ਨਵਾਂਗਰਾਓਂ/ਕੁਰਾਲੀ, (ਮੁਨੀਸ਼, ਬਠਲਾ)- ਨਿਊ ਚੰਡੀਗਡ਼੍ਹ ਵਿਚ ਈਕੋ ਸਿਟੀ ਵਲੋਂ ਦੁੱਧ ਪਾ ਕੇ ਮੋਟਰਸਾਈਕਲ ’ਤੇ ਘਰ ਪਰਤ ਰਹੇ ਦੋ ਚਚੇਰੇ ਭਰਾਵਾਂ ਦੀ ਸਡ਼ਕ ਹਾਦਸੇ ਵਿਚ ਮੌਤ ਹੋ ਗਈ। ਉਨ੍ਹਾਂ ਦੇ ਮੋਟਰਸਾਈਕਲ ਨੂੰ ਤੇਜ਼ ਰਫਤਾਰ ਕਾਰ ਨੇ ਲਪੇਟ ਵਿਚ ਲੈ ਲਿਆ। ਕਾਰ ਕਾਫ਼ੀ ਦੂਰ ਤਕ ਦੋਵਾਂ ਨੂੰ ਘਡ਼ੀਸਦੀ ਹੋਈ ਲੈ ਗਈ। ਹਾਦਸੇ ਤੋਂ ਬਾਅਦ ਮੁਲਜ਼ਮ ਕਾਰ ਛੱਡ ਕੇ ਫਰਾਰ ਹੋ ਗਿਆ। ਪੁਲਸ ਨੇ ਦੋਵਾਂ ਭਰਾਵਾਂ ਦੇ ਚਾਚੇ ਨਾਗਰ ਸਿੰਘ ਦੀ ਸ਼ਿਕਾਇਤ ’ਤੇ ਚਾਲਕ ਅਮਰਪ੍ਰੀਤ ਸਿੰਘ ਨਿਵਾਸੀ ਮੁੱਲਾਂਪੁਰ ਗਰੀਬਦਾਸ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।
ਮ੍ਰਿਤਕਾਂ ਦੀ ਪਛਾਣ ਮੁੱਲਾਂਪੁਰ ਗਰੀਬਦਾਸ ਨਿਵਾਸੀ ਅਕਾਸ਼ਦੀਪ ਸਿੰਘ (17) ਪੁੱਤਰ ਗੁਰਤੇਜ ਸਿੰਘ ਤੇ ਨਵਨੀਤ ਸਿੰਘ (11) ਪੁੱਤਰ ਸੌਦਾਗਰ ਸਿੰਘ ਵਜੋਂ ਹੋਈ ਹੈ। ਨਵਨੀਤ ਸਿੰਘ ਛੇਵੀਂ ਜਮਾਤ ਦਾ ਵਿਦਿਆਰਥੀ ਸੀ, ਜਦੋਂ ਕਿ ਅਕਾਸ਼ਦੀਪ ਸਿੰਘ 12ਵੀਂ ’ਚ ਪੜ੍ਹਦਾ ਸੀ। ਉਨ੍ਹਾਂ ਦੇ ਚਾਚੇ ਨੇ ਪੁਲਸ ਨੂੰ ਦੱਸਿਆ ਕਿ ਉਹ ਦੋਵੋਂ ਉਸ ਦੇ ਨਾਲ ਹੀ ਸਨ ਤੇ ਘਰ ਪਰਤ ਰਹੇ ਸਨ। ਰਸਤੇ ਵਿਚ ਉਹ ਸ਼ੌਚ ਕਰਨ ਲਈ ਰੁਕਿਅਾ ਤੇ ਦੋਵੇਂ ਭਤੀਜੇ ਮੋਟਰਸਾਈਕਲ ਦੇ ਕੋਲ ਹੀ ਖਡ਼੍ਹੇ ਸਨ ਕਿ ਇਸ ਦੌਰਾਨ ਆਈ ਕਾਰ ਨੇ ਦੋਵਾਂ ਨੂੰ ਲਪੇਟ ’ਚ ਲੈ ਲਿਆ।
ਮੋਰਨੀ ਗੈਂਗਰੇਪ : 7 ਹੋਰ ਮੁਲਜ਼ਮ ਗ੍ਰਿਫਤਾਰ
NEXT STORY