ਭਵਾਨੀਗੜ੍ਹ (ਕਾਂਸਲ)— ਇਥੋਂ ਦੇ ਪਿੰਡ ਬਖੋਪੀਰ ਵਿਖੇ ਕਰਫਿਊ ਦੌਰਾਨ ਖੌਫਨਾਕ ਵਾਰਦਾਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਬਖੋਪੀਰ ਵਿਖੇ ਵਿਕਾਊ ਜ਼ਮੀਨ ਦੇਖਣ ਗਏ ਵਿਅਕਤੀਆਂ 'ਤੇ ਇਕ ਵਿਅਕਤੀ ਵੱਲੋਂ ਤੇਜ਼ਧਾਰ ਕਿਰਪਾਨ ਨੁਮਾ ਹਥਿਆਰ ਨਾਲ ਹਮਲਾ ਕਰ ਦੇਣ ਕਾਰਨ ਇਕ ਵਿਅਕਤੀ ਦੇ ਹੱਥ ਦੀਆਂ ਤਿੰਨ ਉਗਲਾਂ ਵੱਢ ਦਿੱਤੀਆਂ ਗਈਆਂ।
ਇਸ ਸਬੰਧੀ ਜਾਣਕਾਰੀ ਦਿੰਦੇ ਸਥਾਨਕ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਖਵੀਰ ਸਿੰਘ ਸੁੱਖੀ ਕਪਿਆਲ ਨੇ ਦਸਿਆ ਕਿ ਉਨ੍ਹਾਂ ਦੇ ਧੂਰੀ ਨੇੜਲੇ ਪਿੰਡ ਦੁਨਾਲ ਤੋਂ ਰਿਸ਼ਤੇਦਾਰ ਜਸਪਾਲ ਸਿੰਘ ਅਤੇ ਰਮਨਦੀਪ ਸਿੰਘ ਸਥਾਨਕ ਸ਼ਹਿਰ ਨੇੜਲੇ ਪਿੰਡ ਬਖੋਪੀਰ ਵਿਖੇ ਇਕ ਕਿਸਾਨ ਦੀ ਵਿਕਾਊ ਜ਼ਮੀਨ ਨੂੰ ਖਰੀਦ ਕਰਨ ਲਈ ਜਦੋਂ ਜ਼ਮੀਨ ਦੇਖਣ ਲਈ ਗਏ ਤਾਂ ਉਕਤ ਜ਼ਮੀਨ ਨੂੰ ਠੇਕੇ 'ਤੇ ਲੈ ਕੇ ਖੇਤੀ ਕਰ ਰਹੇ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਉਨ੍ਹਾਂ ਨਾਲ ਗਾਲੀ ਗਲੌਚ ਕਰਨਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਨਾਲ ਕਾਫੀ ਬਦਸਲੂਕੀ ਕੀਤੀ ਤਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਇਸ ਦੀ ਸੂਚਨਾ ਉਨ੍ਹਾਂ ਨੂੰ ਦਿੱਤੀ ਤਾਂ ਸੁਖਵੀਰ ਸਿੰਘ ਸੁੱਖੀ ਆਪਣੇ ਨਾਲ ਕੁਝ ਹੋਰ ਵਿਅਕਤੀਆਂ ਨੂੰ ਲੈ ਕੇ ਜਦੋਂ ਆਪਣੇ ਰਿਸ਼ਤੇਦਾਰਾਂ ਦੇ ਬਚਾਅ 'ਚ ਬਖੋਪੀਰ ਗਏ ਤਾਂ ਉਥੇ ਮੌਜੂਦ ਉਕਤ ਵਿਅਕਤੀਆਂ ਦੇ ਉਨ੍ਹਾਂ ਨਾਲ ਵੀ ਬਦਸਲੂਕੀ ਕੀਤੀ ਅਤੇ ਫਿਰ ਤੇਜ਼ਧਾਰ ਹਥਿਆਰ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਜਿਸ ਦੌਰਾਨ ਸੁੱਖੀ ਕਪਿਆਲ ਨਾਲ ਗਏ, ਪਿੰਡ ਕਪਿਆਲ ਦੇ ਵਾਸੀ ਅਮਰੀਕ ਸਿੰਘ 'ਤੇ ਇਕ ਵਿਅਕਤੀ ਵੱਲੋਂ ਤੇਜ਼ਧਾਰ ਕਿਰਪਾਨ ਨੁਮਾ ਹਥਿਆਰ ਨਾਲ ਹਮਲਾ ਕਰਕੇ ਉਸ ਦੇ ਇਕ ਹੱਥ ਦੀਆਂ ਤਿੰਨ ਉਗਲਾਂ ਨੂੰ ਵੱਢ ਦਿੱਤਾ। ਇਸ ਘਟਨਾ 'ਚ ਅਮਰੀਕ ਸਿੰਘ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸ ਨੂੰ ਮੌਕੇ ਤੋਂ ਹਸਪਤਾਲ ਲਿਆਂਦਾ ਗਿਆ। ਜਿਥੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਪਟਿਆਲਾ ਭੇਜ ਦਿੱਤਾ ਅਤੇ ਫਿਰ ਪਟਿਆਲਾ ਤੋਂ ਚੰਡੀਗੜ੍ਹ ਰੈਫਰ ਕੀਤਾ ਗਿਆ।
ਚੀਫ ਸਕੱਤਰ ਵਿਵਾਦ 'ਤੇ ਭਾਜਪਾ ਦਾ ਕੈਪਟਨ 'ਤੇ ਹਮਲਾ
NEXT STORY