ਨਵਾਂਸ਼ਹਿਰ (ਵੈੱਬ ਡੈਸਕ)- ਚੰਡੀਗੜ੍ਹ ਦੇ ਅਲਾਂਟੇ ਮਾਲ ਵਿਚ ਟੁਆਏ ਟਰੇਨ ਪਲਟਣ ਨਾਲ ਮੌਤ ਦਾ ਸ਼ਿਕਾਰ ਹੋਏ 11 ਸਾਲਾ ਸ਼ਹਿਬਾਜ਼ ਸਿੰਘ ਦਾ ਸੋਮਵਾਰ ਨੂੰ ਪਿੰਡ ਭੇਲ (ਆਦਮਪੁਰ) ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪਿਤਾ ਵੱਲੋਂ ਮੁੱਖ ਅਗਨੀ ਦਿੱਤੀ ਗਈ। ਅਤਿ ਗਮਗੀਨ ਮਾਹੌਲ ਵਿਚ ਹਰ ਕਿਸੇ ਦੀ ਅੱਖ ਵਿਚੋਂ ਹੰਝੂ ਨਿਕਲ ਰਹੇ ਸਨ। ਲੋਕਾਂ ਵੱਲੋਂ ਪਰਿਵਾਰ ਨੂੰ ਹੌਂਸਲਾ ਦਿੱਤਾ ਜਾ ਰਿਹਾ ਸੀ। ਦਾਦਾ-ਦਾਦੀ ਅਤੇ ਮਾਂ ਸ਼ਹਿਬਾਜ਼ ਦੀ ਬਲਦੀ ਚਿਖਾ ਨੂੰ ਵੇਖ ਕੇ ਭੁੱਬਾਂ ਮਾਰ ਰੋ ਰਹੇ ਸਨ। ਮਾਂ ਅਮਨਦੀਪ ਕੌਰ ਇਹ ਕਹਿੰਦੇ ਹੋਏ ਬੇਸੁੱਧ ਹੋ ਰਹੀ ਸੀ ਕਿ ਤੇਰੀ ਨਿੱਕੀ-ਨਿੱਕੀ ਗੱਲ੍ਹ ਮੰਨ ਲੈਂਦੇ ਸੀ...ਜੇ ਤੇਰੀ ਗੱਡੀ ਵਿਚ ਬੈਠਣ ਦੀ ਗੱਲ ਨਾ ਮੰਨੀ ਹੁੰਦੀ ਤਾਂ ਤੂੰ ਸਾਡੇ ਵਿਚ ਹੁੰਦਾ। ਦਾਦੀ ਜਸਪਾਲ ਕੌਰ ਕਹਿੰਦੀ ਰਹੀ ਕਿ ਤੇਰਾ 16 ਜੂਨ ਨੂੰ ਹੀ ਜਨਮਦਿਨ ਮਨਾਇਆ ਸੀ, ਨਾ ਤੂੰ ਚੰਡੀਗੜ੍ਹ ਘੁੰਮਣ ਜਾਂਦਾ ਤੇ ਨਾ ਮੈਨੂੰ ਛੱਡ ਕੇ ਜਾਂਦਾ, ਸਾਹਿਬ ਤੇਰੀ ਜੋੜੀ ਟੁੱਟ ਗਈ। ਦਾਦਾ ਤਰਲੋਚਨ ਸਿੰਘ ਘਰ ਵਿਚ ਹੌਂਸਲਾ ਦੇਣ ਆਏ ਲੋਕਾਂ ਨੂੰ ਪੋਤਰੇ ਦੀ ਦਰਦਨਾਕ ਮੌਤ ਨੂੰ ਲੈ ਕੇ ਦਾਸਤਾਨ ਸੁਣਾਉਂਦੇ ਰਹੇ। ਰੋਂਦੇ ਹੋਏ ਕਹਿੰਦੇ ਰਹੇ ਕਿ ਉਮਰਾਂ ਤਾਂ ਸਾਡੀਆਂ ਸੀ ਪਰ ਕਿਸੇ ਨੂੰ ਕੁਝ ਵੀ ਪਤਾ ਹੁੰਦਾ ਕਿ ਜ਼ਿੰਦਗੀ ਵਿਚ ਕਦੋ ਕੌਣ ਕਿਸ ਦਾ ਸਾਥ ਛੱਡ ਦੇਵੇ।
ਇਹ ਵੀ ਪੜ੍ਹੋ- ਸੁਖਬੀਰ ਬਾਦਲ ਦਾ ਵੱਡਾ ਇਲਜ਼ਾਮ, ਅਕਾਲੀ ਦਲ ਨੂੰ ਤੋੜਣ ਪਿੱਛੇ ਭਾਜਪਾ ਤੇ ਏਜੰਸੀਆਂ ਦਾ ਹੱਥ
ਪਰਿਵਾਰ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਅਮਦੀਪ ਕੌਰ ਅਤੇ 11 ਸਾਲ ਦੇ ਬੇਟੇ ਸ਼ਹਿਬਾਜ਼ ਸਿੰਘ ਨਾਲ ਬਲਾਚੌਰ ਵਿਚ ਆਟੋ ਪਾਰਟਸ ਦੇ ਕਾਰੋਬਾਰੀ ਭਤੀਜੇ ਜਤਿੰਦਰ ਪਾਲ ਸਿੰਘ ਦੇ ਘਰ ਗਈ ਸੀ। ਸ਼ਹਿਬਾਜ਼ 5ਵੀਂ ਜਮਾਤ ਦਾ ਵਿਦਿਆਰਥੀ ਸੀ। ਜਤਿੰਦਰ ਨੇ ਕਿਹਾ ਕਿ ਬੱਚਿਆਂ ਨੇ ਚੰਡੀਗੜ੍ਹ ਘੁੰਮਣ ਦੀ ਗੱਲ ਕਹੀ ਸੀ। ਉਥੇ ਮਾਲ ਘੁੰਮਣ ਤੋਂ ਬਾਅਦ ਹੇਠਾਂ ਆ ਕੇ ਸ਼ਹਿਬਾਜ਼ ਨੇ ਕਿਹਾ ਕਿ ਉਸ ਨੇ ਟੁਆਏ ਟਰੇਨ ਵਿਚ ਝੂਟੇ ਲੈਣੇ ਹਨ। ਸ਼ਹਿਬਾਜ਼ ਦੇ ਨਾਲ ਬੱਚਾ ਸਾਜਮਾਨ ਸਿੰਘ ਬੈਠਾ ਸੀ। ਤੀਜੇ ਰਾਊਂਡ ਵਿਚ ਇਹ ਹਾਦਸਾ ਵਾਪਰ ਗਿਆ। ਸ਼ਹਿਬਾਜ਼ ਟੁਆਏ ਟਰੇਨ ਪਲਟਣ ਮਗਰੋਂ ਡੱਬੇ ਹੇਠਾ ਦਬ ਗਿਆ ਸੀ ਅਤੇ ਖ਼ੂਨ ਬੰਦ ਨਹੀਂ ਹੋ ਰਿਹਾ ਸੀ। ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ: ਪਲਟ ਗਈ ਸਵਾਰੀਆਂ ਨਾਲ ਭਰੀ ਮਿਨੀ ਬੱਸ, ਪੈ ਗਿਆ ਚੀਕ-ਚਿਹਾੜਾ
ਮਾਂ ਨੇ ਚੀਕਾਂ ਮਾਰਦੀ ਮੁੰਡਾ ਸੁੱਟ ਦਿੱਤਾ... ਐਂਬੂਲੈਂਸ ਬੁਲਾਓ.
10 ਸਾਲ ਦਾ ਸ਼ਹਿਬਾਜ਼ ਅਤੇ 5 ਸਾਲ ਦਾ ਸਾਜ਼ਮਾਨ ਸਿੰਘ ਟੁਆਏ ਟਰੇਨ 'ਚ ਬੈਠੇ ਸਨ। ਪਰਿਵਾਰ ਦਾ ਇਕ ਮੈਂਬਰ ਉਸ ਦੀ ਵੀਡੀਓ ਬਣਾ ਰਿਹਾ ਸੀ। ਟੁਆਏ ਟਰੇਨ ਤੀਜੇ ਦੌਰ 'ਚ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਵੇਖ ਕੇ ਵੀਡੀਓ ਬਣਾ ਰਹੀ ਮਾਂ ਅਮਨਦੀਪ ਕੌਰ ਚੀਕਾਂ ਮਾਰ-ਮਾਰ ਬੋਲੀ ਮੁੰਡਾ ਸੁੱਟਾ ਦਿੱਤਾ...ਫੜੋ-ਫੜੋ। ਫਿਰ ਪਰਿਵਾਰ ਦਾ ਇਕ ਮੈਂਬਰ ਬੋਲਿਆ 'ਦੀਦੀ ਤੁਸੀਂ, ਟੈਨਸ਼ਨ ਨਾ ਲਵੋ। ਫਿਰ ਮਾਂ ਬੋਲੀ ਉਹਦੇ ਸਿਰ ਵਿਚੋਂ ਖ਼ੂਨ ਵੱਗ ਰਿਹਾ ਹੈ ਐਂਬੂਲੈਂਸ ਬੁਲਾਓ, ਤੂੰ ਗੱਡੀ ਕੱਢ ਛੇਤੀ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਭਾਖੜਾ ਨਹਿਰ 'ਚ ਪਿਆ ਪਾੜ, ਇਹ ਪਿੰਡ ਡੁੱਬਣ ਦੇ ਕੰਢੇ, ਸੈਂਕੜੇ ਏਕੜ ਫ਼ਸਲ ਤਬਾਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸੁਖਬੀਰ ਬਾਦਲ ਦਾ ਵੱਡਾ ਇਲਜ਼ਾਮ, ਅਕਾਲੀ ਦਲ ਨੂੰ ਤੋੜਣ ਪਿੱਛੇ ਭਾਜਪਾ ਤੇ ਏਜੰਸੀਆਂ ਦਾ ਹੱਥ
NEXT STORY