ਜਲੰਧਰ, (ਅਮਿਤ, ਰੱਤਾ)— ਸ਼ੁੱਕਰਵਾਰ ਨੂੰ ਸਿਹਤ ਵਿਭਾਗ ਦੀ ਟੀਮ ਨੇ ਡੀ. ਸੀ. ਕੰਪਲੈਕਸ ਵਿਚ ਪਾਣੀ ਦੀਆਂ ਟੈਂਕੀਆਂ, ਕੂਲਰਾਂ ਦੀ ਚੈਕਿੰਗ ਦੀ ਮੁਹਿੰਮ ਚਲਾਈ। ਇਹ ਮੁਹਿੰਮ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਦੇ ਹੁਕਮਾਂ 'ਤੇ ਚਲਾਈ ਗਈ। ਹੈਲਥ ਅਫਸਰ ਡਾ. ਸਤੀਸ਼ ਦੀ ਅਗਵਾਈ ਵਿਚ ਮਾਹਿਰਾਂ ਦੀ ਟੀਮ ਕੰਪਲੈਕਸ ਵਿਚ ਪਹੁੰਚੀ। ਡੀ. ਸੀ. ਕੰਪਲੈਕਸ ਦੀ ਤੀਸਰੀ ਮੰਜ਼ਿਲ 'ਤੇ ਸਥਿਤ ਪਾਣੀ ਦੀਆਂ ਟੈਂਕੀਆਂ ਅਤੇ ਕੰਪਲੈਕਸ ਵਿਚ ਇਸਤੇਮਾਲ ਹੋ ਰਹੇ ਕੂਲਰਾਂ ਦੀ ਜਾਂਚ ਵੀ ਕੀਤੀ ਗਈ। ਇਸ ਦੌਰਾਨ ਇਕ ਪਾਣੀ ਦੀ ਟੈਂਕੀ ਵਿਚ ਡੇਂਗੂ ਦਾ ਲਾਰਵਾ ਪਾਇਆ ਗਿਆ। ਡੇਂਗੂ ਦੇ ਲਾਰਵੇ ਨੂੰ ਹੈਲਥ ਡਿਪਾਰਟਮੈਂਟ ਦੇ ਅਫਸਰਾਂ ਨੇ ਬੋਤਲ ਵਿਚ ਬੰਦ ਕਰ ਲਿਆ ਅਤੇ ਆਪਣੇ ਨਾਲ ਹੇਠਾਂ ਲੈ ਆਏ। ਇਸ ਤੋਂ ਬਾਅਦ ਗਰਾਊਂਡ ਫਲੋਰ 'ਤੇ ਇਕ ਕੂਲਰ ਵਿਚੋਂ ਵੀ ਡੇਂਗੂ ਦਾ ਲਾਰਵਾ ਬਰਾਮਦ ਕੀਤਾ ਗਿਆ ਹੈ। ਕੂਲਰ ਵਿਚ ਵੱਡੀ ਗਿਣਤੀ ਵਿਚ ਡੇਂਗੂ ਦਾ ਲਾਰਵਾ ਪਲ ਰਿਹਾ ਸੀ। ਇਸ ਦੀ ਵੀ ਸੈਂਪਲਿੰਗ ਕੀਤੀ ਗਈ। ਇਸ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਬਾਰੇ ਦੱਸਿਆ ਗਿਆ। ਡੀ. ਸੀ. ਵਰਿੰਦਰ ਕੁਮਾਰ ਨੇ ਡੇਂਗੂ ਦਾ ਲਾਰਵਾ ਮਿਲਣ ਤੋਂ ਬਾਅਦ ਡੀ. ਸੀ. ਕੰਪਲੈਕਸ ਦੀ ਮੇਨਟੀਨੈਂਸ ਦਾ ਕੰਮ ਕਰਨ ਵਾਲੀ ਨਾਜਰ ਬ੍ਰਾਂਚ ਨੂੰ ਫਟਕਾਰ ਲਗਾਈ। ਉਨ੍ਹਾਂ ਨੇ ਡਿਸਟ੍ਰਿਕਟ ਨਾਜਰ ਬ੍ਰਾਂਚ ਦੇ ਹੈੱਡ ਤੋਂ ਤਤਕਾਲ ਪਾਣੀ ਦੀਆਂ ਟੈਂਕੀਆਂ ਨੂੰ ਸਾਫ ਸਫਾਈ ਸ਼ੁਰੂ ਕਰਵਾਉਣ ਲਈ ਕਿਹਾ। ਇਸ ਤੋਂ ਬਾਅਦ ਏ. ਡੀ. ਸੀ. ਜਸਵੀਰ ਸਿੰਘ ਵੀ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਡੀ. ਸੀ. ਦਫਤਰ ਦੇ ਮੁਲਾਜ਼ਮਾਂ ਨੂੰ ਆਪਣੇ ਦਫਤਰ ਵਿਚ ਲੱਗੇ ਕੂਲਰ ਦੀ ਸਫਾਈ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਹਰ ਹਫਤੇ ਮੁਲਾਜ਼ਮ ਕੂਲਰ ਨੂੰ ਖਾਲੀ ਕਰਨ ਅਤੇ ਇਸਨੂੰ ਸਾਫ ਕਰਨ ਅਤੇ ਫਿਰ ਨਵਾਂ ਪਾਣੀ ਭਰਨ। ਇਸ ਨਾਲ ਡੇਂਗੂ ਦਾ ਲਾਰਵਾ ਨਹੀਂ ਹੁੰਦਾ।
ਡੀ. ਸੀ. ਦੀ ਫਟਕਾਰ ਤੋਂ ਬਾਅਦ ਕੰਪਲੈਕਸ 'ਤੇ ਲੱਗੀ ਪਾਣੀ ਦੀ ਟੈਂਕੀ ਨੂੰ ਸਾਫ ਕਰਵਾਉਣ ਦਾ ਕੰਮ ਜਲਦੀ ਸ਼ੁਰੂ ਕਰਵਾਇਆ ਗਿਆ। ਪਾਣੀ ਦੀਆਂ ਟੈਂਕੀਆਂ ਨੂੰ ਖਾਲੀ ਕਰ ਕੇ ਸਾਫ-ਸਫਾਈ ਕੀਤੀ ਗਈ। ਕੂਲਰ ਤੇ ਪਾਣੀ ਵਾਲੀਆਂ ਟੈਂਕੀਆਂ ਦੀ ਚੈਕਿੰਗ ਦੇ ਨਾਲ ਟੀਮ ਵਲੋਂ ਜ਼ਿਲਾ ਪ੍ਰਸ਼ਾਸਕੀ ਕੰਪਲੈਕਸ ਵਿਚ ਜੋ ਪਾਣੀ ਸਟੋਰ ਕੀਤਾ ਜਾਂਦਾ ਹੈ, ਚੈਕਿੰਗ ਲਈ ਕੰਟੀਨ ਦਾ ਦੌਰਾ ਵੀ ਕੀਤਾ ਗਿਆ। ਟੀਮ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਕਾਰਨ ਮੱਛਰਾਂ ਵਲੋਂ ਪੈਦਾ ਕੀਤੇ ਜਾ ਰਹੇ ਲਾਰਵੇ ਦੀਆਂ ਥਾਵਾਂ 'ਤੇ ਪਛਾਣ ਕਰਨਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਦਫਤਰਾਂ 'ਚ ਚੈਕਿੰਗ ਕਰਨਾ ਤੰਦਰੁਸਤ ਪੰਜਾਬ ਮਿਸ਼ਨ ਮੁਹਿੰਮ ਦਾ ਇਕ ਜ਼ਰੂਰੀ ਹਿੱਸਾ ਹੈ ਅਤੇ ਇਸਦੇ ਨਾਲ ਇਹ ਗੱਲ ਵੀ ਯਕੀਨੀ ਬਣਾਉਣਾ ਹੈ ਕਿ ਪਾਣੀ ਤੋਂ ਪੈਦਾ ਹੋਣ ਵਾਲੀਆਂ ਬੀਮਾਰੀਆਂ ਦੀ ਰੋਕਥਾਮ ਕਰ ਲਈ ਜਾਵੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਅਤੇ ਜ਼ਿਲਾ ਪ੍ਰਸ਼ਾਸਨ ਲੋਕਾਂ ਨੂੰ ਚੰਗੀ ਸਿਹਤ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
ਬੁੱਧਵਾਰ ਨੂੰ ਲੱਗੇਗਾ ਸਪੈਸ਼ਲ ਕੈਂਪ : ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਖੁਦ ਹੀ ਚੈਕਿੰਗ ਕਰਵਾਈ ਸੀ ਤਾਂ ਜੋ ਡੀ. ਸੀ. ਦਫਤਰ ਵਿਚ ਪਾਣੀ ਦੀ ਸਥਿਤੀ ਦਾ ਪਤਾ ਚੱਲ ਸਕੇ। ਉਨ੍ਹਾਂ ਕਿਹਾ ਕਿ ਬੁੱਧਵਾਰ ਨੂੰ ਹੈਲਥ ਡਿਪਾਰਟਮੈਂਟ ਦੇ ਅਫਸਰਾਂ ਦੀ ਇਕ ਟੀਮ ਬੁਲਾਈ ਗਈ। ਇਹ ਟੀਮ ਸਾਡੇ ਮੁਲਾਜ਼ਮਾਂ ਨੂੰ ਡੇਂਗੂ, ਲਾਰਵਾ, ਇਸਦੇ ਕਾਰਨਾਂ ਆਦਿ ਦੇ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਵੇਗੀ। ਇਸ ਤੋਂ ਬਚਾਅ ਦੇ ਤਰੀਕੇ ਦੱਸੇ ਜਾਣਗੇ। ਇਹ ਇਕ ਅਵੇਅਰਨੈੱਸ ਕੈਂਪ ਹੋਵੇਗਾ।
ਡੀ. ਸੀ. ਨੇ 5 ਕਰਮਚਾਰੀਆਂ ਨੂੰ ਡਿਊਟੀ 'ਚ ਅਣਗਹਿਲੀ ਕਰਨ ਦਾ ਪਾਇਆ ਦੋਸ਼ੀ, ਮੁਅੱਤਲ
NEXT STORY