ਅੰਮ੍ਰਿਤਸਰ, (ਸੰਜੀਵ)- ਹੈਰੋਇਨ, ਸਮੈਕ, ਵਿਦੇਸ਼ੀ ਕਰੰਸੀ ਤੇ ਹਥਿਆਰਾਂ ਨਾਲ ਗ੍ਰਿਫਤਾਰ ਇੰਸਪੈਕਟਰ ਰਹੇ ਇੰਦਰਜੀਤ ਸਿੰਘ ਨੂੰ ਐੱਸ. ਟੀ. ਐੱਫ. ਬੁੱਧਵਾਰ ਦੁਪਹਿਰ ਅੰਮ੍ਰਿਤਸਰ ਸਥਿਤ ਉਸ ਦੇ ਪੁਸ਼ਤੈਨੀ ਘਰ ਲੈ ਕੇ ਪਹੁੰਚੀ। ਕਰੀਬ ਸਾਢੇ 3 ਘੰਟੇ ਜਾਂਚ ਚੱਲੀ। ਇਸ ਦੌਰਾਨ ਐੱਸ. ਟੀ. ਐੱਫ. ਨੇ ਉਸ ਦੇ ਘਰ ਤੋਂ ਕੁਝ ਦਸਤਾਵੇਜ਼, ਬੈਂਕ ਪਾਸਬੁੱਕਸ ਅਤੇ ਡੀ. ਵੀ. ਆਰ. ਆਪਣੇ ਕਬਜ਼ੇ ਵਿਚ ਲਈ। ਡੀ. ਵੀ. ਆਰ. ਨੂੰ ਐੱਸ. ਟੀ. ਐੱਫ. ਨੇ ਕੇਸ ਪ੍ਰਾਪਰਟੀ ਬਣਾ ਲਿਆ ਹੈ। ਇੰਦਰਜੀਤ ਸਿੰਘ ਦੇ ਘਰ ਕੌਣ-ਕੌਣ ਲੋਕ ਆਏ ਸਨ, ਇਹ ਰਾਜ ਡੀ. ਵੀ. ਆਰ. ਖੋਲ੍ਹੇਗੀ। ਮੋਹਾਲੀ ਤੋਂ ਆਈ. ਐੱਸ. ਟੀ. ਐੱਫ. ਟੀਮ ਨਾਲ ਅੰਮ੍ਰਿਤਸਰ ਦੀ ਟੀਮ ਵੀ ਇੰਦਰਜੀਤ ਸਿੰਘ ਦੇ ਘਰ ਪਹੁੰਚੀ ਸੀ। 4 ਸਾਲ ਪਹਿਲਾਂ ਬਣੀਆਂ ਡਰੱਗ ਸਮੱਗਲਰਾਂ ਬਾਰੇ ਫਾਈਲਾਂ 'ਤੇ ਕੰਮ ਹੋ ਰਿਹਾ ਹੈ ਹੁਣ, ਇੰਦਰਜੀਤ ਵਰਗੇ ਕਈ ਹੋਰ ਨਾਂ ਸਾਹਮਣੇ ਆਉਣ ਦੀ ਸੰਭਾਵਨਾ ਹੈ।
ਦੁਕਾਨ 'ਚੋਂ 2 ਲੱਖ ਦੇ ਟਾਇਰ ਚੋਰੀ
NEXT STORY