ਲੁਧਿਆਣਾ (ਰਾਜ) : ਮੈਡ ਦੀ ਚੱਕੀ ਸਥਿਤ ਗੋਬਿੰਦ ਨਗਰ 'ਚ ਸ਼ਨੀਵਾਰ ਸ਼ਾਮ ਨੂੰ ਇਕ ਘਰ 'ਚ ਸਿਲੰਡਰ ਫਟ ਗਿਆ। ਸਿਲੰਡਰ ਫਟਣ ਕਾਰਨ ਧਮਾਕਾ ਇੰਨੀ ਜ਼ੋਰ ਨਾਲ ਹੋਇਆ ਕਿ ਇਲਾਕੇ ਦੇ ਲੋਕਾਂ 'ਚ ਦਹਿਸ਼ਤ ਫੈਲ ਗਈ। ਧਮਾਕੇ ਨਾਲ ਸਿਲੰਡਰ ਦੇ ਪਰਖੱਚੇ ਉੱਡ ਗਏ। ਚੰਗੀ ਗੱਲ ਇਹ ਰਹੀ ਕਿ ਹਾਦਸੇ ’ਚ ਕਿਸੇ ਦਾ ਵੀ ਜਾਨੀ ਨੁਕਸਾਨ ਹੋਣੋਂ ਬਚਾਅ ਹੋ ਗਿਆ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ : ਪੰਜਾਬ ਦੇ ਸਰਕਾਰੀ ਸਕੂਲਾਂ 'ਚ ਇਸ ਵਾਰ ਨਹੀਂ ਲੱਗੇਗੀ ਕੋਈ 'ਫ਼ੀਸ'
ਜਾਣਕਾਰੀ ਮੁਤਾਬਕ ਗੋਬਿੰਦ ਨਗਰ ਦੀ ਗਲੀ ਨੰਬਰ-14 'ਚ ਪ੍ਰਭਦੀਪ ਸਿੰਘ ਰਹਿੰਦਾ ਹੈ। ਉਸ ਨੇ ਘਰ ਦੇ ਅੰਦਰ ਹੀ ਪਿੱਜ਼ਾ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੈ, ਜੋ ਕਿ ਆਰਡਰ ’ਤੇ ਹੋਮ ਡਲਿਵਰੀ ਕਰਦੇ ਹਨ। ਸ਼ਨੀਵਾਰ ਸ਼ਾਮ ਨੂੰ ਉਹ ਕਮਰੇ 'ਚ ਪਿੱਜ਼ਾ ਤਿਆਰ ਕਰ ਰਿਹਾ ਸੀ ਕਿ ਅਚਾਨਕ ਸਿਲੰਡਰ ਨੂੰ ਅੱਗ ਲੱਗ ਗਈ ਅਤੇ ਸਾਰਾ ਪਰਿਵਾਰ ਜਾਨ ਬਚਾਉਂਦਾ ਹੋਇਆ ਬਾਹਰ ਵੱਲ ਭੱਜਿਆ ਤਾਂ ਕਮਰੇ ਦੇ ਅੰਦਰ ਹੀ ਸਿਲੰਡਰ ਫਟ ਗਿਆ।
ਇਹ ਵੀ ਪੜ੍ਹੋ : 12ਵੀਂ ਦੇ 'ਹੋਣਹਾਰ ਵਿਦਿਆਰਥੀਆਂ' ਤੋਂ ਖੁਸ਼ ਹੋਏ ਕੈਪਟਨ ਦਾ ਵੱਡਾ ਐਲਾਨ
ਸਿਲੰਡਰ ਫਟਣ ਕਾਰਨ ਧਮਾਕਾ ਇੰਨੀ ਜ਼ੋਰ ਨਾਲ ਹੋਇਆ ਕਿ ਛੱਤ ’ਚ ਤਰੇੜਾਂ ਪੈ ਗਈਆਂ ਅਤੇ ਕਮਰੇ 'ਚ ਪਿਆ ਸਾਮਾਨ ਸੜ ਗਿਆ।
ਇਹ ਵੀ ਪੜ੍ਹੋ : ਬਾਥਰੂਮ 'ਚੋਂ ਮਿਲੀ ਬਜ਼ੁਰਗ ਬੇਬੇ ਦੀ ਸੜੀ ਹੋਈ ਲਾਸ਼, ਖੜ੍ਹੇ ਹੋਏ ਕਈ ਸ਼ੰਕੇ
15 ਸਾਲ ਪਹਿਲਾਂ ਹੋਈ ਸੀ ਨੂੰਹ-ਪੁੱਤਰ ਦੀ ਮੌਤ, ਹੁਣ ਅੰਨ੍ਹੀ ਦਾਦੀ ਦੇ ਆਖਰੀ ਸਹਾਰੇ ਪੋਤਰੇ ਨੇ ਵੀ ਤੋੜਿਆ ਦਮ
NEXT STORY