ਚੰਡੀਗੜ੍ਹ (ਰਣਬੀਰ) : ਖਰੜ ਲਾਂਡਰਾਂ ਰੋਡ 'ਤੇ ਸਥਿਤ ਇਕ ਰਿਹਾਇਸ਼ੀ ਸੋਸਾਇਟੀ ਵਿਚ ਅੱਜ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਸੋਸਾਇਟੀ ਦੇ ਅੰਦਰ ਇਕ ਫਲੈਟ ਵਿਚ ਅਚਾਨਕ ਸਿਲੰਡਰ ਦੇ ਫੱਟਣ ਨਾਲ ਧਮਾਕਾ ਹੋਣ ਦੀ ਸੂਚਨਾ ਮਿਲੀ। ਇਸ ਸਿਲੰਡਰ ਫੱਟਣ ਨਾਲ ਹੋਏ ਧਮਾਕੇ ਦੌਰਾਨ ਪੂਰਾ ਫਲੈਟ ਕੰਬ ਗਿਆ ਅਤੇ ਲੋਕ ਬਾਹਰ ਨੂੰ ਭੱਜਣ ਲੱਗੇ। ਸਿਲੰਡਰ ਧਮਾਕੇ ਦੌਰਾਨ ਘਰ ਨੂੰ ਅੱਗ ਲੱਗਣ ਕਾਰਨ 2 ਵਿਅਕਤੀ ਝੁਲਸ ਗਏ, ਜਿਹਨਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਪੜ੍ਹੋ ਇਹ ਵੀ - ਸਕੂਲ-ਕਾਲਜ ਬੰਦ! 6 ਦਿਨ ਪਵੇਗਾ ਭਾਰੀ ਮੀਂਹ! ਇਨ੍ਹਾਂ 32 ਜ਼ਿਲ੍ਹਿਆਂ 'ਚ ਰੈੱਡ ਅਲਰਟ ਜਾਰੀ

ਮਿਲੀ ਜਾਣਕਾਰੀ ਅਨੁਸਾਰ ਰਿਹਾਇਸ਼ੀ ਸੋਸਾਇਟੀ ਦੇ ਫਲੈਟ ਨੰਬਰ 323/3 ਟਾਵਰ 5 ਵਿਚ ਸਵੇਰੇ ਸਵਾ ਕੁ 4 ਵਜੇ ਦੇ ਕਰੀਬ ਅਚਾਨਕ ਧਮਾਕਾ ਹੋਣ ਦਾ ਪਤਾ ਲੱਗਾ। ਇਸ ਧਮਾਕੇ ਕਾਰਨ ਲੋਕਾਂ 'ਚ ਦਹਿਸ਼ਤ ਫੈਲ ਗਈ। ਘਟਨਾ ਦਾ ਜਦੋਂ ਫਲੈਟ ਵਿਚ ਰਹਿਣ ਵਾਲੇ ਲੋਕਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਦਿੱਤੀ, ਜਿਹਨਾਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ।
ਪੜ੍ਹੋ ਇਹ ਵੀ - ਇਸ ਵਾਰ ਪਵੇਗੀ ਕੜਾਕੇ ਦੀ ਠੰਡ ! ਹੋ ਗਈ ਵੱਡੀ ਭਵਿੱਖਬਾਣੀ

ਦੱਸ ਦੇਈਏ ਕਿ ਸਿਲੰਡਰ ਧਮਾਕੇ ਕਾਰਨ ਘਰ ਨੂੰ ਅੱਗ ਲੱਗਣ 'ਤੇ ਬਹੁਤ ਨੁਕਸਾਨ ਹੋਇਆ ਹੈ। ਘਰ ਵਿਚ ਪਿਆ ਸਾਰਾ ਸਾਮਾਨ, ਜਿਸ ਵਿਚ ਟੀਵੀ, ਫਰਿੱਜ਼, ਬੈੱਡ, ਰਸੋਈ ਦਾ ਸਾਰਾ ਸਾਮਾਨ ਆਦਿ ਸ਼ਾਮਲ ਹੈ, ਸਭ ਕੁਝ ਤਹਿਸ-ਨਹਿਸ ਹੋ ਗਿਆ ਹੈ। ਘਰ ਵਿਚ ਪਏ ਸਾਰੇ ਕੱਪੜੇ ਸੜ ਕੇ ਸੁਆਹ ਹੋ ਗਏ ਹਨ।
ਪੜ੍ਹੋ ਇਹ ਵੀ - ਸਕੂਲ-ਕਾਲਜ ਬੰਦ! 6 ਦਿਨ ਪਵੇਗਾ ਭਾਰੀ ਮੀਂਹ! ਇਨ੍ਹਾਂ 32 ਜ਼ਿਲ੍ਹਿਆਂ 'ਚ ਰੈੱਡ ਅਲਰਟ ਜਾਰੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਪੰਜਾਬ 'ਚ ਮੀਂਹ ਕਾਰਨ ਛੂਕ ਰਹੇ ਦਰਿਆ, ਡੁੱਬੇ ਸੈਂਕੜੇ ਪਿੰਡ, ਟੁੱਟਿਆ 37 ਸਾਲਾਂ ਦਾ ਰਿਕਾਰਡ
NEXT STORY