ਹੁਸ਼ਿਆਰਪੁਰ (ਅਮਰੀਕ)- ਬੀਤੀ ਰਾਤ ਕਰੀਬ 2.30 ਵਜੇ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਤੋਂ ਇਕ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਤਲਵਾੜਾ ਮੁਕੇਰੀਆਂ ਮੁੱਖ ਸੜਕ 'ਤੇ ਕਸਬਾ ਚੀਰ ਦਾ ਖੂਹ ਨੇੜੇ ਮੁਕੇਰੀਆਂ ਤੋਂ ਆ ਰਿਹਾ ਇੱਕ ਟਿੱਪਰ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਿਆ, ਜਿਸ ਕਾਰਨ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੱਕ ਦੇ ਪਰਖੱਚੇ ਉੱਡ ਗਏ।
ਇਹ ਵੀ ਪੜ੍ਹੋ- ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਆਪਣੇ ਹੀ ਟਰੱਕ ਕਾਰਨ ਦਰਦਨਾਕ ਤਰੀਕੇ ਨਾਲ ਗਈ ਡਰਾਈਵਰ ਦੀ ਜਾਨ
ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਤਲਵਾੜਾ ਦੇ ਐੱਸ.ਐੱਚ.ਓ. ਹਰਜਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਰਾਤ ਕਰੀਬ 2:30 ਵਜੇ ਵਾਪਰਿਆ। ਟਰੱਕ ਡਰਾਈਵਰ ਟਰੱਕ ਵਿੱਚ ਬੁਰੀ ਤਰ੍ਹਾਂ ਫਸ ਗਿਆ ਸੀ ਅਤੇ ਉਸ ਨੂੰ ਕ੍ਰੇਨ ਦੀ ਮਦਦ ਨਾਲ ਬਾਹਰ ਕੱਢਣਾ ਪਿਆ। ਡਰਾਈਵਰ ਦੀ ਪਛਾਣ ਕੁਲਦੀਪ ਸਿੰਘ ਪੁੱਤਰ ਤਰਸੇਮ ਲਾਲ ਵਾਸੀ ਮੁਕੇਰੀਆਂ ਵਜੋਂ ਹੋਈ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਤਲਵਾੜਾ ਹਸਪਤਾਲ ਵਿੱਚ ਰਖਵਾਇਆ ਗਿਆ ਹੈ। ਹਾਦਸੇ ਦਾ ਕਾਰਨ ਡਰਾਈਵਰ ਦੀ ਅੱਖ ਲੱਗ ਜਾਣਾ ਹੋ ਸਕਦਾ ਹੈ। ਤਲਵਾੜਾ ਪੁਲਸ ਨੇ ਧਾਰਾ 174 ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਅੱਗ ਬੁਝਾਉਂਦੇ ਹੋਏ ਚਪੇਟ 'ਚ ਆਇਆ ਪਿਓ, ਸੜਦਾ ਦੇਖ ਨਾ ਰਹਿ ਹੋਇਆ ਤਾਂ ਪੁੱਤ ਨੇ ਵੀ ਮਾਰੀ ਛਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
12 ਸਾਲਾ ਪੁਰਾਣਾ ਰਿਕਾਰਡ ਟੁੱਟਿਆ, ਚੰਡੀਗੜ੍ਹ ’ਚ ਪਾਰਾ 44 ਡਿਗਰੀ ਪਾਰ, ਮੌਸਮ ਵਿਭਾਗ ਨੇ ਕਰ 'ਤਾ ਸੁਚੇਤ
NEXT STORY