ਹਰਿਆਣਾ (ਰੱਤੀ, ਆਨੰਦ)-ਥਾਣਾ ਹਰਿਆਣਾ ਦੇ ਤਹਿਤ ਪੈਂਦੇ ਪਿੰਡ ਬਸੀ ਮਰੂਫ਼ ਵਿਖੇ 20 ਜੂਨ ਨੂੰ ਇਕ ਪ੍ਰਵਾਸੀ ਨੌਜਵਾਨ ਉਸ ਸਮੇਂ ਡੁੱਬ ਗਿਆ ਸੀ, ਜਦੋਂ ਪਿੱਛੋਂ ਅਚਾਨਕ ਪਾਣੀ ਦਾ ਵਹਾਅ ਤੇਜ਼ ਹੋ ਗਿਆ ਸੀ। ਉਸ ਦੀ ਲਾਸ਼ ਨੂੰ ਸਾਈਫਨ ’ਚੋਂ ਬਾਹਰ ਕੱਢਣ’ ਚ ਵੀਰਵਾਰ ਪੁਲਸ ਨੂੰ ਸਫ਼ਲਤਾ ਪ੍ਰਾਪਤ ਹੋਈ ਹੈ। ਕਿਉਂਕਿ ਲਾਸ਼ ਸਾਈਫਨ ’ਚ ਫਸੀ ਹੋਈ ਸੀ, ਜੋ 2 ਦਿਨਾਂ ਬਾਅਦ ਗੋਤਾਖੋਰਾਂ ਦੀ ਸਖ਼ਤ ਮਿਹਨਤ ਸਦਕਾ ਬੀਤੇ ਦਿਨ ਕੱਢੀ ਗਈ।
ਐੱਸ. ਐੱਚ. ਓ. ਹਰਿਆਣਾ ਨਰਿੰਦਰ ਕੁਮਾਰ ਨੇ ਦਸਿਆ ਕਿ ਮ੍ਰਿਤਕ ਨੌਜਵਾਨ ਰੁਸਤਮ ਕੁਮਾਰ (23) ਪੁੱਤਰ ਮਹੇਸ਼ ਸਾਹਨੀ ਵਾਸੀ ਬਡੀਹਾ ਥਾਣਾ ਪਾਤੇਪੁਰ ਬਿਹਾਰ ਹਾਲ ਵਾਸੀ ਆਕਾਸ਼ ਕਾਲੋਨੀ ਇਸਲਾਮਾਬਾਦ, ਹਸ਼ਿਆਰਪੁਰ ਦੀ ਲਾਸ਼ ਬਰਾਮਦ ਹੋਣ ’ਤੇ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਉਕਤ ਨੌਜਵਾਨ ਆਪਣੇ ਦੋਸਤਾਂ ਨਾਲ ਇਥੇ ਨਹਾਉਣ ਲਈ ਆਇਆ ਸੀ ਅਤੇ ਬੀਤੇ ਮੰਗਲਵਾਰ ਅਚਾਨਕ ਨਹਿਰ ਵਿਚ ਰੁੜ ਗਿਆ ਸੀ।
ਇਹ ਵੀ ਪੜ੍ਹੋ: ਨਾਬਾਲਗ ਨਾਲ ਬਦਫੈਲੀ ਕਰਨ ਦੇ ਮਾਮਲੇ 'ਚ ਹੈਰਾਨੀਜਨਕ ਗੱਲ ਆਈ ਸਾਹਮਣੇ, ਜੈਂਡਰ ਬਦਲਣ ਦੀ ਸੀ ਪਲਾਨਿੰਗ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਨਸ਼ਿਆਂ ਨੇ ਇਕ ਹੋਰ ਮਾਂ ਦੀ ਕੁੱਖ ਕੀਤੀ ਸੁੰਨੀ, ਮਰੇ ਪੁੱਤ ਨੂੰ ਮੰਜੇ 'ਤੇ ਦੇਖ ਅੱਖਾਂ ਅੱਗੇ ਛਾਇਆ ਹਨ੍ਹੇਰ
NEXT STORY