ਫਾਜ਼ਿਲਕਾ (ਨਾਗਪਾਲ) : ਫਾਜ਼ਿਲਕਾ ਦੇ ਰੇਲਵੇ ਸਟੇਸ਼ਨ ’ਤੇ ਬੇਹੋਸ਼ੀ ਦੀ ਹਾਲਤ ’ਚ ਮਿਲੇ ਲਾਵਾਰਸ ਬਜ਼ੁਰਗ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਰੇਲਵੇ ਪੁਲਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਦਿਨੀਂ ਰੇਲਵੇ ਸਟੇਸ਼ਨ ਫਾਜ਼ਿਲਕਾ ਤੋਂ ਇਕ ਬਜ਼ੁਰਗ ਬੇਹੋਸ਼ੀ ਦੀ ਹਾਲਤ ’ਚ ਲਾਵਾਰਿਸ ਮਿਲਿਆ ਸੀ।
ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਬਜ਼ੁਰਗ ਦੇ ਕੱਪੜੇ ਭਗਵੇਂ, ਨੀਲੇ ਰੰਗ ਦੀ ਨਿੱਕਰ ਅਤੇ ਪੈਰਾਂ ਤੋਂ ਨੰਗਾ ਸੀ। ਉਮਰ ਕਰੀਬ 65-70 ਸਾਲ ਸੀ। ਸਿਰ ਦੀ ਦਾੜੀ ਦੇ ਵਾਲ ਚਿੱਟੇ ਹਨ। ਉਨ੍ਹਾਂ ਦੱਸਿਆ ਕਿ ਇਸ ਦੀ ਪਛਾਣ ਲਈ ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਗਿਆ ਹੈ।
ਬਰਨਾਲਾ ਨਗਰ ਨਿਗਮ ਨੂੰ ਕੱਲ੍ਹ ਮਿਲੇਗਾ ਪਹਿਲਾ ਮੇਅਰ, ਬਗਾਵਤ ਦੇ ਡਰੋਂ ਖਾਲੀ ਰਹਿ ਸਕਦੇ ਨੇ ਡਿਪਟੀ ਮੇਅਰ ਦੇ ਅਹੁਦੇ
NEXT STORY