ਅੰਮ੍ਰਿਤਸਰ(ਨੀਰਜ)- ਇਕ ਪਾਸੇ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਐੱਫ. ਸੀ. ਆਰ. (ਫਾਇਨਾਂਸ ਕਮਿਸ਼ਨਰ ਰੈਵੀਨਿਊ) ਅਨੁਰਾਗ ਵਰਮਾ ਵਲੋਂ ਮਾਲ ਵਿਭਾਗ ਦੇ ਤਹਿਸੀਲਦਾਰਾਂ, ਨਾਇਬ ਤਹਿਸੀਲਦਾਰਾਂ ਅਤੇ ਸਬ-ਰਜਿਸਟਰਾਰਾਂ ਦੇ ਦੂਰ-ਦੁਰਾਡੇ ਇਲਾਕਿਆਂ ਵਿਚ ਤਬਾਦਲੇ ਕੀਤੇ ਗਏ ਹਨ ਅਤੇ ਭ੍ਰਿਸ਼ਟਾਚਾਰ ਕਰਨ ਵਾਲੇ ਮਾਲ ਅਧਿਕਾਰੀਆਂ ’ਤੇ ਸਖ਼ਤ ਕਾਰਵਾਈ ਕੀਤੀ ਗਈ ਹੈ ਤਾਂ ਉੱਥੇ ਪਟਵਾਰ ਸਰਕਲ ਨੰਗਲੀ ਵਿਚ ਕੁਝ ਵੱਖਰਾ ਹੀ ਮੰਜਰ ਦੇਖਣ ਨੂੰ ਮਿਲ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਡੇਢ ਕਰੋੜ ਰੁਪਏ ਦੀ ਲਾਟਰੀ ਜਿੱਤਣ ਵਾਲਾ ਲਾਪਤਾ, ਕੀਤੀ ਜਾ ਰਹੀ ਭਾਲ
ਜਾਣਕਾਰੀ ਅਨੁਸਾਰ ਨਵ-ਨਿਯੁਕਤ ਡੀ. ਸੀ. ਦਲਵਿੰਦਰਜੀਤ ਸਿੰਘ ਵਲੋਂ ਪ੍ਰਬੰਧਕੀ ਕਾਰਨਾਂ ਨੂੰ ਮੁੱਖ ਰੱਖਦੇ ਹੋਏ ਪਿਛਲੇ ਹਫਤੇ ਪੰਜ ਪਟਵਾਰੀਆਂ ਦਾ ਤਬਾਦਲਾ ਕੀਤਾ ਗਿਆ, ਜਿਸ ਵਿਚ ਨੰਗਲੀ ਸਰਕਲ ਦੇ ਪਟਵਾਰੀ ਅਮਿਤ ਬਹਿਲ ਵੀ ਸ਼ਾਮਲ ਸੀ ਪਰ ਉਕਤ ਪਟਵਾਰੀ ਨੇ ਡੀ. ਸੀ. ਦੇ ਹੁਕਮਾਂ ਦਾ ਪਾਲਣਾ ਕਰਨ ਦੀ ਬਜਾਏ ਡੀ. ਸੀ. ਦੇ ਹੁਕਮਾਂ ਖਿਲਾਫ ਹੀ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਪਟੀਸ਼ਟ ਦਾਇਰ ਕਰ ਦਿੱਤੀ, ਜਿਸ ’ਤੇ ਅਦਾਲਤ ਨੇ ਅਜੇ ਤੱਕ ਕੋਈ ਸਟੇਅ ਤਾਂ ਨਹੀਂ ਦਿੱਤਾ ਪਰ ਸਰਕਾਰੀ ਵਕੀਲ ਦੀਆਂ ਚੋਣਾਂ ਦੀ ਦਲੀਲ ਸੁਣਨ ਤੋਂ ਬਾਅਦ ਅਗਲੀ ਸੁਣਵਾਈ 18 ਦਸੰਬਰ ਤਾਂ ਰੱਖ ਦਿੱਤੀ ਹੈ।
ਇਹ ਵੀ ਪੜ੍ਹੋ- ਹੁਣ ਉਹ ਦਿਨ ਦੂਰ ਨਹੀਂ ਜਦੋਂ ਪਠਾਨਕੋਟ ਸ਼ਹਿਰ ਦੋ ਹਿੱਸਿਆਂ ’ਚ ਵੰਡਿਆ ਜਾਵੇਗਾ! ਸਾਹਮਣੇ ਆਇਆ ਵੱਡਾ ਕਾਰਣ
ਇਹ ਮਾਮਲਾ ਕਈ ਸਾਲਾਂ ਤੋਂ ਬਾਅਦ ਸਾਹਮਣੇ ਆਇਆ ਹੈ, ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਦੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਕਿਸੇ ਵੀ ਮਾਲ ਅਫਸਰ ਜਾ ਪਟਵਾਰੀ ਨੇ ਆਪਣੇ ਹੀ ਡੀ. ਸੀ. ਦੇ ਹੁਕਮਾਂ ਖਿਲਾਫ ਅਜਿਹਾ ਕਦਮ ਨਹੀਂ ਚੁੱਕਿਆ ਹੈ। ਫ਼ਿਲਹਾਲ ਇਹ ਮਾਮਲਾ ਹੁਣ ਐੱਫ. ਸੀ. ਆਰ. ਦਫਤਰ ਤੋਂ ਲੈ ਕੇ ਡੀ. ਸੀ. ਦਫਤਰ ਤੱਕ ਬਹੁਤ ਹੀ ਸਖਤੀ ਨਾਲ ਲਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡਾ ਖ਼ਤਰਾ, ਚਰਚਾ 'ਚ ਆਏ ਇਹ ਪਿੰਡ, ਲਗਾਤਾਰ ਹੋ ਰਹੀ...
ਨੰਗਲੀ ਸਰਕਲ ਦੇ ਸਰਕਾਰੀ ਰਿਕਾਰਡ ਨੂੰ ਸੰਭਾਲ ਰਹੇ ਹਨ ਪ੍ਰਾਈਵੇਟ ਕਰਿੰਦੇ
ਨੰਗਲੀ ਪਟਵਾਰ ਸਰਕਲ ਦੇ ਬਾਰੇ ਸੂਚਨਾ ਮਿਲੀ ਹੈ ਕਿ ਉਕਤ ਪਟਵਾਰੀ ਵੱਲੋਂ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਅਤੇ ਕਾਨੂੰਨ ਨੂੰ ਤਾਕ ਵਿਚ ਰੱਖਦੇ ਹੋਏ ਚਾਰ ਤੋਂ ਪੰਜ ਪ੍ਰਾਈਵੇਟ ਕਰਿੰਦੇ ਰੱਖੇ ਹੋਏ ਹਨ, ਜੋ ਲੋਕਾਂ ਨੂੰ ਫਰਦ ਆਦ ਦੇਣ, ਇੰਤਕਾਲ ਕਰਨ ਆਦਿ ਅਤੇ ਪਟਵਾਰ ਸਰਕਲ ਨਾਲ ਸਬੰਧਤ ਹੋਰ ਕੰਮ ਸੰਭਾਲ ਰਹੇ ਸਨ। ਅਜਿਹਾ ਕਰਨ ਦੀ ਇਜਾਜ਼ਤ ਉਕਤ ਪਟਵਾਰੀ ਨੂੰ ਨਾ ਤਾਂ ਡੀ. ਸੀ. ਵੱਲੋਂ ਦਿੱਤੀ ਗਈ ਹੈ ਅਤੇ ਨਾ ਹੀ ਕਿਸੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਦਿੱਤੀ ਗਈ ਹੈ।
ਇਥੋਂ ਤੱਕ ਕਿ ਵਿਜੀਲੈਂਸ ਵਿਭਾਗ ਨੇ ਹੁਣ ਤੱਕ ਇਨ੍ਹਾਂ ਪ੍ਰਾਈਵੇਟ ਕਰਿੰਦਿਆਂ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ, ਇਹ ਵੀ ਇਕ ਵੱਡਾ ਸਵਾਲ ਬਣਿਆ ਹੋਇਆ ਹੈ। ਮਾਮਲਾ ਵਿਜੀਲੈਂਸ ਵਿਭਾਗ ਕੋਲ ਵੀ ਪੁੱਜ ਚੁੱਕਾ ਹੈ, ਕਿਉਂਕਿ ਪ੍ਰਾਈਵੇਟ ਕਰਿੰਦੇ ਆਮ ਤੌਰ 'ਤੇ ਲੋਕਾਂ ਦੀ ਜ਼ਮੀਨੀ ਰਿਕਾਰਡ ਨਾਲ ਛੇੜਛਾੜ ਕਰਦੇ ਰਹਿੰਦੇ ਹਨ।
ਜਗ ਬਾਣੀ ਟੀਮ ਪੁੱਜੀ ਤਾਂ ਪ੍ਰਾਈਵੇਟ ਕਰਿੰਦੇ ਹੋਏ ਫਰਾਰ
ਪਟਵਾਰ ਸਰਕਲ ਨੰਗਲੀ ਵਿਚ ਪ੍ਰਾਈਵੇਟ ਕਰਿੰਦਿਆਂ ਦੀ ਸੂਚਨਾ ਸਬੰਧੀ ਅਸਲੀਅਤ ਦੇਖਣ ਲਈ ਜਦੋਂ ਜਗ ਬਾਣੀ ਟੀਮ ਵੱਲੋਂ ਪਟਵਾਰਖਾਨਾ ਟੂ ਸਥਿਤ ਪਟਵਾਰ ਸਰਕਲ ਨੰਗਲੀ ਦੇ ਦਫਤਰ ਵਿਚ ਪਹੁੰਚ ਕੀਤੀ ਗਈ ਤਾਂ ਪਟਵਾਰੀ ਅਮਿਤ ਬਹਿਲ ਤਾਂ ਕਿਤੇ ਵੀ ਨਜ਼ਰ ਨਹੀਂ ਆਇਆ ਪਰ ਚਾਰ ਤੋਂ ਪੰਜ ਪ੍ਰਾਈਵੇਟ ਕਰਿੰਦੇ ਜੋ ਕਿ ਸਰਕਾਰੀ ਰਿਕਾਰਡ ਦੇ ਬਹੀ ਖਾਤਿਆਂ ਨੂੰ ਆਪਣੇ ਹੱਥਾਂ ਵਿਚ ਲੈ ਕੇ ਕੰਮ ਕਰਦੇ ਸਨ, ਉਹ ਕੈਮਰੇ ਦੇ ਸਾਹਮਣੇ ਆ ਕੇ ਆਪਣਾ ਨਾਮ ਦੱਸਣ ਦੀ ਬਜਾਏ ਮੌਕੇ ਤੋਂ ਭੱਜਦੇ ਨਜ਼ਰ ਆਏ। ਇਥੋਂ ਤੱਕ ਕਿ ਸਾਰਾ ਦਫਤਰ ਹੀ ਖਾਲੀ ਹੋ ਗਿਆ। ਇਨ੍ਹਾਂ ਪ੍ਰਾਈਵੇਟ ਕਰਿੰਦਿਆਂ ਦੀਆਂ ਤਸਵੀਰਾਂ ਕੈਮਰੇ ਵਿੱਚ ਕੈਦ ਜ਼ਰੂਰ ਕਰ ਲਈਆਂ ਗਈਆਂ ਹਨ ਜੋ ਜਲਦ ਹੀ ਵਿਜੀਲੈਂਸ ਵਿਭਾਗ, ਡੀ. ਸੀ. ਏ. ਡੀ. ਸੀ. ਅਤੇ ਹੋਰ ਅਧਿਕਾਰੀਆਂ ਸਾਹਮਣੇ ਰੱਖੀਆਂ ਜਾਣਗੀਆਂ।
ਸਾਬਕਾ ਡੀ. ਸੀ. ਦੇ ਦਫਤਰ ਵਿਚ 6 ਪਟਵਾਰੀਆਂ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ
ਜ਼ਿਲ੍ਹਾ ਅੰਮ੍ਰਿਤਸਰ ਦੇ ਸਾਬਕਾ ਡੀ. ਸੀ. ਦੇ ਦਫਤਰ ਵਿੱਚ ਪ੍ਰਸ਼ਾਸਨਿਕ ਪ੍ਰਬੰਧ ਜਿਸ ਵਿੱਚ ਮੁੱਖ ਤੌਰ ’ਤੇ ਪਟਵਾਰੀਆਂ ਦੇ ਤਬਾਦਲਿਆਂ ਸਬੰਧੀ ਪ੍ਰਬੰਧ ਕਿੰਨੇ ਮਜ਼ਬੂਤ ਸਨ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 6 ਪਟਵਾਰੀਆਂ ਨੂੰ ਵਿਜੀਲੈਂਸ ਵਿਭਾਗ ਨੇ ਰੰਗੇ ਹੱਥੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਵਿੱਚੋਂ ਦੋ ਪਟਵਾਰੀ ਪਟਵਾਰਖਾਨਾ-2 ਦਫਤਰ ਵਿੱਚ ਤਾਇਨਾਤ ਸਨ।
ਆਗੂਆਂ ਦੀ ਸਿਫਾਰਸ਼ਾਂ ’ਤੇ ਕੀਤੇ ਗਏ ਤਬਾਦਲਿਆਂ ਵਿੱਚ ਕਿਸ ਤਰ੍ਹਾਂ ਨਾਲ ਕੁਝ ਪਟਵਾਰੀ ਭ੍ਰਿਸ਼ਟਾਚਾਰ ਫੈਲਾਉਂਦੇ ਹਨ, ਇਸ ਦਾ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਨਾਲ ਕੁਝ ਪ੍ਰਸ਼ਾਸ਼ਨਿਕ ਅਧਿਕਾਰੀ ਰਬੜ ਦੀ ਸਟੈਂਪ ਦੀ ਤਰ੍ਹਾਂ ਆਗੂਆਂ ਦੀਆਂ ਸਿਫਾਰਸ਼ਾਂ ’ਤੇ ਪਟਵਾਰੀਆਂ ਦੇ ਤਬਾਦਲੇ ਕਰ ਦਿੰਦੇ ਹਨ।
‘ਆਪ’ ਸਰਕਾਰ ਦੇ ਪਹਿਲੇ ਡੀ. ਸੀ. ਹਰਪ੍ਰੀਤ ਸਿੰਘ ਸੂਦਨ ਨੇ ਕੀਤੇ ਸੀ ਕਈ ਵੱਡੇ ਤਬਾਦਲੇ
‘ਆਪ’ ਸਰਕਾਰ ਸੱਤਾ ਵਿਚ ਆਈ ਤਾਂ ਸਰਕਾਰ ਦੇ ਪਹਿਲਾਂ ਡੀ. ਸੀ. ਜੋ ਆਪਣੇ ਮਜ਼ਬੂਤ ਪ੍ਰਸ਼ਾਸਨਿਕ ਪ੍ਰਬੰਧਾਂ ਅਤੇ ਸਖ਼ਤ ਸੁਭਾਅ ਵਾਲੇ ਜਾਣੇ ਜਾਂਦੇ ਸੀ, ਉਨ੍ਹਾਂ ਵਲੋਂ ਪੁਰਾਣੇ ਪਟਵਾਰੀ ਜੋ ਕਈ-ਕਈ ਸਾਲਾਂ ਤੋਂ ਇਕ ਹੀ ਪਟਵਾਰ ਸਰਕਲ ਵਿਚ ਤਾਇਨਾਤ ਸਨ, ਉਨ੍ਹਾਂ ਦੇ ਤਬਾਦਲੇ ਕੀਤੇ ਗਏ ਅਤੇ ਸਰਹੱਦੀ ਖੇਤਰਾਂ ਵਿਚ ਤਾਇਨਾਤ ਪਟਵਾਰੀਆਂ ਨੂੰ ਬਿਨਾਂ ਕਿਸੇ ਰਾਜਨੀਤਿਕ ਸਿਫਾਰਸ਼ ਦੇ ਸ਼ਹਿਰੀ ਸਰਕਲਾਂ ਵਿਚ ਤਾਇਨਾਤ ਕੀਤਾ ਗਿਆ ਸੀ। ਹਾਲਾਂਕਿ ਸੂਦਨ ਦੇ ਤਬਾਦਲੇ ਤੋਂ ਬਾਅਦ ਫਿਰ ਤੋਂ ਉਹੀ ਦੌਰ ਸ਼ੁਰੂ ਹੋ ਗਿਆ।
ਪ੍ਰਾਈਵੇਟ ਕਰਿੰਦਿਆਂ ਨੂੰ ਸਰਕਾਰੀ ਦਫ਼ਤਰਾਂ ’ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ
ਏ. ਡੀ. ਸੀ. (ਜ) ਰੋਹਿਤ ਗੁਪਤਾ ਨੇ ਕਿਹਾ ਕਿ ਕਿਸੇ ਵੀ ਸਰਕਾਰੀ ਦਫਤਰ ਵਿਚ ਪ੍ਰਾਈਵੇਟ ਕਰਿੰਦੇ ਰੱਖਣ ਦੀ ਇਜਾਜ਼ਤ ਨਾ ਤਾਂ ਕਿਸੇ ਪਟਵਾਰੀ ਅਤੇ ਨਾ ਹੀ ਕਿਸੇ ਅਧਿਕਾਰੀ ਨੂੰ ਦਿੱਤੀ ਗਈ ਹੈ। ਪ੍ਰਾਈਵੇਟ ਕਰਿੰਦਿਆਂ ਨੂੰ ਸਰਕਾਰੀ ਦਫਤਰ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ : ਡੀ. ਸੀ. ਦਲਵਿੰਦਰਜੀਤ ਸਿੰਘ
ਨਵ-ਨਿਯੁਕਤ ਡੀ. ਸੀ. ਦਲਵਿੰਦਰਜੀਤ ਸਿੰਘ ਨੇ ਕਿਹਾ ਕਿ ਪ੍ਰਾਈਵੇਟ ਕਰਿੰਦਿਆਂ ਦੀ ਸੂਚਨਾ ਮਿਲੀ ਸੀ ਜਲਦ ਹੀ ਸਖ਼ਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਰਕਾਰੀ ਰਿਕਾਰਡ ਦੇ ਨਾਲ ਪ੍ਰਾਈਵੇਟ ਕਰਿੰਦਿਆਂ ਦੀ ਛੇੜਛਾੜ ਬਰਦਾਸ਼ਤ ਨਹੀਂ ਹੋਵੇਗੀ।
ਪਟਵਾਰੀ ਨੇ ਨਹੀਂ ਚੁੱਕਿਆ ਫੋਨ
ਪਟਵਾਰ ਸਰਕਲ ਨੰਗਲੀ ਦੇ ਪਟਵਾਰੀ ਅਮਿਤ ਬਹਿਲ ਨਾਲ ਫ਼ੋਨ ’ਤੇ ਸੰਪਰਕ ਕਰਨ ਦੀ ਵਾਰ-ਵਾਰ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਫ਼ੋਨ ਨਹੀਂ ਚੁੱਕਿਆ। ਉਨ੍ਹਾਂ ਦੇ ਦਫਤਰ ਵਿਚ ਜਾ ਕੇ ਗੱਲਬਾਤ ਕਰਨ ਦੀ ਕੋਸਿਸ਼ ਕੀਤੀ ਤਾਂ ਪਟਵਾਰੀ ਆਪਣੀ ਸੀਟ ’ਤੇ ਨਹੀਂ ਮਿਲਿਆ, ਉਲਟਾ ਪ੍ਰਾਈਵੇਟ ਕਰਿੰਦੇ ਜ਼ਰੂਰ ਮਿਲੇ।
ਪੰਜਾਬ 'ਚ ਅੱਜ ਤੋਂ ਸੀਤ ਲਹਿਰ ਦਾ ਯੈਲੋ ਅਲਰਟ, ਪੜ੍ਹੋ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਦੀ ਭਵਿੱਖਬਾਣੀ
NEXT STORY