ਲੁਧਿਆਣਾ (ਵਿੱਕੀ) : ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਵਲੋਂ ਸਰਕਾਰੀ ਸਕੂਲਾਂ ਦੀਆਂ ਨਾਨ-ਬੋਰਡ ਕਲਾਸਾਂ ਲਈ ਸਾਲਾਨਾ ਪ੍ਰੀਖਿਆ ਲਈ ਡੇਟਸ਼ੀਟ ਜਾਰੀ ਕਰ ਦਿੱਤੀ ਹੈ। 7 ਮਾਰਚ ਤੋਂ ਸੂਬੇ ਦੇ ਸਰਕਾਰੀ ਸਕੂਲਾਂ ’ਚ ਨਾਨ-ਬੋਰਡ ਕਲਾਸਾਂ, ਪਹਿਲੀ, ਦੂਜੀ, ਤੀਜੀ, ਚੌਥੀ, ਛੇਵੀਂ, 7ਵੀਂ, 9ਵੀਂ ਅਤੇ 11ਵੀਂ ਦੇ ਵਿਦਿਆਰਥੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਸ਼ੁਰੂ ਹੋਣਗੀਆਂ ਅਤੇ ਇਹ ਪ੍ਰੀਖਿਆਵਾਂ 22 ਮਾਰਚ ਤੱਕ ਚੱਲਣਗੀਆਂ। ਨਾਨ-ਬੋਰਡ ਦੀਆਂ ਕਲਾਸਾਂ ਦੀਆਂ ਸਾਲਾਨਾ ਪ੍ਰੀਖਿਆਵਾਂ ਪੂਰੇ ਸਿਲੇਬਸ ’ਚ ਚਲੀਆਂ ਜਾਣਗੀਆਂ। 6ਵੀਂ, 7ਵੀਂ, 9ਵੀਂ ਅਤੇ 11ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਲਈ ਪ੍ਰਸ਼ਨ ਪੱਤਰ ਸਕੂਲ ਮੁਖੀ ਆਪਣੇ ਪੱਧਰ ’ਤੇ ਸਬੰਧਤ ਵਿਸ਼ਾ ਅਧਿਆਪਕ ਤੋਂ ਤਿਆਰ ਕਰਵਾਉਣਗੇ, ਜਿਸ ਦਾ ਪੈਟਰਨ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਾਰੀ ਨਵੇਂ ਪੈਟਰਨ ਮੁਤਾਬਕ ਪੂਰੇ ਅੰਕਾਂ ਦਾ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਦਫ਼ਤਰਾਂ ਨੂੰ ਲੈ ਕੇ ਜਾਰੀ ਕੀਤੇ ਸਖ਼ਤ ਹੁਕਮ
ਪ੍ਰਾਇਮਰੀ ਕਲਾਸਾਂ ਲਈ ਹੈੱਡ ਆਫਿਸ ਵਲੋਂ ਸਾਲਾਨਾ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਦੀ ਪੀ. ਡੀ. ਐੱਫ. ਭੇਜੀ ਜਾਵੇਗੀ, ਜਿਸ ਨੂੰ ਸਕੂਲ ਮੁਖੀ ਆਪਣੇ ਪੱਧਰ ’ਤੇ ਪ੍ਰਿੰਟ/ਫੋਟੋ ਸਟੇਟ ਕਰਵਾਉਣਗੇ। ਇਸ ਦੇ ਲਈ ਗ੍ਰਾਂਟ ਵੀ ਭੇਜੀ ਗਈ ਹੈ। ਜੇਕਰ ਕਿਸੇ ਵਿਸ਼ੇ ਦੀ ਪ੍ਰੈਕਟੀਕਲ ਪ੍ਰੀਖਿਆ ਲਈ ਜਾਣੀ ਹੈ ਤਾਂ ਪ੍ਰੈਕਟੀਕਲ ਪ੍ਰੀਖਿਆ 7 ਮਾਰਚ ਤੋਂ ਪਹਿਲਾਂ ਲਈ ਜਾਵੇਗੀ। ਪ੍ਰੀਖਿਆ ਦਾ ਸਮਾਂ ਸਵੇਰੇ 9 ਤੋਂ 12.30 ਵਜੇ ਤੱਕ ਹੋਵੇਗਾ। ਸਕੂਲ ਮੁਖੀ ਰੋਜ਼ਾਨਾ ਪੇਪਰ ਹੋਣ ਉਪਰੰਤ ਉੱਤਰ ਕਾਪੀਆਂ ਵਿਸ਼ਾ ਅਧਿਆਪਕ ਤੋਂ ਨਾਲ-ਨਾਲ ਚੈੱਕ ਕਰਵਾ ਕੇ ਵਿਦਿਆਰਥੀਆਂ ਵਲੋਂ ਪ੍ਰਾਪਤ ਅੰਕਾਂ ਨੂੰ ਸਕੂਲ ਰਿਕਾਰਡ ’ਚ ਦਰਜ ਕਰਨਗੇ।
ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ਲਈ ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਰੇਲ ਯਾਤਰੀਆਂ ਲਈ ਅਹਿਮ ਖ਼ਬਰ, ਪੰਜਾਬ ਦੇ ਇਨ੍ਹਾਂ ਰੇਲਵੇ ਸਟੇਸ਼ਨਾਂ 'ਤੇ 6 ਦਿਨ ਨਹੀਂ ਰੁਕਣੀਆਂ ਰੇਲਾਂ
NEXT STORY