ਲੁਧਿਆਣਾ : ਕੇਰਲਾ 'ਚ ਆਏ ਭਿਆਨਕ ਹੜ੍ਹਾਂ ਦੀ ਮਾਰ ਲੁਧਿਆਣਾ ਦੀ ਸਾਈਕਲ ਇੰਡਸਟਰੀ 'ਤੇ ਵੀ ਪੈਣ ਦੀ ਸੰਭਾਵਨਾ ਹੈ ਕਿਉਂਕਿ ਕੇਰਲਾ ਰਬੜ ਇੰਡਸਟਰੀ ਦਾ ਪ੍ਰਮੁੱਖ ਕੇਂਦਰ ਹੈ ਤੇ ਲੋੜੀਂਦੀ ਰਬੜ ਨਾ ਮਿਲਣ ਕਾਰਨ ਸਾਈਕਲ 'ਚ ਵਰਤੇ ਜਾਂਦੇ ਟਾਇਰ ਤੇ ਟਿਊਬ ਹੋਰ ਮਹਿੰਗੇ ਹੋਣ ਕਾਰਨ ਭਵਿੱਖ 'ਚ ਸਾਈਕਲ ਕੀਮਤਾਂ ਪ੍ਰਭਾਵਿਤ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਕੇਰਲਾ ਤੋਂ ਰੋਜ਼ਾਨਾ ਹਜ਼ਾਰਾਂ ਟਨ ਕੱਚਾ ਰਬੜ ਲੁਧਿਆਣਾ ਤੇ ਜਲੰਧਰ 'ਚ ਆਉਂਦਾ ਹੈ ਪਰ ਪਿਛਲੇ ਸਮੇਂ ਦੌਰਾਨ ਕੇਰਲਾ 'ਚ ਹੋ ਰਹੀਆਂ ਭਾਰੀਆਂ ਬਾਰਸ਼ਾਂ ਦੌਰਾਨ ਆਏ ਹੜ੍ਹਾਂ ਦੀ ਤਬਾਹੀ ਕਾਰਨ ਰਬੜ ਦੀ ਸਪਲਾਈ ਉਤਰੀ ਸੂਬਿਆਂ ਤੇ ਖਾਸ ਕਰਕੇ ਲੁਧਿਆਣਾ ਤੇ ਜਲੰਧਰ ਨੂੰ ਰੁਕ ਗਈ ਹੈ।
ਅਕਾਲੀ ਵਫਦ ਵਲੋਂ ਸਪੀਕਰ ਨੂੰ ਵਿਧਾਨ ਸਭਾ ਦਾ ਇਜਲਾਸ ਵਧਾਉਣ ਦੀ ਮੰਗ
NEXT STORY