ਚੰਡੀਗੜ੍ਹ : ਕਾਂਗਰਸ 'ਚੋਂ ਅਸਤੀਫ਼ਾ ਦੇਣ ਤੋਂ ਦਲਵੀਰ ਗੋਲਡੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ। ਇਸ ਮੌਕੇ ਗੋਲਡੀ ਨੇ ਕਿਹਾ ਕਿ ਮੁੱਖ ਮੰਤਰੀ ਦਾ ਵੱਡਾਪਣ ਹੈ ਕਿ ਚੋਣਾਂ ਖਿਲਾਫ ਲੜਨ ਵਾਲੇ ਨੂੰ ਉਨ੍ਹਾਂ ਆਪਣੇ ਬਰਾਬਰ ਬਿਠਾ ਕੇ ਪਾਰਟੀ ਵਿਚ ਸ਼ਾਮਲ ਕੀਤਾ ਹੈ। ਪਾਰਟੀ ਮੇਰੀ ਜਿਥੇ ਵੀ ਡਿਊਟੀ ਲਗਾਵੇਗੀ ਮੈਂ ਨਿਭਾਵਾਂਗਾ, ਹੁਣ ਮੈਂ ਸਾਰੀ ਜ਼ਿੰਦਗੀ ਤੁਹਾਡੀ ਝੋਲੀ ਵਿਚ ਹਾਂ। ਨੌਜਵਾਨਾਂ ਨੂੰ ਬੇਨਤੀ ਹੈ ਕਿ ਜੇ ਰਾਜਨੀਤੀ ਨੂੰ ਬਦਲਣਾ ਹੈ ਤਾਂ ਰਾਜਨੀਤੀ ਵਿਚ ਆਉਣਾ ਪਵੇਗਾ ਅਤੇ ਆਮ ਆਦਮੀ ਪਾਰਟੀ ਦੇ ਦਰਵਾਜ਼ੇ ਨੌਜਵਾਨਾਂ ਲਈ ਹਮੇਸ਼ਾ ਖੁੱਲ੍ਹੇ ਹਨ, ਆਓ ਇਕੱਠੇ ਹੋਈ ਅਤੇ ਰੰਗਲੇ ਪੰਜਾਬ ਵਿਚ ਰੰਗ ਭਰੀਏ।
ਇਹ ਵੀ ਪੜ੍ਹੋ : ਪੰਜਾਬ ਦੇ IPS ਜੋੜੇ 'ਤੇ ਟੁੱਟਾ ਦੁੱਖਾਂ ਦਾ ਪਹਾੜ, ਚਾਰ ਸਾਲਾ ਧੀ ਦੇ ਗਲ਼ੇ 'ਚ ਖਾਣਾ ਫਸਣ ਕਾਰਣ ਮੌਤ
ਗੋਲਡੀ ਨੇ ਕਿਹਾ ਕਿ ਮੈਂ ਆਪਣੇ ਲੋਕਾਂ ਦੇ ਕੰਮ ਉਦੋਂ ਹੀ ਆ ਸਕਾਂਗੇ ਜਦੋਂ ਸਾਡੇ 'ਤੇ ਹੱਥ ਹੋਵੇਗਾ। ਸੰਗਰੂਰ ਤੋਂ ਲੋਕ ਸਭਾ ਉਮੀਦਵਾਰ ਮੀਤ ਹੇਅਰ ਨੇ ਖਹਿਰਾ ਤੋਂ ਦੱਸ ਪਿੰਡਾਂ ਦੇ ਨਾਂ ਪੁੱਛੇ, ਜਿਹੜਾ ਇੱਥੇ ਜੰਮਿਆ-ਪਲਿਆ ਹੈ, ਉਸ ਨੂੰ ਮੌਕੇ ਦੇਣਾ ਚਾਹੀਦਾ ਹੈ। ਗੱਲ ਟਿਕਟ ਦੀ ਨਹੀਂ ਸਗੋਂ ਸੈਲਫ ਰਿਸਪੈਕਟ ਦੀ ਹੈ। ਮੈਂ ਕਾਂਗਰਸ ਛੱਡੀ ਨਹੀਂ ਸਗੋਂ ਮੈਨੂੰ ਕੱਢਿਆ ਗਿਆ ਹੈ। ਜਿਹੜੇ ਢਾਈ ਸਾਲ ਮੂੰਹ ਲਕੋਈ ਫਿਰਦੇ ਰਹੇ, ਉਹ ਅਚਾਨਕ ਆ ਕੇ ਟਿਕਟਾਂ ਲੈ ਗਏ ਜਦਕਿ ਮਿਹਨਤ ਕਰਨ ਵਾਲੇ ਸਿਰਫ ਮਿਹਨਤ ਹੀ ਕਰਦੇ ਰਹਿ ਗਏ। ਖਹਿਰਾ ਦਾ ਬਿਆਨ ਕਿ ਜੇਲ੍ਹ ਵਿਚ ਰਹਿੰਦੇ ਹੋਏ ਬਾਜਵਾ ਤੇ ਰਾਜਾ ਵੜਿੰਗ ਨੇ ਕਿਹਾ ਸੀ ਕਿ ਤੁਹਾਨੂੰ ਸੰਗਰੂਰ ਤੋਂ ਚੋਣ ਲੜਾਵਾਂਗੇ ਪਰ ਇਸ ਦੇ ਬਾਵਜੂਦ ਮੈਨੂੰ ਧੋਖੇ ਵਿਚ ਰੱਖਿਆ ਗਿਆ। 2022 ਵਿਚ ਵੀ ਜ਼ਿਮਨੀ ਚੋਣ ਮੇਰੇ ਤੋਂ ਧੱਕੇ ਨਾਲ ਲੜਾਈ ਗਈ, ਗੱਲ ਟਿਕਟ ਦੀ ਨਹੀਂ ਸਗੋਂ ਸੈਲਫ ਰਿਸਪੈਕਟ ਦੀ ਹੈ।
ਇਹ ਵੀ ਪੜ੍ਹੋ : ਸਨਸਨੀਖੇਜ਼ ਵਾਰਦਾਤ ਨਾਲ ਕੰਬਿਆ ਪੂਰਾ ਪਿੰਡ, ਭੂਆ ਦੇ ਪੁੱਤ ਨੇ ਘਰ ਬੁਲਾ ਕੇ ਮਾਰਿਆ ਮਾਮੇ ਦਾ ਮੁੰਡਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਮ੍ਰਿਤਪਾਲ ਸਿੰਘ ਵੱਲੋਂ ਖਡੂਰ ਸਾਹਿਬ ਤੋਂ ਚੋਣ ਲੜਣ ਦੀ ਤਿਆਰੀ, ਜਾਣੋ ਕੀ ਕਹਿੰਦਾ ਹੈ ਕਾਨੂੰਨ
NEXT STORY