ਹੁਸ਼ਿਆਰਪੁਰ, (ਜ.ਬ.)- ਜ਼ਿਲੇ ਦੇ ਨੀਲਾ ਨਲੋਆ ਪਿੰਡ ਵਿਚ ਅੱਜ 23 ਸਾਲਾ ਆਸਿਫ ਪੁੱਤਰ ਹਨੀਫ ਵਾਸੀ ਪਿੰਡ ਸਗਵਾਮੂਲਪੁਰ ਜ਼ਿਲਾ ਬਦਾÀੂਂ (ਯੂ.ਪੀ.) ਦੀ ਭੇਤਭਰੀ ਹਾਲਤ ਵਿਚ ਮੌਤ ਹੋ ਗਈ। ਲੋਕਾਂ ਵੱਲੋਂ ਸੂਚਨਾ ਮਿਲਣ 'ਤੇ ਹਰਿਆਣਾ ਪੁਲਸ ਮੌਕੇ 'ਤੇ ਪਹੁੰਚ ਗਈ। ਪੁਲਸ ਜਦੋਂ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਲਈ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਭੇਜਣ ਲੱਗੀ ਤਾਂ ਪਰਿਵਾਰ ਵਾਲਿਆਂ ਨੇ ਕਤਲ ਦਾ ਸ਼ੱਕ ਪ੍ਰਗਟਾਉਂਦੇ ਹੋਏ ਕਤਲ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਇਸ ਲਈ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਹੁਸ਼ਿਆਰਪੁਰ ਭੇਜ ਕੇ ਭਰੋਸਾ ਦਿੱਤਾ ਕਿ ਸ਼ਨੀਵਾਰ ਨੂੰ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪੁਲਸ ਇਸ ਮਾਮਲੇ ਵਿਚ ਅਗਲੀ ਕਾਰਵਾਈ ਕਰੇਗੀ।
ਕੀ ਕਹਿੰਦੇ ਹਨ ਮ੍ਰਿਤਕ ਦੇ ਪਰਿਵਾਰ ਵਾਲੇ : ਲਾਸ਼ ਘਰ ਦੇ ਬਾਹਰ ਮ੍ਰਿਤਕ ਦੇ ਚਾਚਾ ਯਾਸੀਨ ਅਨੁਸਾਰ ਆਸਿਫ ਇਥੇ ਸਹੁਰਿਆਂ ਘਰ ਰਹਿੰਦੇ ਹੋਏ ਮਜ਼ਦੂਰੀ ਕਰਦਾ ਸੀ। ਆਸਿਫ ਦਾ ਕਿਸੇ ਗੱਲ ਨੂੰ ਲੈ ਕੇ ਸਹੁਰਿਆਂ ਨਾਲ ਝਗੜਾ ਚੱਲ ਰਿਹਾ ਸੀ। ਵੀਰਵਾਰ ਨੂੰ ਆਸਿਫ ਦੀ ਸੱਸ ਦਾ ਫੋਨ ਆਇਆ ਸੀ ਕਿ ਉਹ ਬਹੁਤ ਬੀਮਾਰ ਹੈ। ਬਾਅਦ ਵਿਚ ਫਿਰ ਫੋਨ ਆਇਆ ਕਿ ਉਸ ਦੀ ਮੌਤ ਹੋ ਗਈ ਹੈ। ਜਦੋਂ ਉਹ ਆਸਿਫ ਨੂੰ ਦੇਖਣ ਆਇਆ ਤਾਂ ਉਸ ਨੇ ਦੇਖਿਆ ਕਿ ਉਸ ਦੇ ਪੈਰ ਅਤੇ ਪਿੱਠ 'ਤੇ ਜ਼ਖ਼ਮਾਂ ਦੇ ਨਿਸ਼ਾਨ ਸਨ।
ਕੀ ਕਹਿੰਦੇ ਹਨ ਹਰਿਆਣਾ ਥਾਣੇ ਦੇ ਐੱਸ. ਐੱਚ.ਓ. : ਜਦੋਂ ਇਸ ਸਬੰਧ ਵਿਚ ਹਰਿਆਣਾ ਥਾਣੇ ਦੇ ਐੱਸ. ਐੱਚ. ਓ. ਦਿਲਬਾਗ ਸਿੰਘ ਨੂੰ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਮ੍ਰਿਤਕ ਕਾਫੀ ਦਿਨਾਂ ਤੋਂ ਬੀਮਾਰ ਸੀ। ਸਹੁਰਾ ਪਰਿਵਾਰ ਨੇ ਉਸ ਦਾ ਹਰਿਆਣਾ ਤੇ ਹੋਰ ਥਾਵਾਂ 'ਤੇ ਜਾ ਕੇ ਇਲਾਜ ਵੀ ਕਰਵਾਇਆ ਹੈ। ਹੁਣ ਜੇਕਰ ਮ੍ਰਿਤਕ ਦੇ ਪਰਿਵਾਰ ਵਾਲੇ ਕਤਲ ਦਾ ਸ਼ੱਕ ਜਤਾ ਰਹੇ ਹਨ ਤਾਂ ਪੁਲਸ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਕਰੇਗੀ।
ਕਾਂਗਰਸੀ ਵਰਕਰ ਵੱਲੋਂ ਪੱਤਰਕਾਰ ਨਾਲ ਗਾਲ੍ਹੀ-ਗਲੋਚ
NEXT STORY