ਕੁੱਟਮਾਰ ਕਰਨ ’ਤੇ ਮੁੰਡੇ ਨੇ ਕਰ ਲਈ ਖ਼ੁਦਕੁਸ਼ੀ
ਕਰੰਟ ਦੇ ਜ਼ਬਰਦਸਤ ਝਟਕੇ ਨੇ ਵਕੀਲ ਰਾਮ ਨੂੰ ਆਪਣੀ ਗ੍ਰਿਫ਼ਤ ਵਿਚ ਲੈਂਦਿਆਂ ਮੌਕੇ ’ਤੇ ਹੀ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਆਪਣੇ ਪਿੱਛੇ ਤਿੰਨ ਮਾਸੂਮ ਬੱਚੇ, ਪਤਨੀ ਅਤੇ ਬਿਰਧ ਮਾਪਿਆਂ ਨੂੰ ਛੱਡ ਗਿਆ ਹੈ।ਪਿੰਡ ਦੇ ਪਤਵੰਤਿਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮ੍ਰਿਤਕ ਵਕੀਲ ਰਾਮ ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ। ਉਸਦੇ ਪਰਿਵਾਰ ਦੀ ਆਰਥਿਕ ਹਾਲਤ ਜ਼ਿਆਦਾ ਮੰਦੀ ਹੈ, ਉਸ ਦੀ ਆਰਥਿਕ ਤੌਰ ’ਤੇ ਮਾਲੀ ਮਦਦ ਕੀਤੀ ਜਾਵੇ।
ਇਹ ਵੀ ਪੜ੍ਹੋ : ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ ’ਚ ਮੌਤ, ਗਮ ’ਚ ਡੁੱਬਾ ਪਰਿਵਾਰ
ਕਾਂਗਰਸ ’ਚ ਇਕ ਹੋਰ ਵੱਡਾ ਧਮਾਕਾ, ਹੁਣ ਮੁਕਤਸਰ ’ਚ ਫਟਿਆ ‘ਚਿੱਠੀ ਬੰਬ’
NEXT STORY