ਫਿਰੋਜ਼ਪੁਰ, (ਕੁਮਾਰ, ਮਲਹੋਤਰਾ)– ਫਿਰੋਜ਼ਪੁਰ ਵਿਚ ਸਤਲੁਜ ਦਰਿਆ ਦੇ ਸਾਹਮਣੇ ਪਿੰਡ ਟੇਂਡੀਵਾਲਾ ਦੇ ਰਹਿਣ ਵਾਲੇ ਲੜਕੇ, ਲੜਕੀ ਅਤੇ ਇਕ ਔਰਤ ਦੀ ਸਤਲੁਜ ਦਰਿਆ 'ਚ ਡੁੱਬਣ ਨਾਲ ਮੌਤ ਹੋ ਗਈ। ਸਿਵਲ ਹਸਪਤਾਲ ਫਿਰੋਜ਼ਪੁਰ ਵਿਚ ਪਹੁੰਚੇ ਸਰਹੱਦੀ ਪਿੰਡਾਂ ਦੇ ਨਿਵਾਸੀ ਰਜਿੰਦਰ ਸਿੰਘ ਅਤੇ ਤਾਰਾ ਸਿੰਘ ਨੇ ਦੱਸਿਆ ਕਿ ਇਕ ਕਿਸ਼ਤੀ 'ਚ ਸਵਾਰ ਹੋ ਕੇ ਕਰੀਬ 8 ਲੋਕ ਸਤਲੁਜ ਦਰਿਆ ਦੇ ਰਸਤੇ ਅੱਜ ਸ਼ਾਮ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਸਨ ਕਿ ਅਚਾਨਕ ਕਿਸ਼ਤੀ ਦਾ ਸੰਤੁਲਨ ਵਿਗੜ ਗਿਆ ਅਤੇ ਕਿਸ਼ਤੀ ਪਲਟ ਗਈ ਤੇ ਸਾਰੇ ਲੋਕ ਦਰਿਆ ਵਿਚ ਡੁੱਬ ਗਏ। ਉਨ੍ਹਾਂ ਦੱਸਿਆ ਕਿ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਵੱਲੋਂ ਕਰੀਬ 5 ਲੋਕਾਂ ਨੂੰ ਬਚਾਅ ਲਿਆ ਗਿਆ ਅਤੇ 3 ਲੋਕਾਂ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ 'ਚ ਲਿਆਂਦਾ ਗਿਆ, ਜਿਥੇ ਡਾਕਟਰਾਂ ਵੱਲੋਂ ਇਨ੍ਹਾਂ ਤਿੰਨਾਂ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਇਹ ਲੋਕ ਪਿੰਡ ਚਾਂਦੀਵਾਲਾ ਵਿਚ ਦਰਿਆ ਦੇ ਪਾਰ ਝੋਨੇ ਦੀ ਬੀਜਾਈ ਕਰ ਕੇ ਵਾਪਸ ਘਰ ਜਾ ਰਹੇ ਸਨ।
ਤੇਜ਼ ਗਰਮੀ ਤੋਂ ਬਾਅਦ ਕਿਧਰੇ ਪ੍ਰੀ-ਮੌਨਸੂਨ ਦੇ ਛਰਾਟੇ ਤੇ ਕਿਤੇ ਧੂੜ ਭਰੀ ਹਨੇਰੀ
NEXT STORY