ਅਬੋਹਰ(ਸੁਨੀਲ)— ਪਿੰਡ ਢਾਬਾ ਕੋਕਰੀਆਂ ਵਾਸੀ ਇਕ ਬੱਚੀ ਦੀ ਨਹਿਰ 'ਚ ਡੁੱਬਣ ਨਾਲ ਮੌਤ ਹੋ ਗਈ, ਜਿਸ ਦੀ ਲਾਸ਼ ਨੂੰ ਪੋਸਟਮਾਰਟਮ ਬਾਅਦ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਢਾਬਾ ਕੋਕਰੀਆਂ ਵਾਸੀ ਓਮਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਦਾ ਘਰ ਨਹਿਰ ਦੇ ਕੰਢੇ ਸਥਿਤ ਹੈ, ਬੀਤੇ ਦਿਨ ਉਸ ਦੀ 11 ਸਾਲਾ ਬੇਟੀ ਖੁਸ਼ਬੂ ਨਹਿਰ ਦੇ ਕੰਢੇ ਕੱਪੜੇ ਧੋ ਰਹੀ ਸੀ ਤਾਂ ਅਚਾਨਕ ਨਹਿਰ 'ਚ ਜਾ ਡਿੱਗੀ, ਜਿਸ ਦੀ ਲਾਸ਼ ਕੁਝ ਦੂਰੀ 'ਤੇ ਜਾ ਕੇ ਬਰਾਮਦ ਹੋਈ। ਇੱਧਰ ਸਦਰ ਪੁਲਸ ਦੇ ਹੌਲਦਾਰ ਗੁਰਮੇਲ ਸਿੰਘ ਨੇ ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਉਪਰੰਤ ਧਾਰਾ 174 ਦੀ ਕਾਰਵਾਈ ਕਰਦਿਆਂ ਲਾਸ਼ ਨੂੰ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਹੈ।
ਸੰਗਰੂਰ : ਪਟਾਕੇ ਬਣਾਉਣ ਵਾਲੀ ਫੈਕਟਰੀ ਵਿਚ ਜ਼ਬਰਦਸਤ ਧਮਾਕਾ, ਮਲਬੇ ਹੇਠਾਂ ਦੱਬੇ ਲੋਕ (ਤਸਵੀਰਾਂ)
NEXT STORY