ਬਠਿੰਡਾ(ਸੁਖਵਿੰਦਰ)-ਬਹਿਮਣ ਪੁਲ ਨਜ਼ਦੀਕ ਸਰਹਿੰਦ ਨਹਿਰ 'ਚੋਂ ਇਕ ਮਾਸੂਮ ਬੱਚੀ ਦੀ ਗਲੀ-ਸੜੀ ਲਾਸ਼ ਬਰਾਮਦ ਹੋਈ ਹੈ, ਜਿਸ ਦੀ ਪਛਾਣ ਨਾ ਹੋਣ ਕਾਰਨ ਪੁਲਸ ਵੱਲੋਂ 72 ਘੰਟਿਆਂ ਲਈ ਸਿਵਲ ਹਸਪਤਾਲ ਵਿਖੇ ਸੁਰੱਖਿਅਤ ਰੱਖਿਆ ਗਿਆ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਸਰਹਿੰਦ ਨਹਿਰ ਵਿਚ ਬਹਿਮਣ ਪੁਲਸ ਨੂੰ ਇਕ ਬੱਚੀ ਦੀ ਲਾਸ਼ ਪਈ ਹੋਈ ਮਿਲੀ ਸੀ। ਸੂਚਨਾ ਮਿਲਣ 'ਤੇ ਸਹਾਰਾ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰ ਵਿੱਕੀ ਕੁਮਾਰ, ਵਿਸ਼ੂ ਰਾਜਪੂਤ, ਸੰਦੀਪ ਗਿੱਲ ਮੌਕੇ 'ਤੇ ਪਹੁੰਚੇ ਅਤੇ ਥਾਣਾ ਕੈਨਾਲ ਪੁਲਸ ਨੂੰ ਸੂਚਿਤ ਕੀਤਾ। ਬੱਚੀ ਦੀ ਲਾਸ਼ ਇਕ ਕਿਨਾਰੇ ਨਗਨ ਹਾਲਤ ਵਿਚ ਫਸੀ ਹੋਈ ਸੀ। ਸੰਸਥਾ ਵਰਕਰਾਂ ਵੱਲੋਂ ਪੁਲਸ ਦੀ ਮੌਜੂਦਗੀ ਵਿਚ ਬੱਚੀ ਦੀ ਲਾਸ਼ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ।
ਕੀ ਕਹਿੰਦੇ ਨੇ ਸੰਸਥਾ ਦੇ ਪ੍ਰਧਾਨ?
ਸੰਸਥਾ ਦੇ ਪ੍ਰਧਾਨ ਵਿਜੇ ਗੋਇਲ ਨੇ ਦੱਸਿਆ ਕਿ ਬੱਚੀ ਦੀ ਲਾਸ਼ ਲਗਭਗ 2 ਦਿਨ ਪੁਰਾਣੀ ਜਾਪਦੀ ਹੈ। ਸ਼੍ਰੀ ਗੋਇਲ ਨੇ ਕਿਹਾ ਕਿ ਜਨਮ ਤੋਂ ਬਾਅਦ ਮਾਸੂਮ ਨੂੰ ਇਸ ਤਰ੍ਹਾਂ ਦੀ ਮੌਤ ਦੇਣਾ ਬੇਹੱਦ ਸ਼ਰਮਨਾਕ ਹੈ ਤੇ ਜੇਕਰ ਕੋਈ ਮਾਂ-ਬਾਪ ਆਪਣੀ ਨਵ-ਜਨਮੀ ਬੱਚੀ ਨਹੀਂ ਰੱਖਣਾ ਚਹੁੰਦੇ ਤਾਂ ਉਨ੍ਹਾਂ ਨੂੰ ਪੰਘੂੜੇ ਵਿਚ ਪਾਉਣਾ ਚਾਹੀਦਾ ਹੈ ਤਾਂ ਜੋ ਚਾਹਵਾਨ ਮਾਤਾ-ਪਿਤਾ ਨੂੰ ਬੱਚਾ ਮਿਲ ਸਕੇ।
ਟਰੈਕਟਰ-ਟਰਾਲੀ ਤੇ 'ਛੋਟੇ ਹਾਥੀ' ਦੀ ਟੱਕਰ 'ਚ 1 ਦੀ ਮੌਤ, 12 ਜ਼ਖਮੀ
NEXT STORY