ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ)-ਪਿੰਡ ਚੌਂਤਾ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਾਰਨ ਪੂਰੇ ਪੰਜਾਬ ਵਿਚ ਪ੍ਰਸਿੱਧ ਹੋ ਚੁੱਕਾ ਹੈ ਪਰ ਪੁਲਸ ਚੌਂਤਾ ਵਿਚ ਚਿੱਟੇ ਦਾ ਗੜ੍ਹ ਤੋੜਨ ਵਿਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ, ਜਿਸ ਕਾਰਨ ਇਲਾਕੇ ਦੇ ਨੌਜਵਾਨ ਜਿਥੇ ਨਸ਼ਿਆਂ 'ਚ ਗਰਕ ਹੁੰਦੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਲੰਘੀ 26 ਅਪ੍ਰੈਲ ਨੂੰ ਵੀ ਕੂੰਮਕਲਾਂ ਦਾ ਨੌਜਵਾਨ ਬੂਟਾ ਸਿੰਘ 3 ਕਿਲੋਮੀਟਰ ਦੂਰੀ 'ਤੇ ਸਥਿਤ ਚੌਂਤਾ ਵਿਖੇ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਜਵਾਨੀ ਵਿਚ ਹੀ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਬੂਟਾ ਸਿੰਘ ਚੌਂਤਾ ਦੀ ਟੈਲੀਫੋਨ ਐਕਸਚੇਂਜ ਵਿਚ ਆਰਜ਼ੀ ਤੌਰ 'ਤੇ ਨੌਕਰੀ ਕਰਦਾ ਸੀ ਤੇ ਪਿਛਲੇ 1 ਸਾਲ ਤੋਂ ਚੌਂਤਾ ਵਿਖੇ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਵਾਲਿਆਂ ਦੇ ਸੰਪਰਕ ਵਿਚ ਆਇਆ ਤੇ ਨਸ਼ੇ ਦਾ ਆਦੀ ਬਣ ਗਿਆ। ਲੰਘੀ 26 ਅਪ੍ਰੈਲ ਨੂੰ ਵੀ ਉਸਨੇ ਦੁਪਹਿਰ ਵੇਲੇ ਆਪਣੇ ਸਾਥੀਆਂ ਨਾਲ ਚਿੱਟੇ ਦਾ ਨਸ਼ਾ ਕੀਤਾ ਤੇ ਜਦੋਂ ਮੋਟਰਸਾਈਕਲ 'ਤੇ ਪਿੰਡ ਚੌਂਤਾ ਤੋਂ ਕੂੰਮਕਲਾਂ ਵੱਲ ਨੂੰ ਜਾਣ ਲੱਗਾ ਤਾਂ ਸੜਕ 'ਤੇ ਡਿਗ ਗਿਆ। ਉਸ ਨੂੰ ਪਿੰਡ ਦੇ ਇਕ ਡਾਕਟਰ ਕੋਲ ਲਿਜਾਇਆ ਗਿਆ, ਜਿਸ ਨੇ ਉਸਨੂੰ ਰੋਪੜ ਦੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ, ਉੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮਾਮਲਾ ਸ਼ੱਕੀ ਹੋਣ 'ਤੇ ਰੋਪੜ ਦੇ ਹਸਪਤਾਲ ਵਲੋਂ ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਗਿਆ ਤੇ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ। ਪੋਸਟਮਾਰਟਮ ਦੀ ਰਿਪੋਰਟ ਆਉਣੀ ਤਾਂ ਅਜੇ ਬਾਕੀ ਹੈ ਪਰ ਪਿਛਲੇ 1 ਸਾਲ ਤੋਂ ਨਸ਼ੇ ਦਾ ਆਦੀ ਹੋਣ ਕਾਰਨ ਤੇ ਪਿੰਡ ਚੌਂਤਾ ਵਿਖੇ ਹੀ ਉਸ ਵਲੋਂ ਓਵਰਡੋਜ਼ ਨਸ਼ਾ ਲੈਣ ਕਾਰਨ ਉਸਦੀ ਮੌਤ ਨੇ ਪਰਿਵਾਰ ਤੇ ਇਲਾਕੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਮਹਿੰਦਰਾ ਗੱਡੀ ਅਤੇ ਮੋਟਰਸਾਈਕਲ ਵਿਚਕਾਰ ਸਿੱਧੀ ਟੱਕਰ, ਇਕ ਦੀ ਮੌਤ
NEXT STORY