ਜਲੰਧਰ/ਪਾਕਿਸਤਾਨ (ਇੰਟ)- ਪਾਕਿਸਤਾਨ ’ਚ ਕੁਝ ਹੈਕਰਾਂ ਨੇ ਸੈਂਕੜੇ ਰੈਸਟੋਰੈਂਟਾਂ ਵੱਲੋਂ ਇਸਤੇਮਾਲ ਕੀਤੇ ਜਾਣ ਵਾਲੇ ਨਿੱਜੀ ਕੰਪਨੀ-ਨਿਰਮਿਤ ਡਾਟਾਬੇਸ ਤੱਕ ਪਹੁੰਚ ਬਣਾ ਕੇ 22 ਲੱਖ ਲੋਕਾਂ ਦਾ ਡਾਟਾ ਹੈਕ ਕਰ ਲਿਆ ਹੈ। ਇਹ ਡਾਟਾ ਚੋਰੀ ਕਰਨ ਤੋਂ ਬਾਅਦ ਹੈਕਰਾਂ ਨੇ ਇਸ ਦੀ ਆਨਲਾਈਨ ਸੇਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਜਲੰਧਰ ਦੇ ਮਸ਼ਹੂਰ ਜੋੜੇ ਦੀਆਂ ਇਤਰਾਜ਼ਯੋਗ ਵੀਡੀਓਜ਼ ਵਾਇਰਲ ਹੋਣ ਮਗਰੋਂ ਪਤੀ ਹੋਇਆ ਲਾਈਵ, ਰੋ-ਰੋ ਕੇ ਖੋਲ੍ਹੇ ਵੱਡੇ ਰਾਜ਼
250 ਤੋਂ ਜ਼ਿਆਦਾ ਰੈਸਟੋਰੈਂਟਾਂ ਦਾ ਡਾਟਾਬੇਸ ਹੈਕ ਕਰਨ ਦਾ ਦਾਅਵਾ
ਕਥਿਤ ਤੌਰ ’ਤੇ ਹੈਕਰਜ਼ ਨੇ ਆਨਲਾਈਨ ਵਿਕਰੀ ਦੇ ਇਸ਼ਤਿਹਾਰਾਂ ’ਚ ਕੁਝ ਨਾਗਰਿਕਾਂ ਦੇ ਡਾਟਾ ਨੂੰ ਨਮੂਨੇ ਦੇ ਰੂਪ ’ਚ ਪ੍ਰਦਰਸ਼ਿਤ ਕੀਤਾ ਹੈ। ਦਰਜਨਾਂ ਫੂਡ ਆਊਟਲੇਟਸ ਦਾ ਨਾਂ ਲੈਂਦੇ ਹੋਏ ਹੈਕਰਜ਼ ਨੇ ਦਾਅਵਾ ਕੀਤਾ ਹੈ ਕਿ ਅਸੀਂ 250 ਤੋਂ ਜ਼ਿਆਦਾ ਰੈਸਟੋਰੈਂਟਾਂ ਦੇ ਡਾਟਾਬੇਸ ਨੂੰ ਹੈਕ ਕਰ ਲਿਆ ਹੈ। ਸਮਝੋਤਾ ਕੀਤੇ ਗਏ ਨਾਗਰਿਕਾਂ ਦੇ ਡਾਟਾ ’ਚ ਉਨ੍ਹਾਂ ਦੇ ਸੰਪਰਕ ਨੰਬਰ ਅਤੇ ਕ੍ਰੈਡਿਟ ਕਾਰਡ ਵੇਰਵੇ ਸ਼ਾਮਲ ਹਨ। ਜਿਸ ਸਾਫਟਵੇਅਰ ਨੂੰ ਹੈਕ ਕੀਤਾ ਗਿਆ ਹੈ, ਉਸ ਦਾ ਉਪਯੋਗ ਦੇਸ਼ ਦੇ ਸੈਂਕੜੇ ਰੈਸਟੋਰੈਂਟਾਂ ਵੱਲੋਂ ਕੀਤਾ ਜਾਂਦਾ ਹੈ। ਕਿਸੇ ਨਾਗਰਿਕ ਨੇ ਕਿੰਨੀ ਵਾਰ ਭੁਗਤਾਨ ਕੀਤਾ ਹੈ ਅਤੇ ਕਿੰਨੀ ਰਾਸ਼ੀ ਦਾ ਭੁਗਤਾਨ ਕੀਤਾ ਹੈ, ਇਸ ਤੋਂ ਇਲਾਵਾ ਉਸ ਦੇ ਪਤੇ, ਫੋਨ ਨੰਬਰ ਸਮੇਤ ਵੇਰਵਾ ਵੀ ਖ਼ਰੀਦ ਲਈ ਆਨਲਾਈਨ ਉਪਲੱਬਧ ਹਨ। ਨਾਗਰਿਕਾਂ ਦਾ ਡਾਟਾ 2 ਬਿੱਟਕੁਆਇਨ ਲਈ ਪੇਸ਼ ਕੀਤਾ ਜਾ ਰਿਹਾ ਹੈ, ਜੋ 54000 ਡਾਲਰ ਤੱਕ ਬਣਦਾ ਹੈ ਕਿਉਂਕਿ ਬਾਜ਼ਾਰ ਸੂਤਰਾਂ ਅਨੁਸਾਰ ਇਕ ਬਿੱਟਕੁਆਇਨ ਦੀ ਕੀਮਤ 27000 ਡਾਲਰ ਹੈ।
ਇਹ ਵੀ ਪੜ੍ਹੋ- ਜਲੰਧਰ ਜ਼ਿਲ੍ਹੇ 'ਚ 28 ਸਤੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਡੀ. ਸੀ. ਨੇ ਜਾਰੀ ਕੀਤੇ ਇਹ ਹੁਕਮ
ਏਜੰਸੀ ਨੇ ਕਿਹਾ-ਸਾਨੂੰ ਨਹੀਂ ਮਿਲੀ ਸ਼ਿਕਾਇਤ
ਪਾਕਿਸਤਾਨੀ ਰੁਪਏ ’ਚ 2 ਬਿੱਟਕੁਆਇਨ ਦੀ ਕੀਮਤ 25 ਮਿਲੀਅਨ ਰੁਪਏ ਤੋਂ ਜ਼ਿਆਦਾ ਹੈ। ਸੰਘੀ ਜਾਂਚ ਏਜੰਸੀ ( ਐੱਫ਼. ਆਈ. ਏ.) ਦੇ ਸਾਈਬਰ ਕ੍ਰਾਈਮ ਸਰਕਲ ਨੇ ਕਿਹਾ ਕਿ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਸੀ. ਈ. ਓ. ਸਾਦ ਜਾਂਗੜਾ ਨੇ ਕਿਹਾ ਕਿ ਉਨ੍ਹਾਂ ਦੇ ਸਿਸਟਮ ਨਾਲ ਕੋਈ ਡਾਟਾ ਹੈਕ ਨਹੀਂ ਕੀਤਾ ਗਿਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਸਾਰਾ ਡਾਟਾ ਸੁਰੱਖਿਅਤ ਹੈ। ਸਾਫਟਵੇਅਰ ਸਾਰੇ ਸੁਰੱਖਿਆ ਪ੍ਰੋਟੋਕਾਲ ਨੂੰ ਪੂਰਾ ਕਰਦਾ ਹੈ। ਕਿਸੇ ਵੀ ਗ੍ਰਾਹਕ ਦੀ ਬੇਹੱਦ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਗ੍ਰਾਹਕਾਂ ਦੇ ਭੁਗਤਾਨ ਦਾ ਵੇਰਵਾ ਸਿੱਧਾ ਬੈਂਕ ਦੇ ਪੋਰਟਲ ’ਤੇ ਇਕੱਠਾ ਹੁੰਦਾ ਹੈ।
ਇਹ ਵੀ ਪੜ੍ਹੋ- ਵਿਦੇਸ਼ੀ ਧਰਤੀ ਨੇ ਖੋਹਿਆ ਮਾਪਿਆਂ ਦਾ ਇਕਲੌਤਾ ਪੁੱਤ, ਅਮਰੀਕਾ 'ਚ ਆਦਮਪੁਰ ਦੇ ਨੌਜਵਾਨ ਦੀ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਚਿੱਟੇ ਨੇ ਇਕ ਹੋਰ ਘਰ 'ਚ ਵਿਛਾਏ ਸੱਥਰ, ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ
NEXT STORY