ਮੌੜ ਮੰਡੀ, (ਪ੍ਰਵੀਨ)- ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਸੰਘਰਸ਼ ਦੌਰਾਨ ਦਿੱਲੀ ਤੋਂ ਵਾਪਸ ਆ ਰਹੇ ਪਿੰਡ ਮੌੜ ਖੁਰਦ ਦੇ ਇਕ ਕਿਸਾਨ ਦੀ ਮੌਤ ਹੋ ਜਾਣ ਕਾਰਨ ਇਲਾਕੇ ਅੰਦਰ ਸੋਗ ਦੀ ਲਹਿਰ ਦੌੜ ਗਈ ਹੈ |
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਰੇਸ਼ਮ ਸਿੰਘ ਯਾਤਰੀ ਅਤੇ ਬਲਵਿੰਦਰ ਸਿੰਘ ਜੋਧਪੁਰ ਨੇ ਦੱਸਿਆ ਕਿ ਕਿਸਾਨ ਸੱਤਪਾਲ ਸਿੰਘ ਵਾਸੀ ਪਿੰਡ ਮੌੜ ਖੁਰਦ ਉਮਰ ਲਗਭਗ 45 ਸਾਲ ਕੇਂਦਰ ਸਰਕਾਰ ਵਲੋਂ ਬਣਾਏ ਗਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 5 ਫਰਵਰੀ ਨੂੰ ਦਿੱਲੀ ਮੋਰਚੇ ’ਚ ਸ਼ਾਮਲ ਹੋਇਆ ਸੀ | ਜਿੱਥੇ ਉਸਨੂੰ ਸਿਰ ਦਰਦ ਅਤੇ ਚੱਕਰ ਆਉਣ ਲੱਗੇ | ਦਵਾਈ ਲੈਣ ਦੇ ਬਾਵਜੂਦ ਵੀ ਉਸਦੀ ਤਕਲੀਫ ਘੱਟ ਨਾ ਹੋਈ ਤਾਂ 9 ਫਰਵਰੀ ਨੂੰ ਸਤਪਾਲ ਸਿੰਘ ਦੇ ਸਾਥੀ ਉਸ ਨੂੰ ਲੈ ਕੇ ਪਿੰਡ ਵੱਲ ਵਾਪਸ ਚੱਲ ਪਏ, ਜਿੱਥੇ ਰਸਤੇ ’ਚ ਉਸਦੀ ਮੌਤ ਹੋ ਗਈ |
ਟਰੈਕਟਰ ਪਰੇਡ ਤੋਂ ਬਾਅਦ ਖੰਨਾ ਦਾ ਕਿਸਾਨ 'ਜ਼ੋਰਾਵਰ ਸਿੰਘ' ਦਿੱਲੀ ’ਚ ਲਾਪਤਾ
NEXT STORY