ਆਦਮਪੁਰ, (ਕਮਲਜੀਤ, ਦਿਲਬਾਗੀ, ਹੇਮਰਾਜ)- ਆਦਮਪੁਰ ਦੇ ਨੇੜਲੇ ਪਿੰਡ ਕਾਲਰਾ ਵਿਖੇ ਦਿਨ-ਦਿਹਾੜੇ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਕਾਲਰਾ ਦੀ ਪਤਨੀ ਸੁਰਜੀਤ ਕੌਰ ਨੇ ਦੱਸਿਆ ਕਿ 1 ਫਰਵਰੀ ਨੂੰ ਦੁਪਹਿਰ ਸਮੇਂ ਉਹ ਆਪਣੀ ਸੱਸ ਰਾਜਿੰਦਰ ਕੌਰ ਅਤੇ ਕੈਨੇਡਾ ਤੋਂ ਆਏ ਭਰਾ ਦਵਿੰਦਰ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਨਾਲ ਆਦਮਪੁਰ ਕੁਝ ਖਰੀਦਦਾਰੀ ਕਰਨ ਗਏ ਹੋਏ ਸਨ। ਜਦੋਂ ਵਾਪਸ ਘਰ ਪਰਤੇ ਤਾਂ ਦੇਖਿਆ ਕਿ ਘਰ ਦੀਆਂ ਅਲਮਾਰੀਆਂ ਦੇ ਤਾਲੇ ਤੋੜੇ ਗਏ ਸਨ ਅਤੇ ਸਾਮਾਨ ਕਮਰਿਆਂ ਵਿਚ ਖਿੱਲਰਿਆ ਪਿਆ ਸੀ। ਉਨ੍ਹਾਂ ਦੱਸਿਆ ਕਿ ਅਣਪਛਾਤੇ ਚੋਰ ਘਰ ਦੀ ਪਿਛਲੀ ਗਰਿਲ ਪੁੱਟ ਕੇ ਅੰਦਰ ਦਾਖਲ ਹੋਏ ਸਨ ਅਤੇ ਅਲਮਾਰੀਆਂ ਵਿਚੋਂ 13 ਤੋਲੇ ਸੋਨਾ, 2500 ਕੈਨੇਡੀਅਨ ਡਾਲਰ ਅਤੇ ਡੇਢ ਲੱਖ ਰੁਪਏ ਲੈ ਗਏ। ਪੁਲਿਸ ਨੂੰ ਮਾਮਲੇ ਦੀ ਇਤਲਾਹ ਦਿੱਤੀ ਜਾ ਚੁੱਕੀ ਹੈ।
'ਆਪ' ਤੇ 'ਲਿਪ' ਵਿਚ ਲੁਧਿਆਣਾ ਚੋਣਾਂ ਨੂੰ ਲੈ ਕੇ ਬਣੀ ਸਹਿਮਤੀ, ਐਲਾਨ ਅੱਜ ਸੰਭਵ
NEXT STORY