ਲਹਿਰਾਗਾਗਾ (ਗਰਗ/ ਜਿੰਦਲ) : ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਨੀਆ ਮੰਗਾਂ ਨੂੰ ਲਾਗੂ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਕੋਠੀ ਅੱਗੇ ਲੱਗੇ ਪੱਕੇ ਮੋਰਚੇ ’ਚ ਰਾਤ ਸਮੇਂ ਡਿਊਟੀ ਦੇ ਰਹੇ ਵਿਧਾਨ ਸਭਾ ਹਲਕਾ ਲਹਿਰਾ 99 ਦੇ ਪਿੰਡ ਬਖੋਰਾ ਕਲਾ ਦੇ ਕਿਸਾਨ ਗੁਰਚਰਨ ਸਿੰਘ (73) ਪੁੱਤਰ ਵਲੈਤੀ ਰਾਮ ਦੀ ਸੱਪ ਲੜਨ ਕਾਰਣ ਮੋਤ ਹੋ ਗਈ ਹੈ। ਮ੍ਰਿਤਕ ਕਿਸਾਨ ਦੇ ਪਰਿਵਾਰ ਅਤੇ ਬਲਾਕ ਲਹਿਰਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਸੌਰ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਕਿਸਾਨ ਗੁਰਚਰਨ ਸਿੰਘ ਜਥੇਬੰਦੀ ਵਲੋਂ ਲਾਈ ਡਿਊਟੀ ਮੁਤਾਬਕ ਟਰਾਲੀਆਂ ਕੋਲ ਪਏ ਸਨ ਤਾਂ ਸੱਪ ਨੇ ਉਨ੍ਹਾਂ ਨੂੰ ਡੰਗ ਮਾਰ ਦਿੱਤਾ। ਉਸ ਤੋਂ ਬਾਅਦ ਪੀੜਤ ਕਿਸਾਨ ਨੂੰ ਬਡਰੁੱਖਾਂ ਲਿਜਾਇਆ ਗਿਆ। ਸੱਪ ਜ਼ਿਆਦਾ ਜ਼ਹਿਰੀਲਾ ਹੋਣ ਕਰਕੇ ਜ਼ਹਿਰ ਸਾਰੇ ਸਰੀਰ ਵਿਚ ਜਲਦੀ ਫੈਲ ਗਿਆ ਅਤੇ ਉਸ ਤੋਂ ਬਾਅਦ ਕਿਸਾਨ ਨੂੰ ਸੰਗਰੂਰ ਦੇ ਸੀਬੀਆ ਹਸਪਤਾਲ ਵਿਚ ਲਿਆਂਦਾ ਗਿਆ ਪਰ ਡਾਕਟਰ ਨੇ ਪਟਿਆਲਾ ਦੇ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ। ਜਿੱਥੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਦੇਸ਼ ’ਚ 5ਜੀ ਸੇਵਾ ਸ਼ੁਰੂ ਹੋਣ ’ਤੇ ਪੰਜਾਬ ਦੇ ਡੀ. ਜੀ. ਪੀ. ਦਾ ਅਲਰਟ, ਲੋਕਾਂ ਨੂੰ ਦਿੱਤੀ ਵੱਡੀ ਚਿਤਾਵਨੀ
ਮ੍ਰਿਤਕ ਕਿਸਾਨ ਗੁਰਚਰਨ ਸਿੰਘ ਆਪਣੇ ਪਿੱਛੇ ਇਕ ਧੀ ਜੋ ਕੇ ਨੇੜੇ ਪਿੰਡ ਛਾਂਜਲੀ ਵਿਆਹੀ ਹੋਈ ਹੈ ਛੱਡ ਗਿਆ ਹੈ। ਮ੍ਰਿਤਕ ਆਪਣੇ ਦੋ ਭਤੀਜਿਆਂ ਨਾਲ਼ ਇਕ ਹੀ ਘਰ ਵਿਚ ਰਹਿੰਦਾ ਸੀ। ਕਿਸਾਨ ਕੋਲ ਡੇਢ ਕੁ ਕਿੱਲਾ ਜ਼ਮੀਨ ਸੀ, ਜਿਸ ’ਤੇ ਸਰਕਾਰੀ ਅਤੇ ਗੈਰਸਰਕਾਰੀ ਲਗਭਗ 8 ਲੱਖ 66 ਹਜ਼ਾਰ ਦਾ ਕਰਜ਼ਾ ਹੈ, ਜੋ ਕਿ ਦੋਵੇਂ ਭਰਾਵਾਂ (ਮੁਖਤਿਆਰ ਅਤੇ ਗੁਰਚਰਨ) ਨੇ ਇਕੱਠਾ ਲਿਆ ਹੋਇਆ ਸੀ। ਪੀੜਤ ਪਰਿਵਾਰ ਦੇ ਨਾਲ-ਨਾਲ ਜਥੇਬੰਦੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਕਿਸਾਨ ਦੇ ਪਰਿਵਾਰ ਸਿਰ ਚੜ੍ਹੇ ਕਰਜ਼ੇ ਨੂੰ ਮੁਆਫ਼ ਕੀਤਾ ਜਾਵੇ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੇ ਨਾਲ-ਨਾਲ 10 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ, ਨਹੀਂ ਤਾਂ ਜਥੇਬੰਦੀ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।
ਇਹ ਵੀ ਪੜ੍ਹੋ : ਉਜਾੜੇ ਪਿਆ ਪੰਜਾਬ, ਮਾਪਿਆਂ ਦੇ ਇਕਲੌਤੇ ਪੁੱਤ ਸਕਿੰਦਰਜੀਤ ਦੀ ਭਰੀ ਜਵਾਨੀ ’ਚ ਓਵਰਡੋਜ਼ ਕਾਰਣ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ 'ਚ ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਵੱਡੀ ਸਿਹਤ ਚੁਣੌਤੀ, ਹੈਰਾਨ ਕਰ ਦੇਵੇਗੀ ਇਹ ਰਿਪੋਰਟ
NEXT STORY