ਲੋਹੀਆਂ (ਸੱਦੀ)-ਅਮਰੀਕਾ ਦੇ ਸੂਬੇ ਇੰਡੀਆਨਾ ’ਚ ਰਹਿੰਦੇ ਲੋਹੀਆਂ ਦੇ 37 ਸਾਲਾ ਨੌਜਵਾਨ ਦੀ ਅਚਾਨਕ ਕੰਮ ਦੌਰਾਨ ਹਾਰਟ ਅਟੈਕ ਨਾਲ ਮੌਤ ਹੋ ਗਈ। ਇਸ ਦੁੱਖ਼ਦਾਈ ਖ਼ਬਰ ਤੋਂ ਬਾਅਦ ਸ਼ਹਿਰ ਵਾਸੀਆਂ ਦਾ ਗਗਨ ਦੇ ਘਰ ਪੁੱਜ ਕੇ ਅਫਸੋਸ ਪ੍ਰਗਟ ਕੀਤਾ ਜਾ ਰਿਹਾ ਹੈ। ਉਕਤ ਜਾਣਕਾਰੀ ਮ੍ਰਿਤਕ ਗਗਨ ਕਟਾਰੀਆ ਦੇ ਭਰਾ ਪੰਕਜ ਕਟਾਰੀਆ ਅਤੇ ਚਾਚਾ ਰਜਿੰਦਰ ਕਟਾਰੀਆ ਨੇ ਦਿੰਦੇ ਹੋਏ ਦੱਸਿਆ ਕਿ ਬੀਤੇ ਐਤਵਾਰ ਜਦੋਂ ਇੰਡੀਆਨਾ ਸੂਬੇ ਦੇ ਇਕ ਸ਼ਹਿਰ ਦੇ ਸਟੋਰ ’ਤੇ ਗਗਨ ਕਟਾਰੀਆ ਕੰਮ ਕਰ ਰਿਹਾ ਸੀ ਅਤੇ ਕੰਮ ਕਰਨ ਦੌਰਾਨ ਅਚਾਨਕ ਉਸ ਨੂੰ ਸਾਈਲੈਂਟ ਹਾਰਟ ਅਟੈਕ ਆ ਗਿਆ ਅਤੇ ਫ਼ਰਸ਼ 'ਤੇ ਡਿੱਗ ਪਿਆ।
ਇਹ ਵੀ ਪੜ੍ਹੋ: ਪੰਜਾਬ 'ਚ ਇਸ ਦਿਨ ਪਵੇਗਾ ਮੀਂਹ! ਮੌਸਮ ਦੀ ਨਵੀਂ ਅਪਡੇਟ ਜਾਰੀ, 14 ਤਾਰੀਖ਼ ਤੱਕ ਵਿਭਾਗ ਦੀ ਵੱਡੀ ਚਿਤਾਵਨੀ
ਇਹ ਅਟੈਕ ਇੰਨਾ ਖ਼ਤਰਨਾਕ ਸੀ ਕਿ ਉਹ ਮੁੜ ਉੱਠ ਹੀ ਨਹੀਂ ਸਕਿਆ ਭਾਵੇਂ ਸਟੋਰ ’ਤੇ ਕੰਮ ਕਰਦੇ ਉਸ ਦੇ ਸਾਥੀ ਵਰਕਰਾਂ ਨੇ ਮੁੱਢਲੀ ਸਹਾਇਤਾ ਦੇ ਕੇ ਉਸ ਦੀ ਜਾਨ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਗਗਨ ਕਟਾਰੀਆ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਗਗਨ ਦੀ ਪਤਨੀ ਲੋਹੀਆਂ ’ਚ ਹੀ ਰਹਿ ਰਹੀ ਹੈ ਅਤੇ ਉਸ ਦੇ ਜਲਦ ਵਤਨ ਵਾਪਸੀ ਦੀ ਉਡੀਕ ਕਰਦੀ ਰਹਿੰਦੀ ਸੀ।
ਇਹ ਵੀ ਪੜ੍ਹੋ: ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਵੱਡਾ ਹਾਦਸਾ! 3 ਨੌਜਵਾਨਾਂ ਦੀ ਭਿਆਨਕ ਮੌਤ, ਮੰਜ਼ਰ ਵੇਖ ਸਹਿਮੇ ਲੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪ੍ਰਵਾਸੀ ਮਜ਼ਦੂਰਾਂ ਦੇ ਹੱਕ 'ਚ ਨਿੱਤਰੇ ਸੁਨੀਲ ਜਾਖੜ, ਕਿਹਾ- 'ਨੀਂਦ ਤੋਂ ਜਾਗੇ ਮਾਨ ਸਰਕਾਰ'
NEXT STORY