ਤਲਵੰਡੀ ਸਾਬੋ (ਬਾਠ, ਮੁਨੀਸ਼ ਗਰਗ) - ਸਰਬੱਤ ਖਾਲਸਾ ਦੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਚੱਲ ਰਹੇ ਵਿਵਾਦ ’ਤੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਦਾਦੂਵਾਲ ਨੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜ ਕੇ ਪੰਥ ਵਿਚ ਪੈਦਾ ਹੋਏ ਵਿਵਾਦ ਨੂੰ ਖਤਮ ਕਰ ਲੈਣਾ ਚਾਹੀਦਾ ਹੈ। ਵਿਦੇਸ਼ੀ ਦੌਰੇ ’ਤੇ ਗਏ ਬਲਜੀਤ ਸਿੰਘ ਦਾਦੂਵਾਲ ਨੇ ਪੱਤਰਕਾਰਾਂ ਨੂੰ ਭੇਜੀ ਆਪਣੀ ਇਕ ਵੀਡੀਓ ’ਚ ਕਿਹਾ ਕਿ ਢੱਡਰੀਆਂ ਵਾਲਾ ਹਰਨੇਕ ਸਿੰਘ ਨੇਕੀ ਦੇ ਪਿਛੇ ਲੱਗ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਗਾ ਰਿਹਾ ਹੈ। ਬਲਜੀਤ ਸਿੰਘ ਦਾਦੂਵਾਲ ਨੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵਲੋਂ ਉਨ੍ਹਾਂ ਦੇ ਵਿਆਹ ਅਤੇ ਡੇਰਾ ਬਿਆਸ ਨਾਲ ਸਬੰਧਾ ਦੇ ਦਿੱਤੇ ਬਿਆਨਾਂ ’ਤੇ ਵੀ ਕਰਾਰ ਜਵਾਬ ਦਿੱਤਾ ਹੈ, ਜਿਸ ’ਚ ਦਾਦੂਵਾਲ ਨੇ ਆਪਣੀ ਪਤਨੀ ਨੂੰ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਭੈਣ ਦੱਸਿਆ ਹੈ।
ਪੜ੍ਹੋਂ ਇਹ ਖਬਰ ਵੀ - ਢੱਡਰੀਆਂਵਾਲਿਆਂ ਦੀ ਜਥੇਦਾਰ ਨੂੰ ਚਿਤਾਵਨੀ, ਜੇ ਨਹੀਂ ਸੁਣੀ ਗੱਲ ਤਾਂ ਚੁੱਕਣਗੇ ਇਹ ਕਦਮ
ਵੀਡੀਓ ’ਚ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਅਸੀਂ ਪੰਥ ਦੀ ਸੇਵਾ ਅਤੇ ਚੜ੍ਹਦੀ ਕਲਾ ਲਈ ਦਿਨ ਰਾਤ ਕੰਮ ਕੀਤਾ ਹੈ। ਅਸੀਂ ਕਦੇ ਜੇਲਾਂ ਮੁਕੱਦਮਿਆਂ ਤੱਕ ਦੀ ਪਰਵਾਹ ਨਹੀਂ ਕੀਤੀ। ਸਰਕਾਰਾਂ ਭਾਵੇਂ ਕਾਂਗਰਸੀਆਂ ਦੀਆਂ ਹੋਣ ਜਾਂ ਬਾਦਲ ਦਲ ਦੀਆਂ, ਅਸੀਂ ਪੰਥ ਦੀ ਸੇਵਾ ਲਈ ਦਿਨ-ਰਾਤ ਸਮਰਪਿਤ ਰਹੇ ਹਾਂ। ਅੱਜ ਵੀ ਜੇਕਰ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਲੱਗਦਾ ਹੈ ਕਿ ਮੇਰੀ ਜਥੇਦਾਰੀ ਦੇ ਨਾਲ ਦੁਵਿਧਾ ਪੈਦਾ ਹੋਈ ਹੈ ਤਾਂ ਚੱਲ ਮੇਰੇ ਨਾਲ ਤਖਤ ਸ੍ਰੀ ਅਕਾਲ ਤਖਤ ਸਾਹਿਬ, ਜਿੱਥੇ ਜਾ ਕੇ ਮੈਂ ਆਪਣੀ ਸਰਬੱਤ ਖਾਲਸਾ ਦੀ ਜਥੇਦਾਰੀ ਤੋਂ ਅਸਤੀਫਾ ਦੇ ਦਿਆਂਗਾ। ਜਥੇਦਾਰ ਦੇ ਸਬੰਧ 'ਚ ਰਣਜੀਤ ਸਿੰਘ ਜੋ ਵੀ ਗੱਲਬਾਤ ਕਰਦਾ ਹੈ, ਉਹ ਉੱਥੇ ਜਾ ਕੇ ਵਿਚਾਰ ਦਲੀਲ ਦੇਵੇ। ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਜਿਹੜੀਆਂ ਗੱਲਾਂ ਕਰ ਰਿਹਾ ਹੈ, ਉਸ ਦਾ ਸਰੋਤ ਕੀ ਹੈ। ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਰਣਜੀਤ ਸਿੰਘ ਨੇ ਹਰਨੇਕ ਸਿੰਘ ਨੇਕੀ ਵਰਗੇ ਬੰਦਿਆਂ ਦੇ ਪਿੱਛੇ ਲੱਗ ਕੇ ਆਪਣੀ ਆਜ਼ਾਦੀ ਗਵਾ ਲਈ ਹੈ। ਰਣਜੀਤ ਉਸ ਦੇ ਪਿੱਛੇ ਲੱਗ ਕੇ ਉਸ ਦੇ ਵਿਚਾਰਾਂ ਦੀ ਸ਼ਲਾਘਾ ਕਰ ਰਿਹਾ ਹੈ।
ਪੜ੍ਹੋਂ ਇਹ ਖਬਰ ਵੀ - ਢੱਡਰੀਆਂਵਾਲਿਆਂ ਦੇ ਚੱਲ ਰਹੇ ਵਿਵਾਦ ’ਤੇ ਜਾਣੋ ਕੀ ਬੋਲੇ ਲੌਂਗੋਵਾਲ
ਦਾਦੂਵਾਲ ਨੇ ਕਿਹਾ ਕਿ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਇਕ ਤਾਜ਼ਾ ਇੰਟਰਵਿਊ ਵੀ ਸਾਹਮਣੇ ਆਈ ਹੈ, ਜਿਸ ’ਚ ਉਹ ਹਰਨੇਕ ਸਿੰਘ ਨੇਕੀ ਦੀ ਹਰ ਗੱਲ ਦੀ ਬੜੇ ਵਿਸਥਾਰ ਨਾਲ ਸ਼ਲਾਂਘਾ ਕਰ ਰਿਹਾ ਹੈ। ਦਾਦੂਵਾਲ ਨੇ ਕਿਹਾ ਕਿ ਬਰਗਾੜੀ, ਕੋਟਕਪੂਰਾ ਗੋਲੀਕਾਂਡ ਦੇ ਮਾਮਲੇ ’ਚ ਸ਼ਹੀਦ ਹੋਏ ਸਿੱਖਾਂ ਦੇ ਰਣਜੀਤ ਸਿੰਘ ਭਗੌੜੀ ਹਨ। ਬਰਗਾੜੀ ਵਿਖੇ ਬੈਠ ਕੇ ਅਸੀਂ ਸਿੱਖ ਪਰਿਵਾਰਾਂ ਅਤੇ ਸ਼ਹੀਦ ਹੋਏ 2 ਸਿੱਖਾਂ ਨੂੰ ਇਨਸਾਫ ਦਿਵਾਇਆ ਹੈ। ਦਾਦੂਵਾਲ ਨੇ ਕਿਹਾ ਹੈ ਕਿ ਨੇਕੀ ਦੇ ਬਾਰੇ ਸਾਰੀਆਂ ਸੰਗਤਾਂ ਜਾਣਦੀਆਂ ਹਨ। ਉਸ ਨੂੰ ਪੰਥ ਤੋਂ ਵੀ ਖਾਰਜ ਕੀਤਾ ਹੋਇਆ ਹੈ।
ਮੂੰਹ ਬੋਲੀ ਭੈਣ ਦਾ ਬਚਾਅ ਕਰਨਾ ਭਰਾ ਨੂੰ ਪਿਆ ਮਹਿੰਗਾ, ਮਿਲੀ ਦਰਦਨਾਕ ਮੌਤ
NEXT STORY