ਸੰਗਰੂਰ(ਬੇਦੀ)—ਸ਼ਹਿਰ 'ਚ ਇਕ ਐੱਨ. ਆਰ. ਆਈ. ਦੀ ਭੇਤਭਰੇ ਹਾਲਾਤ 'ਚ ਮੌਤ ਹੋ ਗਈ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਿਟੀ ਸੰਗਰੂਰ ਦੇ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਨੇ ਦੱਸਿਆ ਕਿ ਭੂਪ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਸਾਰੋਂ, ਜੋ ਅੱਜਕਲ ਸ਼ਿਵਮ ਕਾਲੋਨੀ ਸੰਗਰੂਰ ਵਿਖੇ ਰਹਿ ਰਿਹਾ ਸੀ, ਦੀ ਲਾਸ਼ ਉਸ ਦੇ ਘਰ 'ਚੋਂ ਬਰਾਮਦ ਹੋਈ ਹੈ। ਪਰਿਵਾਰਕ ਮੈਂਬਰਾਂ ਮੁਤਾਬਕ ਭੂਪ ਸਿੰਘ ਮਿਰਗੀ ਤੋਂ ਪੀੜਤ ਸੀ। ਉਹ ਆਪਣੀ ਪਤਨੀ ਪ੍ਰਭਜਿੰਦਰ ਕੌਰ ਤੇ ਬੇਟਾ-ਬੇਟੀ ਸਣੇ ਅਮਰੀਕਾ 'ਚ ਰਹਿੰਦਾ ਸੀ ਅਤੇ 15 ਕੁ ਦਿਨ ਪਹਿਲਾਂ ਹੀ ਅਮਰੀਕਾ ਤੋਂ ਆਇਆ ਸੀ। ਉਸ ਦੀ ਮੌਤ ਦਾ ਪਤਾ ਉਦੋਂ ਲੱਗਾ ਜਦੋਂ ਭੂਪ ਸਿੰਘ ਨੇ ਆਪਣੀ ਮਾਤਾ ਦਾ ਫੋਨ ਨਹੀਂ ਚੁੱਕਿਆ, ਜਿਸ 'ਤੇ ਉਸ ਦੀ ਮਾਤਾ ਨੇ ਸੰਗਰੂਰ ਵਿਖੇ ਰਹਿੰਦੇ ਉਸ ਦੇ ਸਾਂਢੂ ਹਰਿੰਦਰ ਸਿੰਘ, ਜੋ ਪੰਜਾਬ ਪੁਲਸ 'ਚ ਇੰਸਪੈਕਟਰ ਹੈ, ਨੂੰ ਭੂਪ ਸਿੰਘ ਦੇ ਘਰ ਜਾ ਕੇ ਦੇਖਣ ਲਈ ਕਿਹਾ। ਇੰਸਪੈਕਟਰ ਹਰਿੰਦਰ ਸਿੰਘ ਨੇ ਭੂਪ ਸਿੰਘ ਦੀ ਰਿਹਾਹਿਸ਼ 'ਤੇ ਜਾ ਕੇ ਦੇਖਿਆ ਤਾਂ ਘਰ ਅੰਦਰੋਂ ਕੁੰਡਾ ਲੱਗਾ ਹੋਇਆ ਸੀ ਤੇ ਬਦਬੂ ਆ ਰਹੀ ਸੀ। ਹਰਿੰਦਰ ਸਿੰਘ ਨੇ ਘਰ ਦਾ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਭੂਪ ਸਿੰਘ ਦੀ ਲਾਸ਼ ਰਸੋਈ 'ਚ ਪਈ ਸੀ। ਪੁਲਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਪੋਸਟਮਾਰਟਮ ਕਰਵਾ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਉਧਰ, ਥਾਣਾ ਸਿਟੀ ਦੇ ਏ. ਐੱਸ. ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ ਅਤੇ ਜਾਂਚ ਜਾਰੀ ਹੈ, ਜੇ ਕੋਈ ਇਸ ਮਾਮਲੇ ਸਬੰਧੀ ਦੋਸ਼ੀ ਪਾਇਆ ਗਿਆ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।
ਮਾਂ ਨੇ ਦਿੱਤੀ ਚਿਤਾਵਨੀ-ਕੇਸ ਦਰਜ ਨਾ ਹੋਇਆ ਤਾਂ ਨਹੀਂ ਹੋਵੇਗਾ ਅੰਤਿਮ ਸੰਸਕਾਰ
NEXT STORY