ਸੁਨਾਮ : ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਸੂਚੀ ਮੁਤਾਬਕ ਸੁਨਾਮ ਤੋਂ ਜਸਵਿੰਦਰ ਸਿੰਘ ਧੀਮਾਨ ਨੂੰ ਟਿਕਟ ਦਿੱਤੀ ਗਈ ਹੈ। ਇਸ ਕਾਰਨ ਪਿਛਲੀ ਵਾਰ ਸੁਨਾਮ ਤੋਂ ਚੋਣਾਂ ਲੜਨ ਵਾਲੀ ਦਮਨ ਬਾਜਵਾ ਨੇ ਬਾਗੀ ਤੇਵਰ ਸਾਹਮਣੇ ਆਏ ਹਨ। ਦਮਨ ਬਾਜਵਾ ਨੇ ਲਾਈਵ ਹੋ ਕੇ ਆਪਣੀ ਭੜਾਸ ਕੱਢਦਿਆਂ ਕਿਹਾ ਹੈ ਕਿ ਇਹ ਸਿਆਸਤ ਹੈ ਅਤੇ ਸਿਆਸਤ 'ਚ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ।
ਇਹ ਵੀ ਪੜ੍ਹੋ : ਮੁੱਖ ਮੰਤਰੀ ਚੰਨੀ ਨੇ ਗਣਤੰਤਰ ਦਿਹਾੜੇ ਦੀ ਪੰਜਾਬ ਤੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ
ਦਮਨ ਬਾਜਵਾ ਨੇ ਕਿਹਾ ਕਿ ਸੁਨਾਮ ਦੇ ਲੋਕਾਂ ਪ੍ਰਤੀ ਪਿਆਰ ਅਤੇ ਇੱਥੇ ਵਿਕਾਸ ਕਾਰਜ ਕਰਨ ਦਾ ਜੋ ਉਨ੍ਹਾਂ ਦਾ ਟੀਚਾ ਹੈ, ਉਸ ਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਖੋਹ ਸਕਦੀ। ਉਨ੍ਹਾਂ ਨੇ ਕਿਹਾ ਕਿ ਭਾਵੇਂ ਹੀ ਕਾਂਗਰਸ ਨੇ ਉਨ੍ਹਾਂ ਦੀ ਟਿਕਟ ਖੋਹ ਕੇ ਕਿਸੇ ਹੋਰ ਨੂੰ ਦੇ ਦਿੱਤੀ ਹੈ ਪਰ ਉਨ੍ਹਾਂ ਕੋਲੋਂ ਸੁਨਾਮ ਅਤੇ ਉਨ੍ਹਾਂ ਦੀ ਮਿਹਨਤ ਕੋਈ ਸ਼ਖ਼ਸ ਨਹੀਂ ਖੋਹ ਸਕਦਾ। ਦਮਨ ਬਾਜਵਾ ਨੇ ਕਿਹਾ ਕਿ ਜ਼ਿੰਦਗੀ 'ਚ ਆਏ ਉਤਰਾਅ-ਚੜ੍ਹਾਅ ਹੀ ਸਾਨੂੰ ਮਜ਼ਬੂਤ ਕਰਦੇ ਹਨ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ : ਕਾਂਗਰਸ ਨੇ ਹਲਕਾ ਸਾਊਥ ਨੂੰ ਛੱਡ ਕੇ ਲੁਧਿਆਣਾ ਦੀਆਂ ਸਾਰੀਆਂ ਸੀਟਾਂ 'ਤੇ ਐਲਾਨੇ ਉਮੀਦਵਾਰ
ਉਨ੍ਹਾਂ ਕਿਹਾ ਕਿ ਟਿਕਟਾਂ ਵਿਅਕਤੀ ਨੂੰ ਨਹੀਂ ਬਣਾਉਂਦੀਆਂ, ਸਗੋਂ ਉਸ ਦਾ ਸਾਥ ਦੇਣ ਵਾਲੇ ਲੋਕ ਉਸ ਨੂੰ ਬਣਾਉਂਦੇ ਹਨ। ਦਮਨ ਬਾਜਵਾ ਨੇ ਕਿਹਾ ਕਿ ਜਦੋਂ ਤੱਕ ਲੋਕ ਮੇਰੇ ਨਾਲ ਖੜ੍ਹੇ ਹਨ, ਉਦੋਂ ਤੱਕ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਟਿਕਟ ਜਾਂ ਅਹੁਦੇ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਅੱਜ ਜੋ ਵੀ ਹਾਂ, ਕਿਸੇ ਦੀ ਸਿਫ਼ਾਰਿਸ਼ ਕਰਕੇ ਨਹੀਂ, ਸਗੋਂ ਆਪਣੀ ਮਿਹਨਤ ਅਤੇ ਕੰਮਾਂ ਕਰਕੇ ਇੱਥੇ ਤੱਕ ਪਹੁੰਚੀ ਹਾਂ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਬਲਵੰਤ ਸਿੰਘ ਰਾਜੋਆਣਾ ਨੇ ਪਿਤਾ ਦੇ ਸਸਕਾਰ ’ਚ ਸ਼ਾਮਲ ਹੋਣ ਲਈ ਮੰਗੀ ਪੈਰੋਲ
NEXT STORY