ਮਾਨਸਾ (ਸੰਦੀਪ ਮਿੱਤਲ): ਸਿਰਸਾ ਰੋਡ ’ਤੇ ਰਮਦਿੱਤੇ ਵਾਲਾ ਕੈਂਚੀਆਂ ਨੇੜੇ ਹੋਏ ਇਕ ਸੜਕ ਹਾਦਸੇ ’ਚ ਕਸਬਾ ਜੋਗਾ ਦੀ ਮਾਂ-ਧੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਇਸ ਹੋਏ ਦਰਦਨਾਕ ਹਾਦਸੇ ਕਾਰਨ ਨਗਰ ’ਚ ਮਾਤਮ ਛਾਇਆ ਹੋਇਆ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਕਾਰ ਤੇ ਟਰੱਕ ਦੀ ਟੱਕਰ ਨਾਲ ਮੰਗਲਵਾਰ ਦੀ ਸ਼ਾਮ ਸਮੇਂ ਵਾਪਰਿਆ ਹੈ ਅਤੇ ਹਾਦਸੇ ਦੌਰਾਨ ਮਹਿਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਜੇਰੇ ਇਲਾਜ ਬੱਚੀ ਦੀ ਵੀ ਅੱਜ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ: ਗੰਗ ਕੈਨਾਲ ’ਚੋਂ ਮਿਲੀਆਂ ਪ੍ਰੇਮੀ ਜੋੜੇ ਦੀਆਂ ਲਾਸ਼ਾਂ, 2 ਬੱਚਿਆਂ ਦੀ ਮਾਂ ਸੀ ਪ੍ਰੇਮਿਕਾ
ਹਾਸਲ ਹੋਏ ਵੇਰਵਿਆਂ ਮੁਤਾਬਕ ਲਖਵੀਰ ਸਿੰਘ ਵਾਸੀ ਜੋਗਾ ਬੀਤੇ ਦਿਨੀਂ ਦੇਰ ਸ਼ਾਮ ਆਪਣੇ ਸਹੁਰੇ ਘਰ ਝੁਨੀਰ ਤੋਂ ਵਾਪਸ ਜੋਗਾ ਜਾ ਰਿਹਾ ਸੀ, ਉਨ੍ਹਾਂ ਨਾਲ ਕਾਰ ’ਚ ਉੁਨ੍ਹਾਂ ਦੀ ਪਤਨੀ ਕਮਲਜੀਤ ਕੌਰ ਤੋਂ ਇਲਾਵਾ ਪੁੱਤਰੀ ਗੁਣਤਾਜ ਵੀ ਸਵਾਰ ਸੀ, ਇਸ ਦੌਰਾਨ ਜਦੋਂ ਉਹ ਮਾਨਸਾ ਵੱਲ ਆ ਰਹੇ ਸੀ ਤਾਂ ਰਮਦਿੱਤੇ ਵਾਲਾ ਕੈਂਚੀਆਂ ਤੋਂ ਪਿੱਛੇ ਖੜ੍ਹੇ ਇਕ ਟਰੱਕ ’ਚ ਅੱਗੇ ਤੋਂ ਲਾਈਟਾਂ ਪੈਣ ਕਾਰਨ ਕਾਰ ਵੱਜ ਗਈ। ਹਾਦਸੇ ਦੌਰਾਨ ਮੌਕੇ ’ਤੇ ਹੀ ਕਮਲਜੀਤ ਕੌਰ (32) ਦੀ ਮੌਤ ਹੋ ਗਈ, ਜਦੋਂ ਕਿ ਉਨ੍ਹਾਂ ਦੀ ਧੀ ਗੁਣਤਾਜ (ਡੇਢ ਸਾਲ) ਜ਼ਖਮੀ ਹੋ ਗਈ।
ਇਹ ਵੀ ਪੜ੍ਹੋ: ਫ਼ਰੀਦਕੋਟ ਤੋਂ ਫ਼ਿਰੋਜ਼ਪੁਰ ਜਾ ਰਹੀ ਬੱਸ ਸੇਮ ਨਾਲੇ ’ਚ ਡਿੱਗੀ, 15 ਵਿਅਕਤੀ ਜ਼ਖ਼ਮੀ
ਕਮਲਜੀਤ ਕੌਰ ਨੂੰ ਸਿਵਲ ਹਸਪਤਾਲ ਮਾਨਸਾ ਦੇ ਡਾਕਟਰਾਂ ਨੇ ਮਿ੍ਰਤਕ ਐਲਾਨ ਦਿੱਤਾ, ਜਦੋਂ ਕਿ ਬੱਚੀ ਗੁਣਤਾਜ ਨੂੰ ਇਲਾਜ ਲਈ ਭੁੱਚੋ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਕੱਲ੍ਹ ਦੁਪਹਿਰ ਬਾਅਦ ਉਸ ਦੀ ਵੀ ਮੌਤ ਹੋ ਗਈ। ਉਧਰ ਥਾਣਾ ਸਦਰ ਮਾਨਸਾ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਦੁਖਦਾਇਕ ਖ਼ਬਰ: ਦਿੱਲੀ ਧਰਨੇ ਤੋਂ ਪਰਤਦਿਆਂ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਜਲੰਧਰ ਜ਼ਿਲ੍ਹੇ ਕਹਿਰ ਵਰਾਉਣ ਲੱਗਾ ਕੋਰੋਨਾ, 11 ਪੀੜਤਾਂ ਦੀ ਮੌਤ, 450 ਦੇ ਕਰੀਬ ਮਿਲੇ ਪਾਜ਼ੇਟਿਵ ਕੇਸ
NEXT STORY