ਚੌਕ ਮਹਿਤਾ (ਕੈਪਟਨ)— ਪਿੰਡ ਮਹਿਤਾ ਵਿਖੇ ਬਿਜਲੀ ਦਾ ਕਰੰਟ ਲੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਮ੍ਰਿਤਕ ਦੇ ਭਰਾ ਜਗਜੀਤ ਸਿੰਘ ਤੇ ਬਲਜੀਤ ਸਿੰਘ ਨੇ ਦੱਸਿਆ ਕਿ ਹਰਜੀਤ ਸਿੰਘ ਭੋਲਾ ਪੁੱਤਰ ਮਨਜੀਤ ਸਿੰਘ (36) ਨਜ਼ਦੀਕੀ ਗੁਰਦੁਆਰਾ ਸਾਹਿਬ ਵਿਖੇ ਮੇਨ ਬਿਜਲੀ ਦੀ ਸਪਲਾਈ ਖਰਾਬ ਹੋਣ ਕਾਰਨ ਇਨਵਰਟਰ ਦੀ ਸਪਲਾਈ ਚਾਲੂ ਕਰ ਰਿਹਾ ਸੀ, ਕਿ ਅਚਾਨਕ ਕਰੰਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਇਸ ਦੁੱਖ ਦੀ ਘੜੀ 'ਚ ਇਕਬਾਲ ਸਿੰਘ ਸ਼ਾਹ, ਸਰਪੰਚ ਸੁਰਿੰਦਰ ਸਿੰਘ ਅਰਜਨਮਾਂਗਾ, ਸੁਖਰਾਜ ਸਿੰਘ, ਸੁਖਪਾਲ ਸਿੰਘ, ਜਸਬੀਰ ਸਿੰਘ ਤੇ ਕੁਲਬੀਰ ਸਿੰਘ ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਬਦਫੈਲੀ ਮਗਰੋਂ ਡੇਢ ਸਾਲ ਦੇ ਮਾਸੂਮ ਬੱਚੇ ਦਾ ਕਤਲ
NEXT STORY