ਨੰਗਲ (ਗੁਰਭਾਗ ਸਿੰਘ)- ਪਿੰਡ ਮਜਾਰਾ/ਭਲਾਣ ’ਚ ਵੀਰਵਾਰ ਨੂੰ ਬੱਸ ਦੀ ਫੇਟ ਵੱਜਣ ਕਰਕੇ ਜਿੱਥੇ ਤਿੰਨ ਨੌਜਵਾਨਾਂ ਦੀ ਦਰਦਨਾਕ ਮੌਤ ਦਾ ਭੈਅ ਲੋਕਾਂ ਦੇ ਮਨ ’ਚੋਂ ਨਿਕਲਿਆ ਨਹੀਂ ਸੀ ਕਿ ਇਕ ਵਾਰ ਫਿਰ ਸਵੇਰੇ ਬੀਤੇ ਉਸੇ ਪਿੰਡ ’ਚ ਇਕ ਟਿੱਪਰ ਦੀ ਲਪੇਟ ’ਚ ਆਉਣ ਨਾਲ ਇਕ ਸਕੂਲੀ ਵਿਦਿਆਰਥਣ ਦੀ ਮੌਤ ਹੋ ਗਈ ਅਤੇ ਦੂਜੀ ਵਿਦਿਆਰਥਣ ਨੂੰ ਪੀ. ਜੀ. ਆਈ. ਰੈਫਰ ਕੀਤਾ ਜਾ ਚੁੱਕਿਆ ਹੈ। ਦਰਦਨਾਕ ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਵਿਦਿਆਰਥਣ ਦੀ ਲਾਸ਼ ਨੂੰ ਸੜਕ ’ਤੇ ਰੱਖ ਕੇ ਸਾਰਾ ਦਿਨ ਜਾਮ ਲਗਾ ਰੱਖਿਆ ਸੀ।
ਪਿੰਡ ਵਾਸੀਆਂ ਨੇ ਕਿਹਾ ਕਿ ਪਿਛਲੇ ਦੋ ਤਿੰਨ ਸਾਲਾਂ ’ਚ ਉਕਤ ਸੜਕ 'ਤੇ 20-25 ਤੋਂ ਵੀ ਵੱਧ ਦਰਦਨਾਕ ਮੌਤਾਂ ਹੋ ਚੁੱਕੀਆਂ ਹਨ। ਹਾਦਸਿਆਂ ਦਾ ਕਾਰਨ ਹੈ ਕਿ ਨੰਗਲ ’ਚ ਸਤਲੁਜ ਦਰਿਆ ’ਤੇ 2 ਸਾਲ ’ਚ ਬਣਨ ਵਾਲਾ ਫਲਾਈਓਵਰ 5 ਸਾਲ ਬਾਅਦ ਵੀ ਅਧੂਰਾ ਹੈ। ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਨੂੰ ਆਉਣ ਜਾਣ ਵਾਲੇ ਚਾਲਕ ਸਾਡੇ ਪਿੰਡ ਦੀ ਸੜਕ ਤੋਂ ਤੇਜ਼ ਰਫ਼ਤਾਰ ਨਾਲ ਲੰਘਦੇ ਹਨ।
ਇਹ ਵੀ ਪੜ੍ਹੋ- ਦੋਸਤ ਕੋਲ ਰਹਿ ਰਹੇ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ, ਭਰਾ ਨੂੰ ਅਜਿਹੇ ਹਾਲ 'ਚ ਵੇਖ ਭੈਣਾਂ ਦਾ ਨਿਕਲਿਆ ਤ੍ਰਾਹ
ਉਨ੍ਹਾਂ ਕਿਹਾ ਕਿ ਮ੍ਰਿਤਕ ਕੁੜੀ ਦਾ ਨਾਂ ਕੰਚਨ ਹੈ, ਜਿਸ ਦੀ ਉਮਰ ਕਰੀਬ 16 ਸਾਲ ਹੈ ਅਤੇ ਦੂਜੀ ਜ਼ਖ਼ਮੀ ਹੋਈ ਵਿਦਿਆਰਥਣ ਦਾ ਨਾਮ ਮੀਨਾ ਕੁਮਾਰੀ ਹੈ। ਦੋਵੇਂ ਨਾਨਗਰਾਂ ਸਰਕਾਰੀ ਸਕੂਲ ਚ 12ਵੀਂ ਜਮਾਤ ’ਚ ਪੜ੍ਹਦੀਆਂ ਸਨ। ਕੰਚਨ ਅਤੇ ਉਸ ਦੇ ਚਾਚੇ ਦੀ ਕੁੜੀ ਦੋਵੇਂ ਆਪਣੇ ਭਰਾ ਨਾਲ ਮੋਟਰਸਾਈਕਲ ’ਤੇ ਬੈਠ ਕੇ ਜਦੋਂ ਸਕੂਲ ਨੂੰ ਜਾ ਰਹੀਆਂ ਸਨ ਤਾਂ ਪਿੰਡ ਭਲਾਣ ਕੋਲ ਟਿੱਪਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ। ਚਾਲਕ ਇਕ ਸਾਈਡ ਨੂੰ ਡਿੱਗ ਗਿਆ, ਕੰਚਨ ਅਤੇ ਉਸ ਦੀ ਭੈਣ ਟਿੱਪਰ ਦੀ ਲਪੇਟ ’ਚ ਆ ਗਈਆਂ। ਟਿੱਪਰ ਅਤੇ ਮੂਹਰਲੇ ਟਾਇਰ ਹੇਠ ਆਉਣ ਕਰ ਕੇ ਕੰਚਨ ਦਾ ਸਿਰ ਦਰੜਿਆ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਗੁੱਸੇ ’ਚ ਆਏ ਲੋਕਾਂ ਨੇ ਟਿੱਪਰ ਚਾਲਕ ਨੂੰ ਫੜ ਕੇ ਪੁਲਸ ਹਵਾਲੇ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਚਾਲਕ ਨਸ਼ੇ ’ਚ ਧੁੱਤ ਸੀ। ਇਸ ਮੌਕੇ ਡੀ. ਐੱਸ. ਪੀ. ਸਤੀਸ਼ ਕੁਮਾਰ, ਥਾਣਾ ਮੁਖੀ ਸੰਨੀ ਖੰਨਾ ਮੌਕੇ ’ਤੇ ਪਹੁੰਚੇ। ਲੋਕਾਂ ਦੀ ਮੁੱਖ ਮੰਗ ਹੈ ਕਿ ਉਕਤ ਸੜਕ ’ਤੇ ਟਿੱਪਰ ਚੱਲਣੇ ਬੰਦ ਕੀਤੇ ਜਾਣ। ਤਹਿਸੀਲਦਾਰ ਸੰਦੀਪ ਕੁਮਾਰ ਅਤੇ ਪੀ. ਡਬਲਿਊ. ਡੀ. ਦੇ ਜੇ. ਈ. ਬਲਵਿੰਦਰ ਸਿੰਘ ਵੀ ਮੌਕੇ ’ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਬਰਸਾਤ ਦੇ ਕਾਰਨ ਸੜਕ ਦੀ ਮੁਰੰਮਤ ਨਹੀਂ ਹੋ ਰਹੀ ਪਰ ਹੁਣ ਸੜਕ ਨੂੰ ਜਲਦ ਠੀਕ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ- 'ਬੇਟੀ ਵੀ ਇਟਲੀ ਆ ਰਹੀ ਹੈ ਤੁਸੀਂ ਵੀ ਆ ਜਾਓ' ਦਾ ਕਹਿ ਕੇ 2 ਨੌਜਵਾਨਾਂ ਤੋਂ ਠੱਗੇ 15 ਲੱਖ, ਇੰਝ ਖੁੱਲ੍ਹੀ ਕਰਤੂਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੂਬੇ ਦੇ ਸ਼ੈਲਰ ਮਾਲਕਾਂ ਨੂੰ ਦਿੱਤੀ ਵੱਡੀ ਰਾਹਤ
NEXT STORY