ਜਲੰਧਰ/ਲੁਧਿਆਣਾ (ਵੈੱਬ ਡੈਸਕ/ਖ਼ੁਰਾਨਾ): ਇਜ਼ਰਾਈਲ-ਇਰਾਨ ਵਿਚਾਲੇ ਚੱਲ ਰਹੀ ਜੰਗ ਦਾ ਸੇਕ ਹੁਣ ਪੰਜਾਬ ਤਕ ਪਹੁੰਚ ਗਿਆ ਹੈ। ਇਸ ਕਾਰਨ ਤੇਲ ਤੇ ਗੈਸ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਸੂਬੇ ਵਿਚ ਕਮਰਸ਼ੀਅਲ LPG ਸਿਲੰਡਰਾਂ ਦੀ ਸਪਲਾਈ ਲਗਭਗ ਠੱਪ ਹੋ ਗਈ ਹੈ ਤੇ ਸਿਰਫ਼ 2 ਤੋਂ 3 ਦਿਨ ਦਾ ਸਟਾਕ ਬਚਿਆ ਹੈ। ਉੱਥੇ ਹੀ ਬਠਿੰਡਾ ਵਿਚ ਗੈਸ ਦੀ ਕਮੀ ਕਾਰਨ NFL ਪਲਾਂਟ ਵੀ ਬੰਦ ਹੋ ਗਿਆ ਹੈ। ਇਨ੍ਹਾਂ ਹਾਲਾਤ ਦਾ ਫ਼ਾਇਦਾ ਕਾਲਾਬਾਜ਼ਾਰੀ ਕਰਨ ਵਾਲਿਆਂ ਨੇ ਵੀ ਚੁੱਕਣਾ ਸ਼ੁਰੂ ਕਰ ਦਿੱਤਾ ਹੈ। ਕੁਝ ਥਾਵਾਂ 'ਤੇ ਕਮਰਸ਼ੀਅਲ ਗੈਸ ਸਿਲੰਡਰ 3000-3500 ਰੁਪਏ ਤਕ ਬਲੈਕ ਵਿਚ ਵਿਕਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ।
ਗੈਸ ਏਜੰਸੀਆਂ ਫ਼ਿਲਹਾਲ ਪੁਰਾਣੀ ਬੁਕਿੰਗ ਕਲੀਅਰ ਕਰ ਰਹੀਆਂ ਹਨ, ਜਿਸ ਦੀ ਇਕ ਹਫ਼ਤੇ ਦੇ ਕਰੀਬ ਪੈਂਡੈਂਸੀ ਚੱਲ ਰਹੀ ਹੈ। ਹੋਰ ਤਾਂ ਹੋਰ, ਕਈ ਥਾਵਾਂ 'ਤੇ ਕੀਮਤਾਂ ਵਧਣ ਤੋਂ ਪਹਿਲਾਂ ਬੁਕ ਕੀਤੇ ਗਏ ਗੈਸ ਸਿਲੰਡਰਾਂ ਲਈ ਵੀ ਨਵੀਆਂ ਕੀਮਤਾਂ ਮੁਤਾਬਕ ਪੈਸੇ ਲਏ ਜਾਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ, ਲੁਧਿਆਣਾ ਤੇ ਫਰੀਦਕੋਟ ਵਿਚ ਸਰਵਰ ਡਾਊਨ ਹੋਣ ਕਾਰਨ ਘਰੇਲੂ ਸਿਲੰਡਰਾਂ ਦੀ ਬੁਕਿੰਗ ਨਹੀਂ ਹੋ ਪਾ ਰਹੀ। ਬਹੁਤ ਸਾਰੇ ਇਲਾਕਿਆਂ ਵਿਚ ਗੈਸ ਏਜੰਸੀਆਂ 'ਤੇ ਲੰਮੀਆਂ ਲਾਈਨਾਂ ਲੱਗੀਆਂ ਨਜ਼ਰ ਆਈਆਂ। ਇਸੇ ਤਰ੍ਹਾਂ ਕੰਪਨੀਆਂ ਵੱਲੋਂ ਮੋਬਾਈਲ ਰਾਹੀਂ ਬੁੱਕ ਹੋਣ ਵਾਲੇ ਸਿਲੰਡਰਾਂ ਦੀ ਪੁਸ਼ਟੀ ਲਈ ਮੈਸੇਜ ਨਾ ਮਿਲਣ ਕਾਰਨ ਲੋਕ ਘਬਰਾ ਰਹੇ ਹਨ। ਇਸੇ ਤਰ੍ਹਾਂ ਬਹੁਤ ਸਾਰੇ ਜ਼ਿਲ੍ਹਿਆਂ ਵਿਚ ਕਮਰਸ਼ੀਅਲ ਸਿਲੰਡਰਾਂ ਦੀ ਸਪਲਾਈ ਠੱਪ ਪਈ ਹੈ।
ਪੰਜਾਬ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਵੀਰ ਸਿੰਘ ਨੇ ਮੁਤਾਬਕ, ਕਮਰਸ਼ੀਅਲ ਸਿਲੰਡਰਾਂ ਦੀ ਸਪਾਲਈ ਪੂਰੀ ਤਰ੍ਹਾਂ ਬੰਦ ਹੈ। ਜਿਨ੍ਹਾਂ ਲੋਕਾਂ ਦੇ ਘਰਾਂ ਵਿਚ ਵਿਆਹ ਜਾਂ ਹੋਰ ਪ੍ਰੋਗਰਾਮ ਹਨ, ਉਨ੍ਹਾਂ ਲਈ ਮੁਸੀਬਤ ਖੜ੍ਹੀ ਹੋ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਅਗਲੇ 1-2 ਦਿਨਾਂ ਵਿਚ ਕੋਈ ਹੱਲ ਨਾ ਨਿਕਲਿਆ ਤਾਂ ਸਮੱਸਿਆ ਗੰਭੀਰ ਹੋ ਸਕਦੀ ਹੈ। ਇਸੇ ਤਰ੍ਹਾਂ ਜਲੰਧਰ ਦੇ ਲਾਡੋਵਾਲੀ ਰੋਡ 'ਤੇ ਇਕ ਢਾਬਾ ਕਰਮਚਾਰੀ ਧਿਰੇਂਦਰ ਦਾ ਕਹਿਣਾ ਹੈ ਕਿ ਕਮਰਸ਼ੀਅਲ ਗੈਸ ਸਿਲੰਡਰ ਬਲੈਕ ਵਿਚ 3500 ਰੁਪਏ ਵਿਚ ਮਿਲ ਰਿਹਾ ਹੈ। ਸੂਤਰਾਂ ਮੁਤਾਬਕ, ਲੁਧਿਆਣਾ ਵਿਚ ਵੀ ਕਮਰਸ਼ੀਅਲ ਸਿਲੰਡਰ 3 ਹਜ਼ਾਰ ਰੁਪਏ ਤਕ ਵਿਕ ਰਿਹਾ ਹੈ।
ਵਿਆਹਾਂ ਦੇ ਸੀਜ਼ਨ ਦਾ ਮਜ਼ਾ ਵੀ ਹੋਣ ਲੱਗਾ ਫ਼ਿੱਕਾ
ਕੇਂਦਰੀ ਪੈਟਰੋਲੀਅਮ ਤੇ ਕੁਰਦਰਤੀ ਗੈਸ ਮੰਤਰਾਲੇ ਵੱਲੋਂ ਬੰਦ ਕੀਤੀ ਗਈ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਸਪਲਾਈ ਕਾਰਨ ਜਿਨ੍ਹਾਂ ਘਰਾਂ ਵਿਚ ਵਿਆਹਾਂ ਦੀਆਂ ਸ਼ਹਿਨਾਈਆਂ ਵੱਜਣੀਆਂ ਹਨ, ਉਨ੍ਹਾਂ ਪਰਿਵਾਰਾਂ ਵੱਲੋਂ ਰੱਖੇ ਪ੍ਰੋਗਰਾਮਾਂ ਦਾ ਮਜ਼ਾ ਵੀ ਫਿੱਕਾ ਹੋਣ ਲੱਗ ਪਿਾ ਹੈ। ਬਾਜ਼ਾਰ ਵਿਚ ਗੈਸ ਸਿਲੰਡਰ ਨਾ ਮਿਲਣ ਕਾਰਨ ਫੰਕਸ਼ਨ ਕਰਵਾਉਣ ਵਾਲੇ ਤੇ ਹਲਵਾਈ ਘਰ ਵਿਚ ਆਉਣ ਵਾਲੇ ਮਹਿਮਾਨਾਂ ਲਈ ਪਕਵਾਨ ਬਣਾਉਣ ਤੋਂ ਬੇਬਸੀ ਦਿਖਾ ਰਹੇ ਹਨ। ਅਜਿਹੇ ਵਿਚ ਆਉਣ ਵਾਲੇ ਦਿਨਾਂ ਵਿਚ ਸ਼ਹਿਰ ਵਿਚ ਹੋਣ ਵਾਲੇ ਵਿਆਹਾਂ ਦੇ ਵੱਡੇ ਫੰਕਸ਼ਨਾਂ ਦੌਰਾਨ ਗੈਸ ਸਿਲੰਡਰਾਂ ਦੀ ਸਪਲਾਈ ਨਾ ਮਿਲਣ ਦੀ ਸੰਭਾਵਨਾ ਨੂੰ ਵੇਖਦਿਆਂ ਮੈਰਿਜ ਪੈਲਸਾਂ ਦੇ ਸੰਚਾਲਕ ਮੁਸੀਬਤਾਂ ਵਿਚ ਫੱਸ ਗਏ ਹਨ।
ਲੁਧਿਆਣਾ ਦੀ 80 ਫ਼ੀਸਦੀ ਇੰਡਸਟਰੀ ਦਾ ਕਾਰੋਬਾਰ ਪਿਆ ਠੱਪ!
ਕਮਰਸ਼ੀਅਲ ਗੈਸ ਸਿਲੰਡਰਾਂ ਦੀ ਸਪਲਾਈ ਬੰਦ ਹੋਣ ਕਾਰਨ ਉਦਯੋਗਿਕ ਨਗਰ ਲੁਧਿਆਣਾ ਦੀ 80 ਫ਼ੀਸਦੀ ਤੋਂ ਵੱਧ ਇੰਡਸਟਰੀ ਦਾ ਕਾਰੋਬਾਰ ਪੂਰੀ ਤਰ੍ਹਾਂ ਠੱਪ ਪੈ ਗਿਆ ਹੈ। ਹਾਲਾਤ ਇਹ ਬਣੇ ਹੋਏ ਹਨ ਕਿ ਇੰਡਸਟਰੀਆਂ ਦੇ ਮਾਲਕਾਂ ਨੂੰ ਬਾਜ਼ਾਰ ਤੋਂ ਗੈਸ ਦੀ ਸਪਲਾਈ ਨਾ ਮਿਲਣ ਕਾਰਨ ਜ਼ਿਆਦਾਤਰ ਫੈਕਟਰੀਆਂ ਤੇ ਉਦਯੋਗਿਕ ਘਰਾਣਿਆਂ ਦੇ ਮੁੱਖ ਐਂਟਰੀ ਗੇਟਾਂ 'ਤੇ ਤਾਲੇ ਲੱਗਣ ਦੀ ਨੌਬਤ ਖੜ੍ਹੀ ਹੋ ਗਈ ਹੈ। ਉੱਥੇ ਹੀ ਕਈ ਇੰਡਸਟਰੀਆਂ ਦੇ ਮਾਲਕ ਗੈਸ 'ਤੇ ਚੱਲ ਰਹੀਆਂ ਮਸ਼ੀਨਾਂ ਨੂੰ ਡੀਜ਼ਲ 'ਤੇ ਕਨਵਰਟ ਕਰਨ ਦਾ ਬਦਲ ਲੱਭ ਰਹੀਆਂ ਹਨ, ਤਾਂ ਜੋ ਕਿਸੇ ਵੀ ਤਰ੍ਹਾਂ ਨਾਲ ਜੁਗਾੜ ਲਗਾ ਕੇ ਆਪਣਾ ਕਾਰੋਬਾਰ ਠੱਪ ਹੋਣ ਤੋਂ ਬਚਾਇਆ ਜਾ ਸਕੇ। ਉੱਥੇ ਹੀ ਕਰਮਸ਼ੀਅਲ ਗੈਸ ਦੇ ਕਾਰਨ ਪੈਦਾ ਹੋਏ ਸੰਕਟ ਤੋਂ ਮਹਾਨਗਰ ਦੀ ਇੰਡਸਟਰੀ ਵਿਚ ਬੇਰੋਜ਼ਗਾਰੀ ਦੇ ਸੰਘਣੇ ਬੱਦਲ ਮੰਡਰਾਉਣ ਦੀ ਸੰਭਾਵਨਾ ਵੀ ਤੇਜ਼ੀ ਨਾਲ ਵਧਣ ਲੱਗੀ ਹੈ।
ਪੰਜਾਬ ਵਿਚ ਫਿਰ ਅੰਨ੍ਹੇਵਾਹ ਫਾਇਰਿੰਗ, ਕਾਰ 'ਚ ਆਏ ਹਮਲਾਵਰਾਂ ਨੇ ਮੁੰਡੇ ਨੂੰ ਮਾਰੀਆਂ ਗੋਲ਼ੀਆਂ
NEXT STORY