ਹੁਸ਼ਿਆਰਪੁਰ (ਮਿਸ਼ਰਾ)—ਚੱਬੇਵਾਲ ਸੁਵਿਧਾ ਸੈਂਟਰ 'ਚ ਤਾਇਨਾਤ ਇਕ ਸਿਪਾਹੀ ਕਮਲਜੀਤ ਸਿੰਘ ਬੀਤੀ ਰਾਤ ਚੋਅ-ਪਾਰ ਕਰਦੇ ਸਮੇਂ ਪਾਣੀ ਦੇ ਤੇਜ਼ ਬਹਾਅ 'ਚ ਵਹਿਣ ਨਾਲ ਮੌਤ ਹੋ ਗਈ। ਪੁਲਸ ਨੇ ਅੱਜ ਲਾਸ਼ ਨੂੰ ਬਰਾਮਦ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਸਿਪਾਹੀ ਕਮਲਜੀਤ ਸਿੰਘ ਨਿਵਾਸੀ ਕਾਯਮਪੁਰ ਬੀਤੀ ਰਾਤ ਆਪਣੇ ਮੋਟਰਸਾਈਕਲ 'ਤੇ ਆਪਣੇ ਮਮੇਰੇ ਭਰਾ ਨਾਲ ਘਰ ਆ ਰਿਹਾ ਸੀ। ਇਸ 'ਚ ਜਦੋਂ ਉਹ ਗੋਪਾਲੀਆ ਪਿੰਡ ਦੀ ਚੋਅ-ਪਾਰ ਕਰ ਰਿਹਾ ਸੀ ਕਿ ਉਹ ਪਾਣੀ ਦੇ ਤੇਜ਼ ਬਹਾਅ 'ਚ ਵਹਿ ਗਿਆ। ਨਾਲ ਬੈਠਾ ਉਸ ਦਾ ਮਮੇਰਾ ਭਰਾ ਕਿਸੇ ਤਰ੍ਹਾਂ ਨਾਲ ਬਾਹਰ ਨਿਕਲ ਆਇਆ। ਭਰਾ ਦੇ ਰੌਲਾ ਪਾਉਣ 'ਤੇ ਨੇੜੇ-ਤੇੜੇ ਦੇ ਲੋਕ ਇਕੱਠੇ ਹੋ ਗਏ।

ਲੋਕਾਂ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਮੌਕੇ 'ਤੇ ਪਹੁੰਚੀ ਪੁਲਸ ਅਤੇ ਲੋਕਾਂ ਨੇ ਬੀਤੀ ਰਾਤ ਉਸ ਦੀ ਤਲਾਸ਼ ਕੀਤੀ, ਪਰ ਅੱਜ ਸਵੇਰੇ ਉਸ ਦੀ ਲਾਸ਼ ਕਿਲੋਮੀਟਰ ਦੂਰ ਕੁਕਰਾ ਦੇ ਕੋਲ ਚੋਅ 'ਚ ਪਾਣੀ ਘੱਟ ਹੋਣ 'ਤੇ ਬਰਾਮਦ ਹੋਈ। ਉੱਥੇ ਬਾਈਕ 15 ਫੁੱਟ ਡੂੰਘੇ ਖੱਡ 'ਚੋਂ ਮਿਲੀ। ਦੱਸਿਆ ਜਾ ਰਿਹਾ ਹੈ ਕਿ ਸਿਪਾਹੀ ਦੇ ਪਿਤਾ ਅਜੀਤ ਸਿੰਘ ਅੱਤਵਾਦ ਦੇ ਦੌਰੇ 'ਚ ਸ਼ਹੀਦ ਹੋਏ ਸੀ।
ਵੈਸਟ ਵਿਧਾਨ ਸਭਾ ਹਲਕੇ ਦੀ ਰਾਜਨੀਤੀ 'ਚ ਨਜ਼ਰ ਆਇਆ ਵੱਡਾ ਉਲਟਫੇਰ
NEXT STORY