ਚੰਡੀਗੜ੍ਹ (ਸੰਦੀਪ) : ਸੁਖ਼ਨਾ ਝੀਲ ਦੇ ਨਜ਼ਦੀਕ ਬੁੱਧਾ ਗਾਰਡਨ ਦੇ ਪਿੱਛੇ ਜੰਗਲ 'ਚੋਂਇਕ 22 ਸਾਲਾ ਕੁੜੀ ਦੀ ਸ਼ੱਕੀ ਹਾਲਾਤ 'ਚ ਲਾਸ਼ ਬਰਾਮਦ ਕੀਤੀ ਗਈ ਹੈ। ਪੁਲਸ ਜਾਂਚ ਦੌਰਾਨ ਕੁੜੀ ਦੀ ਪਛਾਣ ਪੰਜਾਬ ਸਥਿਤ ਨਕੋਦਰ ਦੀ ਰਹਿਣ ਵਾਲੀ ਵਜੋਂ ਹੋਈ ਹੈ। ਪੁਲਸ ਨੇ ਲਾਸ਼ ਸੈਕਟਰ-16 ਦੇ ਹਸਪਤਾਲ ਦੇ ਮੁਰਦਾਘਰ 'ਚ ਰਖਵਾ ਕੇ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਦੀ ਮੰਨੀਏ ਤਾਂ ਪੁਲਸ ਨੂੰ ਮੁੱਢਲੀ ਜਾਂਚ ਦੇ ਆਧਾਰ ’ਤੇ ਬੇਸ਼ੱਕ ਕੁੜੀ ਦੀ ਲਾਸ਼ ’ਤੇ ਕੋਈ ਸੱਟ ਦੇ ਨਿਸ਼ਾਨ ਨਹੀਂ ਮਿਲੇ ਹਨ ਪਰ ਉਸ ਦੇ ਕੱਪੜਿਆਂ ’ਤੇ ਕਈ ਜਗ੍ਹਾ ਖੂਨ ਦੇ ਨਿਸ਼ਾਨ ਪਾਏ ਗਏ ਹਨ। ਪੁਲਸ ਨੇ ਕੁੜੀ ਦਾ ਕਤਲ ਕੀਤੇ ਜਾਣ ਦਾ ਸ਼ੱਕ ਜਤਾਇਆ ਹੈ।
ਪੁਲਸ ਦੀ ਮੰਨੀਏ ਤਾਂ ਕੁੜੀ ਦੇ ਪਰਿਵਾਰ ਤੋਂ ਪੁੱਛਗਿੱਛ 'ਚ ਪਤਾ ਲਾਇਆ ਜਾਵੇਗਾ ਕਿ ਆਖ਼ਰ ਕੁੜੀ ਦੀ ਮੌਤ ਦਾ ਕਾਰਨ ਕੀ ਰਿਹਾ ਹੈ। ਪੁਲਸ ਨੂੰ ਸ਼ੁੱਕਰਵਾਰ ਦੁਪਹਿਰ ਸਮੇਂ ਬੁੱਧਾ ਗਾਰਡਨ ਦੇ ਪਿੱਛੇ ਜੰਗਲ 'ਚੋਂ ਕੁੜੀ ਦੇ ਬੇਹੋਸ਼ ਪਈ ਹੋਣ ਦੀ ਸੂਚਨਾ ਮਿਲੀ। ਪੁਲਸ ਕੁੜੀ ਨੂੰ ਲੈ ਕੇ ਸੈਕਟਰ-16 ਹਸਪਤਾਲ ਪਹੁੰਚੀ, ਜਿੱਥੇ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਤਰਾਂ ਦੀ ਮੰਨੀਏ ਤਾਂ ਪੁਲਸ ਜਾਂਚ 'ਚ ਪਤਾ ਲੱਗਿਆ ਹੈ ਕਿ ਕੁੜੀ ਵੀਰਵਾਰ ਨੂੰ ਘਰੋਂ ਲੁਧਿਆਣਾ ਜਾਣ ਦੀ ਗੱਲ ਕਹਿ ਕੇ ਨਿਕਲੀ ਸੀ, ਜਿਸ ਤੋਂ ਬਾਅਦ ਤੋਂ ਹੀ ਉਸ ਦਾ ਪਤਾ ਨਹੀਂ ਲੱਗ ਰਿਹਾ ਸੀ।
ਪੰਜਾਬ ’ਚ ਵੱਡਾ ਦਾਅ ਖੇਡਣ ਦੀ ਤਿਆਰੀ ’ਚ ਭਾਜਪਾ, ਇਸ ਵੱਡੇ ਸਿੱਖ ਆਗੂ ਨੂੰ ਬਣਾਇਆ ਜਾ ਸਕਦੈ ਸੂਬਾ ਪ੍ਰਧਾਨ
NEXT STORY