ਚੰਡੀਗੜ੍ਹ— ਨਗਰ ਕੌਂਸਲ ਦੀ ਹੱਦ 'ਚ ਪੈਂਦੇ ਪਿੰਡ ਮਾਹੀਵਾਲਾ ਵਿਖੇ ਲੰਘੀ ਦੇਰ ਰਾਤ ਇਕ ਡੇਢ ਸਾਲ ਦੇ ਮਾਸੂਮ ਬੱਚੇ ਨਾਲ ਬਦਫੈਲੀ ਕਰਨ ਮਗਰੋਂ ਉਸ ਦਾ ਗਲਾ ਘੋਟ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਬੱਚੇ ਦਾ ਪ੍ਰਵਾਸੀ ਪਰਿਵਾਰ ਪਿੰਡ ਦੇ ਬਾਹਰ ਖੇਤਾਂ 'ਚ ਮੋਟਰ ਤੇ ਰਹਿੰਦਾ ਸੀ, ਜਿਥੇ ਲੰਘੀ ਰਾਤ ਆਪਣੇ ਪਿਤਾ ਨਾਲ ਸੁੱਤੇ ਬੱਚੇ ਨਾਲ ਅਣਪਛਾਤੇ ਮੁਲਜ਼ਮ ਵੱਲੋਂ ਇਹ ਘਿਣੌਨਾ ਕਾਰਾ ਕੀਤਾ ਗਿਆ। ਮਾਮਲੇ ਦੀ ਜਾਣਕਾਰੀ ਮਿਲਣ ਤੇ ਐਸ.ਪੀ.(ਡੀ) ਹਰਬੀਰ ਸਿੰਘ ਅਟਵਾਲ, ਡੀ.ਐਸ.ਪੀ. ਡੇਰਾਬਸੀ ਪੁਰਸ਼ੋਤਮ ਸਿੰਘ ਬੱਲ ਅਤੇ ਥਾਣਾ ਮੁਖੀ ਗੁਰਪ੍ਰੀਤ ਸਿੰਘ ਬੈਂਸ ਪੁਲਸ ਪਾਰਟੀ ਨਾਲ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਣਪਛਾਤੇ ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਿਵਲ ਹਸਪਤਾਲ ਵਿਚ ਛੁੱਟੀ ਹੋਣ ਕਾਰਨ ਮ੍ਰਿਤਕ ਬੱਚੇ ਦਾ ਪੋਸਟਮਾਰਟਮ ਕਲ ਹੋਏਗਾ।
ਜਾਣਕਾਰੀ ਅਨੁਸਾਰ ਮ੍ਰਿਤਕ ਬੱਚੇ ਦਾ ਪਿਤਾ ਸਲੀਮ ਆਪਣੀ ਬਜ਼ੁਰਗ ਮਾਤਾ, ਗਰਭਵਤੀ ਪਤਨੀ ਅਤੇ ਪੰਜ ਬਚਿਆਂ ਨਾਲ ਪਿੰਡ ਦੇ ਨੰਬਰਦਾਰ ਸੋਹਣ ਸਿੰਘ ਦੀ ਖੇਤਾਂ ਵਿਚ ਮੋਟਰ ਤੇ ਰਹਿੰਦਾ ਸੀ। ਮ੍ਰਿਤਕ ਫਰਮਾਨ ਚਾਰ ਭੈਣਾਂ ਦਾ ਸਭ ਤੋਂ ਛੋਟਾ ਭਰਾ ਸੀ। ਰੋਜ਼ਾਨਾ ਦੀ ਤਰ੍ਹਾਂ ਫਰਮਾਨ ਆਪਣੇ ਪਿਤਾ ਨਾਲ ਬਾਹਰ ਸੁੱਤਾ ਸੀ। ਰਾਤ ਕਰੀਬ ਬਾਰਾਂ ਵਜੇ ਸਲੀਮ ਦੀ ਪਤਨੀ ਦੀ ਅੱਖ ਖੁੱਲੀ ਤਾਂ ਮੰਜੇ ਤੋਂ ਫਰਮਾਨ ਗਾਇਬ ਸੀ। ਉਸ ਵਲੋਂ ਪਰਿਵਾਰ ਦੇ ਹੋਰਨਾਂ ਮੈਂਬਰਾਂ ਨੂੰ ਉੱਠਾਇਆ ਗਿਆ। ਅੱਧਾ ਘੰਟਾ ਬੱਚੇ ਦੀ ਭਾਲ ਕਰਨ ਤੇ ਫਰਮਾਨ ਥੋੜੀ ਦੂਰ ਖੇਤਾਂ ਵਿਚ ਤੜਫ ਰਿਹਾ ਸੀ। ਉਸ ਦੇ ਸ਼ਰੀਰ ਦੇ ਗੁਪਤਾਂਗ 'ਚੋਂ ਖੂਨ ਆ ਰਿਹਾ ਸੀ, ਜਿਸ ਤੋਂ ਸਪਸ਼ਟ ਸੀ ਕਿ ਉਸ ਨਾਲ ਬਦਫੈਲੀ ਕੀਤੀ ਗਈ ਹੈ। ਜ਼ਖ਼ਮੀ ਹਾਲਤ 'ਚ ਬੱਚੇ ਨੂੰ ਡੇਰਾਬਸੀ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਉਸਦੀ ਹਾਲਤ ਦੀ ਗੰਭੀਰਤਾਂ ਨੂੰ ਦੇਖਦਿਆਂ ਡਾਕਟਰਾਂ ਨੇ ਚੰਡੀਗੜ ਸੈਕਟਰ 32 ਵਿਖੇ ਰੈਫਰ ਕਰ ਦਿੱਤਾ। ਉੱਥੇ ਬੱਚੇ ਨੂੰ ਮੁੱਢਲੀ ਸਹਾਇਤਾ ਦੇਣ ਮਗਰੋਂ ਪੀ.ਜੀ.ਆਈ. ਚੰਡੀਗੜ ਰੈਫਰ ਕਰ ਦਿੱਤਾ। ਪੁਲੀਸ ਨੇ ਦੱਸਿਆ ਕਿ ਪਰਿਵਾਰਕ ਮੈਂਬਰ ਪੀ.ਜੀ.ਆਈ. ਦੀ ਥਾਂ ਘਰ ਵਾਪਸ ਲੈ ਆਏ, ਜਿਥੇ ਕੁਝ ਦੇਰ ਬਾਅਦ ਫਰਮਾਨ ਦੀ ਮੌਤ ਹੋ ਗਈ।
ਮੌਕੇ ਤੇ ਜਾਂਚ ਕਰਨ ਲਈ ਮੌਕੇ ਤੇ ਪਹੁੰਚੇ ਐਸ.ਪੀ.(ਡੀ) ਹਰਬੀਰ ਸਿੰਘ ਅਟਵਾਲ ਨੇ ਦੱਸਿਆ ਕਿ ਬੱਚੇ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਡੇਰਾਬਸੀ ਦੇ ਮੁਰਦਾਘਰ 'ਚ ਰੱਖਵਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਛੁੱਟੀ ਹੋਣ ਕਾਰਨ ਬੱਚੇ ਦਾ ਪੋਸਟਮਾਰਟਮ ਨਹੀਂ ਹੋ ਸਕਿਆ ਜਦਕਿ ਕਲ ਡਾਕਟਰਾਂ ਦੇ ਵਿਸ਼ੇਸ਼ ਬੋਰਡ ਵੱਲੋਂ ਬੱਚੇ ਦਾ ਪੋਸਟਮਾਰਟਮ ਕੀਤਾ ਜਾਏਗਾ। ਉਨ੍ਹਾਂ ਨੇ ਕਿਹਾ ਕਿ ਫਿਲਹਾਲ ਕਤਲ ਦਾ ਕੇਸ ਦਰਜ ਕੀਤਾ ਹੈ, ਜਦਕਿ ਕੱਲ ਪੋਸਟਮਾਰਟਮ 'ਚ ਬਦਫੈਲੀ ਦੀ ਪੁਸ਼ਟੀ ਹੋਣ ਮਗਰੋਂ ਗੈਰ-ਕੁਦਰਤੀ ਸਬੰਧ ਬਣਾਉਣ ਦੀ ਧਾਰਾ ਵੀ ਜੋੜ ਦਿੱਤੀ ਜਾਏਗੀ।
ਘਰ ਦੇ ਕਲੇਸ਼ ਨੇ ਤਬਾਹ ਕੀਤਾ ਪਰਿਵਾਰ, ਨੌਜਵਾਨ ਨੇ ਹੱਥੀਂ ਗੱਲ ਲਾਈ ਮੌਤ
NEXT STORY