ਅਜੀਤਵਾਲ (ਰੱਤੀ ਕੋਕਰੀ) : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਾਲੇ ਕਾਨੂੰਨਾਂ ਖ਼ਿਲਾਫ਼ ਵਿੱਢੇ ਸੰਘਰਸ਼ ਨੂੰ ਅੱਜ 6 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ, ਜਿਸ ਵਿੱਚ ਜੂਝਦੇ ਹੋਏ 400 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ। ਇਸੇ ਸੰਘਰਸ਼ ਵਿੱਚ ਜੀਅ ਜਾਨ ਨਾਲ ਜੂਝਣ ਵਾਲਾ ਸੰਘਰਸ਼ਮਈ ਯੋਧਾ ਬਲਦੇਵ ਸਿੰਘ ਝੰਡੇਵਾਲਾ ਬਲਾਕ ਮੋਗਾ-1 ਦਾ ਸੀਨੀਅਰ ਮੀਤ ਪ੍ਰਧਾਨ ਅੱਜ ਤੋਂ 20 ਦਿਨ ਪਹਿਲਾਂ ਬੀਮਾਰ ਹੋਣ ਕਰਕੇ ਟਿਕਰੀ ਮੋਰਚੇ ਤੋਂ ਵਾਪਸ ਆਇਆ ਸੀ, ਜਿਸ ਦਾ ਮੋਗਾ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਜ਼ਿੰਦਗੀ ਮੌਤ ਦੀ ਲੜਾਈ ਲੜਦਾ ਹੋਇਆ ਇਹ ਕਿਸਾਨ ਆਖ਼ਿਰ ਕਾਲੇ ਕਾਨੂੰਨਾਂ ਦੀ ਭੇਂਟ ਚੜ੍ਹ ਗਿਆ।
ਇਹ ਵੀ ਪੜ੍ਹੋ : ਲਗਾਤਾਰ ਦੂਜੇ ਸਾਲ ਘਰੇਲੂ ਬਿਜਲੀ ਦਰਾਂ ’ਚ ਕਮੀ ਗਰੀਬ ਲਈ ਫਾਇਦੇਮੰਦ : ਕੈਪਟਨ
ਬਲਾਕ ਮੋਗਾ-1 ਦੇ ਜਨਰਲ ਸਕੱਤਰ ਨਛੱਤਰ ਸਿੰਘ ਹੇਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਖੀਰਲੇ ਸਾਹ ਤਕ ਵੀ ਬਲਦੇਵ ਸਿੰਘ ਦੀ ਟਿਕਰੀ ਬਾਰਡਰ ’ਤੇ ਜਾਣ ਦੀ ਚਾਹ ਮਨ ਵਿੱਚ ਸੀ। ਬਲਦੇਵ ਸਿੰਘ ਦੇ ਇਸ ਸੰਸਾਰ ਤੋਂ ਚਲੇ ਜਾਣ ਨਾਲ ਪਰਿਵਾਰ ਦੇ ਨਾਲ ਨਾਲ ਜੱਥੇਬੰਦੀ ਨੂੰ ਵੀ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਜਥੇਬੰਦੀ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਸਰਕਾਰ ਤੋਂ ਮੰਗ ਕੀਤੀ ਕਿ ਸ਼ਹੀਦ ਬਲਦੇਵ ਸਿੰਘ ਦੇ ਪਰਿਵਾਰ ਨੂੰ 10 ਲੱਖ ਦਾ ਮੁਆਵਜ਼ਾ, ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਅਤੇ ਪੂਰਾ ਕਰਜ਼ਾ ਮੁਆਫ ਕੀਤਾ ਜਾਵੇ।
ਇਹ ਵੀ ਪੜ੍ਹੋ : ਦੀਪ ਸਿੱਧੂ ਵਲੋਂ ਲਗਾਏ ਗਏ ਦੋਸ਼ਾਂ ਦਾ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਵਲੋਂ ਠੋਕਵਾਂ ਜਵਾਬ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਰੰਜਿਸ਼ ਦੇ ਤਹਿਤ ਨੌਜਵਾਨ ਨੂੰ ਮਾਰੀ ਗੋਲ਼ੀ, ਕਾਂਗਰਸੀ ਨੰਬਰਦਾਰ ’ਤੇ ਲੱਗੇ ਦੋਸ਼
NEXT STORY