ਜਲੰਧਰ (ਵਰੁਣ)— ਸੁਭਾਨਾ ਦੇ ਨੌਜਵਾਨਾਂ ਨੇ ਗੜ੍ਹਾ ਰੋਡ 'ਤੇ ਇਕ ਘਰ 'ਤੇ ਹਮਲਾ ਕਰ ਦਿੱਤਾ। ਨੌਜਵਾਨ ਦੇ ਘਰ 'ਚ ਰੱਜ ਕੇ ਤੋੜ-ਭੰਨ ਕੀਤੀ ਜਦਕਿ ਘਰ 'ਚ ਰਹਿਣ ਵਾਲੇ ਨੌਜਵਾਨ ਨੂੰ ਵੀ ਤੇਜ਼ਧਾਰ ਹਥਿਆਰ ਮਾਰ ਕੇ ਜ਼ਖਮੀ ਕਰ ਦਿੱਤਾ। ਹਮਲੇ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਜਦਕਿ ਪੁਲਸ ਪੀੜਤ ਨੌਜਵਾਨ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਦੇਰ ਰਾਤ ਕੇਸ ਦਰਜ ਕਰਨ ਦੀ ਤਿਆਰੀ ਕਰ ਰਹੀ ਸੀ।
ਇਹ ਵੀ ਪੜ੍ਹੋ: ਪ੍ਰਾਈਵੇਟ ਸਕੂਲਾਂ ਲਈ ਵੱਡੀ ਖ਼ਬਰ, ਪੰਜਾਬ ਸਰਕਾਰ ਨੇ ਮਾਨਤਾ ਦੇਣ ਦੀ ਵਿਧੀ ਨੂੰ ਬਣਾਇਆ ਸੁਖਾਲਾ

ਥਾਣਾ ਨੰ. 7 ਦੇ ਇੰਚਾਰਜ ਕਮਲਜੀਤ ਸਿੰਘ ਨੇ ਦੱਸਿਆ ਕਿ ਪ੍ਰੇਮਾ ਨਿਵਾਸੀ ਗੜ੍ਹਾ ਨੇ ਉਨ੍ਹਾਂ ਨੂੰ ਬਿਆਨ ਦਿੱਤੇ ਹਨ ਕਿ ਸੁਭਾਨਾ ਦੇ ਕੁਝ ਨੌਜਵਾਨਾਂ ਨੇ ਉਸ ਦੇ ਘਰ 'ਚ ਹੁੜਦੰਗ ਮਚਾਇਆ ਅਤੇ ਵਿਰੋਧ ਕਰਨ 'ਤੇ ਉਸ 'ਤੇ ਵੀ ਹਮਲਾ ਕਰ ਦਿੱਤਾ।

ਥਾਣਾ ਇੰਚਾਰਜ ਨੇ ਕਿਹਾ ਕਿ ਪ੍ਰੇਮਾ ਨੇ ਸਿਵਲ ਹਸਪਤਾਲ ਤੋਂ ਐੱਮ. ਐੱਲ. ਆਰ. ਕੱਟਵਾ ਕੇ ਉਸ ਨੂੰ ਸ਼ਿਕਾਇਤ ਕੀਤੀ ਹੈ ਅਤੇ ਉਸ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦੂਜੀ ਧਿਰ ਵੱਲੋਂ ਵੀ ਐੱਮ. ਐੱਲ. ਆਰ. ਥਾਣੇ ਦਿੱਤੀ ਗਈ ਹੈ, ਜੋ ਗੰਭੀਰ ਲੱਗ ਰਹੀ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਦੇਰ ਰਾਤ ਪੁਲਸ ਹਮਲਵਰ ਪੱਖ 'ਤੇ ਕੇਸ ਦਰਜ ਕਰਨ ਦੀ ਤਿਆਰੀ 'ਚ ਲੱਗੀ ਸੀ।
ਇਹ ਵੀ ਪੜ੍ਹੋ: 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ, ਪਾਣੀ ਲਈ ਤੜਫ਼ਦਾ ਰਿਹਾ ਮੁੰਡਾ, ਸ਼ੱਕੀ ਹਾਲਾਤ 'ਚ ਹੋਈ ਮੌਤ

ਇਹ ਵੀ ਪੜ੍ਹੋ: ਸਾਬਕਾ DGP ਸੁਮੇਧ ਸੈਣੀ ਨੇ ਖੜ੍ਹਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ, ਦਾਇਰ ਕੀਤੀ ਪਟੀਸ਼ਨ
ਇਹ ਵੀ ਪੜ੍ਹੋ: NRI ਪਤੀ ਦੀ ਘਟੀਆ ਕਰਤੂਤ, ਗੱਡੀ ਦੀ ਮੰਗ ਪੂਰੀ ਨਾ ਹੋਣ 'ਤੇ ਪਤਨੀ ਨਾਲ ਕੀਤਾ ਇਹ ਕਾਰਾ
ਗਮ 'ਚ ਬਦਲੀਆਂ ਖ਼ੁਸ਼ੀਆਂ : ਪ੍ਰੇਮ ਵਿਆਹ ਦੇ ਦੋ ਹਫ਼ਤੇ ਬਾਅਦ ਹੀ ਨੌਜਵਾਨ ਨੂੰ ਮਿਲੀ ਦਰਦਨਾਕ ਮੌਤ
NEXT STORY