ਮਾਨਸਾ : ਪਿੰਡ ਕੋਟਲੀ ਕਲਾਂ 'ਚ ਗੋਲ਼ੀਆਂ ਮਾਰ ਕੇ ਕਤਲ ਕੀਤੇ 6 ਸਾਲਾ ਉਦੈਵੀਰ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਘਰ ਪਹੁੰਚ ਹੈ। ਉਦੈਵੀਰ ਦੀ ਲਾਸ਼ ਘਰ ਪਹੁੰਚਣ 'ਤੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਪਰਿਵਾਰਿਕ ਮੈਂਬਰ ਆਪਣੇ ਪੁੱਤ ਦੀ ਲਾਸ਼ ਨੂੰ ਲਗਾਤਾਰ ਨਿਹਾਰ ਰਹੇ ਸਨ ਤੇ ਉਦੈਵੀਰ ਦੇ ਪਿਤਾ ਵਾਰ-ਵਾਰ ਕਹਿ ਰਹੇ ਸਨ ਕਿ ਉਨ੍ਹਾਂ ਨੇ ਮੇਰੇ ਪੁੱਤ ਨੂੰ ਮੇਰੇ ਤੋਂ ਖੋਹ ਲਿਆ। ਪਰਿਵਾਰ ਦੇ ਇਸ ਹਾਲ ਨੂੰ ਦੇਖ ਮੌਕੇ 'ਤੇ ਮੌਜੂਦ ਹਰ ਵਿਅਕਤੀ ਦੀਆਂ ਅੱਖਾਂ ਨਮ ਸਨ। ਦੱਸਣਯੋਗ ਹੈ ਕਿ ਬੀਤੀ ਰਾਤ ਮਾਨਸਾ ਦੇ ਪਿੰਡ ਕੋਟਲੀ ਕਲਾਂ 'ਚ ਕਰੀਬ 8 ਵਜੇ ਆਪਣੇ ਪਿਤਾ ਤੇ ਭੈਣ ਦੇ ਹੱਥ ਫੜ੍ਹੀ ਘਰ ਜਾ ਰਹੇ 6 ਸਾਲਾ ਮਾਸੂਮ ਉਦੈਵੀਰ 'ਤੇ 2 ਮੋਟਰਸਾਈਕਲ ਸਵਾਰਾਂ ਨੇ ਗੋਲ਼ੀਆਂ ਚਲਾ ਦਿੱਤੀਆਂ, ਜਿਸ ਕਾਰਨ ਉਦੈਵੀਰ ਦੀ ਮੌਤ ਹੋ ਗਈ ਜਦਕਿ ਉਸ ਦੀ ਭੈਣ ਦੀ ਅੱਖ 'ਚ ਗੋਲ਼ੀ ਦਾ ਛੱਰਾ ਵੱਜਣ ਕਾਰਨ ਉਹ ਜ਼ਖ਼ਮੀ ਹੋ ਗਈ, ਜਿਸ ਨੂੰ ਪੀ. ਜੀ. ਆਈ. ਰੈਫਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਮਾਨਸਾ ’ਚ 6 ਸਾਲਾ ਮਾਸੂਮ ਉਦੈਵੀਰ ਦੇ ਕਤਲ ਕਾਂਡ ’ਚ ਨਵਾਂ ਮੋੜ, ਸਾਹਮਣੇ ਆਈ ਵੀਡੀਓ
ਘਟਨਾ ਦੀ CCTV ਵੀਡੀਓ ਵੀ ਆਈ ਸਾਹਮਣੇ
ਦੱਸ ਦੇਈਏ ਕਿ ਉਦੈਵੀਰ ਦੇ ਕਤਲ ਮੌਕੇ ਦੀ ਸੀ. ਸੀ. ਟੀ. ਵੀ. ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਵਿੱਚ ਹਮਲਾਵਰਾਂ ਦੀਆਂ ਤਸਵੀਰਾਂ ਕੈਦ ਹੋ ਗਈਆਂ ਹਨ। ਇਸ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਉਦੈਵੀਰ ਆਪਣੇ ਪਿਤਾ ਜਸਪ੍ਰੀਤ ਸਿੰਘ ਅਤੇ ਭੈਣ ਨਵਸੀਰਤ ਨਾਲ ਘਰ ਜਾ ਰਿਹਾ ਸੀ। ਇਸ ਦੌਰਾਨ 2 ਮੋਟਰਸਾਈਕਲ ਸਵਾਰ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ। ਪਿੱਛਾ ਕਰਦੇ-ਕਰਦੇ ਉਕਤ ਮੋਟਰਸਾਈਕਲ ਸਵਾਰਾਂ ਨੇ ਅੱਗੇ ਜਾ ਕੇ ਜਸਪ੍ਰੀਤ ਸਿੰਘ 'ਤੇ ਗੋਲ਼ੀਆਂ ਚਲਾ ਦਿੱਤਾ, ਜਿਸ ਵਿੱਚੋਂ ਗੋਲੀ ਉਦੈਵੀਰ ਦੇ ਜਾ ਲੱਗੀ ਅਤੇ ਗੋਲ਼ੀ ਦੇ ਛੱਰੇ ਅੱਖ 'ਚ ਲੱਗਣ ਕਾਰਨ ਉਸਦੀ ਭੈਣ ਨਵਸੀਰਤ ਵੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ। ਇਸ ਵਾਰਦਾਤ ਨੂੰ ਕਿਸ ਕਾਰਨ ਦੇ ਚੱਲਦਿਆਂ ਅੰਜਾਮ ਦਿੱਤਾ ਗਿਆ, ਫਿਲਹਾਲ ਉਸ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਪਰ ਮੌਕੇ 'ਤੇ ਪਹੁੰਚੇ ਐੱਸ. ਐੱਸ. ਪੀ. ਡਾ. ਨਾਨਕ ਸਿੰਘ ਤੇ ਡੀ. ਐੱਸ. ਪੀ. ਸੰਜੀਵ ਗੋਇਲ ਦੀ ਟੀਮ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਮਾਸੂਮ ਪੁੱਤ ਦੀ ਮੌਤ ਕਾਰਨ ਪਰਿਵਾਰ ਦਾ ਰੋ-ਰੋ ਬੁਰਾ ਹੈ।
ਇਹ ਵੀ ਪੜ੍ਹੋ- ਲਾਰੈਂਸ ਬਿਸ਼ਨੋਈ ਦੀ ਵੀਡੀਓ ’ਚ ਨਾਂ ਆਉਣ ਤੋਂ ਬਾਅਦ ਇਕ ਹੋਰ ਵਿਵਾਦ ’ਚ ਘਿਰੀ ਬਠਿੰਡਾ ਦੀ ਕੇਂਦਰੀ ਜੇਲ੍ਹ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਚੰਗੀ ਖ਼ਬਰ : ਪੰਜਾਬ 'ਚ ਪਹਿਲਾ 'ਮਿਰਚਾਂ' ਦਾ ਕਲੱਸਟਰ ਸ਼ੁਰੂ, ਕਿਸਾਨਾਂ ਨੂੰ ਹੋਵੇਗੀ ਕਰੋੜਾਂ ਦੀ ਕਮਾਈ
NEXT STORY