ਫਿਰੋਜ਼ਪੁਰ(ਕੁਮਾਰ)—ਪਿੰਡ ਖਾਈ ਫੇਮੇ ਕੇ 'ਚ ਤੂਫਾਨ ਅਤੇ ਤੇਜ਼ ਮੀਂਹ ਕਾਰਨ ਇਕ ਕਮਰੇ ਦੀ ਛੱਤ ਡਿੱਗਣ ਨਾਲ 2 ਬੱਚੀਆਂ ਦੀ ਮੌਤ ਅਤੇ ਇਕ ਬੱਚੀ ਸਮੇਤ ਜ਼ਖਮੀ ਹੋਏ ਇਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਘਟਨਾ ਨੇ ਜ਼ਿਲਾ ਫਿਰੋਜ਼ਪੁਰ 'ਚ ਹੋਰ ਬਣੇ ਖਸਤਾ ਹਾਲਤ ਵਾਲੇ ਘਰਾਂ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪਿੰਡ ਖਾਈ ਫੇਮੇ ਕੇ 'ਚ ਡਿੱਗੇ ਕਮਰੇ ਦੀ ਹਾਲਤ ਬੇਹੱਦ ਖਸਤਾ ਦਿਖਾਈ ਦਿੱਤੀ, ਜਿਸ ਦੀ ਛੱਤ 'ਚ ਲੱਗੇ ਲੋਹੇ ਦੇ ਗਾਰਡਰ ਅਤੇ ਲੱਕੜੀ ਦੇ ਬਾਲੇ ਗਲੇ ਹੋਏ ਸਨ ਤੇ ਘਰ ਦੀ ਹਾਲਤ ਮਾੜੀ ਸੀ। ਲੋਕਾਂ ਨੇ ਦੱਸਿਆ ਕਿ ਸੁਰਜੀਤ ਕੁਮਾਰ ਯਾਦਵ ਪਿਛਲੇ ਕਰੀਬ 8 ਸਾਲਾਂ ਤੋਂ ਇਸ ਕਮਰੇ 'ਚ ਕਿਰਾਏ 'ਤੇ ਰਹਿ ਰਿਹਾ ਸੀ ਅਤੇ ਮਾਲਕ ਨੂੰ ਕਰੀਬ ਇਕ ਹਜ਼ਾਰ ਰੁਪਏ ਮਹੀਨਾ ਕਿਰਾਇਆ ਦਿੰਦਾ ਸੀ। ਬਿਹਾਰ ਤੋਂ ਆਇਆ ਸੁਰਜੀਤ ਯਾਦਵ ਮਿਹਨਤ ਮਜ਼ਦੂਰੀ ਕਰ ਕੇ ਆਪਣੇ 3 ਬੱਚਿਆਂ ਤੇ ਪਤਨੀ ਦਾ ਪਾਲਣ-ਪੋਸ਼ਣ ਕਰਦਾ ਸੀ। ਕਮਰੇ ਦੀ ਛੱਤ ਡਿੱਗਣ ਨਾਲ 12 ਸਾਲ ਦੀ ਬੱਚੀ ਕਾਜਲ ਅਤੇ 5 ਸਾਲ ਦੀ ਬੱਚੀ ਮੋਨਿਕਾ ਦੀ ਹੋਈ ਮੌਤ ਅਤੇ 9 ਸਾਲ ਦੀ ਬੱਚੀ ਗੰਨੋ ਅਤੇ ਸੁਰਜੀਤ ਕੁਮਾਰ ਅਤੇ ਉਸ ਦੀ ਪਤਨੀ ਦੇ ਜ਼ਖਮੀ ਹੋਣ ਦੀ ਘਟਨਾ ਸਬੰਧੀ ਇਲਾਕੇ 'ਚ ਸ਼ੌਕ ਦਾ ਮਾਹੌਲ ਬਣਿਆ ਹੋਇਆ ਹੈ। ਇਸ ਘਟਨਾ ਤੋਂ ਬਾਅਦ ਜ਼ਿਲਾ ਫਿਰੋਜ਼ਪੁਰ 'ਚ ਮਜ਼ਦੂਰਾਂ ਨੂੰ ਕੁਆਰਟਰ ਬਣਾ ਕੇ ਕਿਰਾਏ 'ਤੇ ਦੇਣ ਵਾਲੇ ਲੋਕਾਂ ਨੂੰ ਬਕਾਇਦਾ ਕੁਆਰਟਰਾਂ ਦੀ ਮੁਰੰਮਤ ਕਰਵਾਉਣ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਅਤੇ ਜਿਥੇ ਕਿਤੇ ਵੀ ਅਜਿਹੇ ਕਿਰਾਏ 'ਤੇ ਦਿੱਤੇ ਕੁਆਰਟਰਾਂ ਦੀਆਂ ਛੱਤਾਂ ਦੇ ਗਾਡਰ ਅਤੇ ਲੱਕੜੀ ਦੇ ਬਾਲੇ ਆਦਿ ਖਸਤਾ ਹਾਲਤ 'ਚ ਹਨ ਤਾਂ ਤੁਰੰਤ ਉਨ੍ਹਾਂ ਦੀ ਰਿਪੇਅਰ ਕਰਵਾਉਣੀ ਚਾਹੀਦੀ ਹੈ ਅਤੇ ਕਿਸੇ ਦੀ ਵੀ ਜਾਨ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ। ਜ਼ਿਲਾ ਫਿਰੋਜ਼ਪੁਰ ਦੇ ਜ਼ਿਲਾ ਮੈਜਿਸਟ੍ਰੇਟ ਨੂੰ ਵੀ ਚਾਹੀਦਾ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਭਵਿੱਖ 'ਚ ਰੋਕਣ ਲਈ ਸਮੇਂ-ਸਮੇਂ 'ਤੇ ਹੁਕਮ ਜਾਰੀ ਕਰੇ ਅਤੇ ਯਕੀਨੀ ਬਣਾਏ ਕਿ ਫਿਰ ਕਦੇ ਕੋਈ ਪਰਿਵਾਰ ਅਜਿਹੇ ਹਾਦਸੇ ਦਾ ਸ਼ਿਕਾਰ ਨਾ ਹੋਵੇ।
ਕਾਂਗਰਸੀ ਵਰਕਰਾਂ ’ਤੇ ਕੈਪਟਨ ਸਰਕਾਰ ਬਣਨ ਦਾ ਚੜ੍ਹਿਆ ਸਰੂਰ ਉਤਰਨ ਲੱਗਾ
NEXT STORY