ਫਰੀਦਕੋਟ (ਜਗਤਾਰ)- ਫਰੀਦਕੋਟ ਦੇ ਨਾਨਕਸਰ ਬਸਤੀ ਦੇ ਇਕ 24 ਸਾਲ ਦੇ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਗਈ। ਕਣਕ ਦੇ ਗੋਦਾਮਾਂ ਵਿਚ ਦਿਹਾੜੀ ਕਰਨ ਵਾਲੇ ਨੌਜਵਾਨ ਗੱਬਰ ਸਿੰਘ ਦੀ ਦੇਰ ਸ਼ਾਮ ਨਸ਼ੇ ਦੀ ਓਵਰਡੋਜ਼ ਹੋਣ ਕਾਰਨ ਮੌਤ ਹੋਈ ਹੈ। ਉਕਤ ਨੌਜਵਾਨ ਆਪਣੇ ਪਿੱਛੇ ਵਿਧਵਾ ਪਤਨੀ ਅਤੇ ਦੋ ਨਿੱਕੇ-ਨਿੱਕੇ ਬੱਚੇ ਛੱਡ ਗਿਆ ਹੈ।
ਇਸ ਮੌਕੇ ਪਿੰਡ ਦੀ ਪੰਚਾਇਤ ਮੈਂਬਰ ਸੁਖਚੈਨ ਕੌਰ ਨੇ ਦੱਸਿਆ ਕਿ ਪਿੰਡ ਦਾ 24 ਸਾਲਾ ਨੌਜਵਾਨ ਗੱਬਰ ਸਿੰਘ ਨਸ਼ੇ ਦਾ ਆਦੀ ਸੀ। ਕੱਲ੍ਹ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗੱਬਰ ਸਿੰਘ ਵੱਲੋਂ ਨਸ਼ੇ ਦਾ ਇੰਜੈਕਸ਼ਨ ਲਾਇਆ ਗਿਆ ਸੀ ਅਤੇ ਗੋਦਾਮ ਵਿਚ ਬੇਹੋਸ਼ ਪਿਆ ਹੈ ਅਤੇ ਜਦ ਉਸ ਦੇ ਮਾਤਾ-ਪਿਤਾ ਉਥੇ ਗਏ ਤਾਂ ਉਹ ਬੇਸੁਰਤ ਪਿਆ ਸੀ। ਮੌਕੇ ਉਤੇ ਉਸ ਨੂੰ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਨ੍ਹਾਂ ਕਿਹਾ ਕਿ ਪਿੰਡ ਵਿਚ ਸ਼ਰੇਆਮ ਨਸ਼ਾ ਵਿਕਦਾ ਹੈ ਪਰ ਕੋਈ ਵੀ ਰੋਕਣ ਵਾਲਾ ਨਹੀਂ ਹੈ। ਸ਼ਰੇਆਮ ਨੌਜਵਾਨਾਂ ਨਸ਼ਾ ਕਰ ਰਹੇ ਹਨ ਅਤੇ ਨਸ਼ੇ ਕਾਰਨ ਮਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਮ੍ਰਿਤਕ ਦੇ ਪਿੱਛੇ ਉਸ ਦੇ ਪਤਨੀ ਅਤੇ ਦੋ ਨਿੱਕੇ-ਨਿੱਕੇ ਬੱਚੇ ਬਚੇ ਹਨ, ਸਰਕਾਰ ਉਨ੍ਹਾਂ ਲਈ ਕੋਈ ਰੋਜ਼ਗਾਰ ਦਾ ਹੱਲ ਕਰੇ ਤਾਂ ਜੋ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚਲ ਸਕੇ।
ਇਹ ਵੀ ਪੜ੍ਹੋ-ਮੁਕੇਰੀਆਂ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਪਿਤਾ ਦੇ ਭੋਗ ਤੋਂ ਬਾਅਦ ASI ਪੁੱਤਰ ਦੀ ਹੋ ਗਈ ਮੌਤ
ਉਧਰ ਪਿੰਡ ਦੇ ਸਰਪੰਚ ਗੁਰਦੇਵ ਸਿੰਘ ਨੇ ਕਿਹਾ ਕਿ ਕਈ ਵਾਰ ਪੁਲਸ ਨੂੰ ਸੂਚਨਾ ਵੀ ਦਿੱਤੀ ਅਤੇ ਕਈ ਵਾਰ ਨਸ਼ਾ ਵੇਚਣ ਵਾਲੇ ਫੜ ਕੇ ਪੁਲਸ ਹਵਾਲੇ ਵੀ ਕੀਤੇ ਪਰ ਪੁਲਸ ਉਨ੍ਹਾਂ ਨੂੰ ਕੁਝ ਦੇਰ ਬਾਅਦ ਹੀ ਛੱਡ ਦਿੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਨਸ਼ਾ ਕਰਨ ਵਾਲੇ ਨੂੰ ਰੋਕਦੇ ਹਾਂ ਤਾਂ ਉਹ ਬੁਰਾ ਭਲਾ ਕਹਿੰਦਾ ਹਨ ਅਤੇ ਜੇਕਰ ਨਸ਼ਾ ਵੇਚਣ ਵਾਲਿਆਂ ਨੂੰ ਰੋਕਦੇ ਹਾਂ ਤਾਂ ਉਹ ਧਮਕੀਆਂ ਦਿੰਦੇ ਹਨ। ਉਨ੍ਹਾਂ ਕਿਹਾ ਕਿ ਪੁਲਸ ਅਤੇ ਸਰਕਾਰ ਨਸ਼ਿਆਂ 'ਤੇ ਰੋਕ ਲਾਉਣ 'ਚ ਨਾਕਾਮਯਾਬ ਸਾਬਤ ਹੋਈ ਹੈ। ਮ੍ਰਿਤਕ ਦੇ ਮਾਤਾ-ਪਿਤਾ ਨੇ ਮੰਗ ਕੀਤੀ ਕਿ ਨਸ਼ਿਆਂ 'ਤੇ ਰੋਕ ਲਾਉਣੀ ਚਾਹੀਦੀ ਹੈ ਤਾਂ ਜੋ ਕਿਸੇ ਦਾ ਨੌਜਵਾਨ ਪੁੱਤ ਨਸ਼ੇ ਕਾਰਨ ਨਾ ਮਰੇ ਅਤੇ ਕੋਈ ਧੀ ਵਿਧਵਾ ਨਾ ਹੋਵੇ।
ਇਹ ਵੀ ਪੜ੍ਹੋ- BBMB ਮੈਨੇਜਮੈਂਟ ਨੇ ਸਤਲੁਜ ਦਰਿਆ 'ਚ ਛੱਡਿਆ 4000 ਕਿਊਸਿਕ ਪਾਣੀ, ਦਰਿਆ ਕੰਢੇ ਵੱਸਦੇ ਲੋਕ ਹੋ ਜਾਣ Alert
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪ੍ਰਿੰਸੀਪਲ ਸੈਕਟਰੀ ਘੁੜਕੀ ਮਗਰੋਂ ਨਗਰ ਨਿਗਮ ਨੂੰ ਆਈ ਕੂੜੇ ਦੀ ਛਾਂਟੀ ਯਕੀਨੀ ਬਣਾਉਣ ਦੀ ਯਾਦ
NEXT STORY