ਜਲੰਧਰ, (ਵਰੁਣ)- ਟਰਾਂਸਪੋਰਟ ਨਗਰ ਦੇ ਕੋਲ ਗਲਤ ਦਿਸ਼ਾ 'ਚ ਖੜੀ ਸਰੀਏ ਨਾਲ ਲੱਦੀ ਰੇਹੜੀ ਨਾਲ ਟੱਕਰ ਕਾਰਣ ਕੋਲੋਂ ਦੀ ਲੰਘ ਰਹੇ ਟਰੱਕ ਦੀ ਲਪੇਟ 'ਚ ਆਉਣ ਕਾਰਣ ਨੈਸ਼ਨਲ ਲੈਵਲ ਦੇ ਐਥਲੀਟ ਦੀ ਦੁਖਦਾਈ ਮੌਤ ਹੋ ਗਈ। ਪੁਲਸ ਨੇ ਦੋਵਾਂ ਚਾਲਕਾਂ ਖ਼ਿਲਾਫ਼ ਗੈਰ-ਅਰਾਦਤਨ ਕਤਲ ਦਾ ਕੇਸ ਦਰਜ ਕਰ ਲਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਰੱਖਿਆ ਗਿਆ ਹੈ। ਮ੍ਰਿਤਕ ਐਥਲੀਟ ਦੀ ਪਛਾਣ ਬੁੱਧੀ ਰਾਜ ਨਿਵਾਸੀ ਗੋਂਡਾ, ਉੱਤਰ ਪ੍ਰਦੇਸ਼ ਦੇ ਰੂਪ 'ਚ ਹੋਈ ਹੈ।
ਜਾਣਕਾਰੀ ਮੁਤਾਬਕ ਬੁੱਧੀ ਰਾਜ ਇਕ ਅਖ਼ਬਾਰ 'ਚ ਕੁਲੈਕਸ਼ਨ ਦਾ ਕੰਮ ਕਰਦਾ ਸੀ। ਸੋਮਵਾਰ ਨੂੰ ਦੇਰ ਸ਼ਾਮ 7 ਵਜੇ ਉਹ ਆਪਣੀ ਬਾਈਕ 'ਤੇ ਸਵਾਰ ਹੋ ਕੇ ਫੋਕਲ ਪੁਆਇੰਟ ਦਫ਼ਤਰ 'ਚ ਕੁਲੈਕਸ਼ਨ ਜਮ੍ਹਾ ਕਰਵਾਉਣ ਜਾ ਰਿਹਾ ਸੀ। ਜਿਵੇਂ ਹੀ ਉਹ ਟਰਾਂਸਪੋਰਟ ਨਗਰ ਦੇ ਕੋਲ ਪੁੱਜਿਆ ਤਾਂ ਗਲਤ ਤਰੀਕੇ ਅਤੇ ਗਲਤ ਜਗ੍ਹਾ 'ਤੇ ਸਰੀਆ ਲੈ ਕੇ ਖੜੀ ਰੇਹੜੀ ਨਾਲ ਬੁੱਧੀ ਰਾਜ ਦੀ ਬਾਈਟ ਟਕਰਾ ਗਈ, ਜਿਸ ਤੋਂ ਬਾਅਦ ਉਹ ਨੇੜੇ ਤੋਂ ਨਿਕਲ ਰਹੇ ਟਰੱਕ ਦੀ ਲਪੇਟ 'ਚ ਆ ਗਿਆ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਲੋਕਾਂ ਨੇ ਰੇਹੜੀ ਚਾਲਕ ਅਤੇ ਟਰੱਕ ਚਾਲਕ ਨੂੰ ਕਾਬੂ ਕਰ ਲਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਬੁੱਧੀ ਰਾਜ ਨੂੰ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਥਾਣਾ 8 ਦੇ ਇੰਚਾਰਜ ਕਮਲਜੀਤ ਸਿੰਘ ਨੇ ਦੱਸਿਆ ਕਿ ਰੇਹੜੀ ਚਾਲਕ ਅਤੇ ਟਰੱਕ ਚਾਲਕ ਖ਼ਿਲਾਫ਼ ਗੈਰ-ਇਰਾਦਤਨ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ।
ਸੰਘਣੀ ਧੁੰਦ ਕਾਰਣ ਵਾਪਰਿਆ ਭਿਆਨਕ ਸੜਕ ਹਾਦਸਾ, ਬੀਬੀ ਦੀ ਮੌਤ
NEXT STORY