ਬੁਢਲਾਡਾ (ਬਾਂਸਲ) : ਸਿੱਧੂ ਮੂਸੇਵਾਲਾ ਦੇ ਕਤਲਕਾਂਡ ’ਚ ਸ਼ਾਮਲ ਮਨਮੋਹਨ ਸਿੰਘ ਮੋਹਨਾ ਰੱਲੀ ਦੀ ਗੋਇੰਦਵਾਲ ਸਾਹਿਬ ਦੀ ਸੈਂਟਰਲ ਜੇਲ੍ਹ ’ਚ ਹੋਈ ਗੈਂਗਵਾਰ ਦੌਰਾਨ ਮੌਤ ਦੀ ਖ਼ਬਰ ਜਿਉਂ ਹੀ ਮੋਹਨੇ ਦੇ ਪਿੰਡ ਰੱਲੀ ਘਰ ਪਹੁੰਚੀ ਤਾਂ ਪਿੰਡ ’ਚ ਸੰਨਾਟਾ ਛਾ ਗਿਆ। ਕੋਈ ਵੀ ਵਿਅਕਤੀ ਕੁਝ ਵੀ ਕਹਿਣ ਲਈ ਮੂੰਹ ਨਹੀਂ ਖੋਲ੍ਹ ਰਿਹਾ ਸੀ।
ਇਹ ਖ਼ਬਰ ਵੀ ਪੜ੍ਹੋ : ਡਿਊਟੀ ’ਤੇ ਜਾ ਰਹੇ ਪੁਲਸ ਮੁਲਾਜ਼ਮ ਨਾਲ ਵਾਪਰਿਆ ਭਿਆਨਕ ਹਾਦਸਾ, ਹੋਈ ਦਰਦਨਾਕ ਮੌਤ

ਪਰਿਵਾਰਿਕ ਮੈਂਬਰਾਂ ਨੂੰ ਵੀ ਮੋਹਨੇ ਦੇ ਕਤਲ ਦੀ ਖਬਰ ਸੋਸ਼ਲ ਮੀਡੀਆ ਰਾਹੀਂ ਪ੍ਰਾਪਤ ਹੋਈ ਭਾਵੇਂ ਸਰਕਾਰੀ ਤੌਰ ’ਤੇ ਗੋਇੰਦਵਾਲ ਸਾਹਿਬ ਦੇ ਸੁਪਰਡੈਂਟ ਇਕਬਾਲ ਸਿੰਘ ਬਰਾੜ ਵੱਲੋਂ ਜੇਲ੍ਹ ’ਚ ਹੋਈ ਗੈਂਗਵਾਰ ਦੌਰਾਨ ਮਨਮੋਹਨ ਸਿੰਘ ਮੋਹਨੇ ਦੀ ਮੌਤ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਅੱਜ ਜਿਉਂ ਹੀ ਪਿੰਡ ’ਚ ਪੱਤਰਕਾਰਾਂ ਦੀ ਟੀਮ ਪਹੁੰਚੀ ਤਾਂ ਮੋਹਨੇ ਦੇ ਪਰਿਵਾਰ ਨੇ ਮਿਲਣ ਤੋਂ ਇਨਕਾਰ ਕਰਦਿਆਂ ਕਿਸੇ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਇਕ ਹੋਰ ਪੰਜਾਬੀ ਨੌਜਵਾਨ ਦੀ ਹੋਈ ਮੌਤ
ਡਿਊਟੀ ’ਤੇ ਜਾ ਰਹੇ ਪੁਲਸ ਮੁਲਾਜ਼ਮ ਨਾਲ ਵਾਪਰਿਆ ਭਿਆਨਕ ਹਾਦਸਾ, ਹੋਈ ਦਰਦਨਾਕ ਮੌਤ
NEXT STORY