ਬਟਾਲਾ(ਸੈਂਡੀ)-ਬੁੱਧਵਾਰ ਦੇਰ ਸ਼ਾਮ ਫਤਿਹਗੜ੍ਹ ਚੂੜੀਆਂ ਵਿਖੇ ਕਰੰਟ ਲੱਗਣ ਨਾਲ ਇਕ ਨੌਜਵਾਨ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਦਰਸ਼ਨ ਸਿੰਘ ਅਤੇ ਹੌਲਦਾਰ ਵਰਿੰਦਰ ਸਿੰਘ ਨੇ ਦੱਸਿਆ ਕਿ ਸ਼ੁੱਭਮ ਸ਼ਰਮਾ ਪੁੱਤਰ ਪ੍ਰਵੀਨ ਸ਼ਰਮਾ ਵਾਸੀ ਸਰਾਏਮਾਨ ਅਲੀਗੜ੍ਹ (ਯੂ. ਪੀ.) ਦਾ ਰਹਿਣ ਵਾਲਾ ਸੀ। ਉਹ ਫਤਿਹਗੜ੍ਹ ਚੂੜੀਆਂ ਵਿਖੇ ਇਕ ਕਰਿਆਨੇ ਦੀ ਦੁਕਾਨ 'ਤੇ ਨੰਬਰ 1 ਗੋਦਰੇਜ ਸਾਬਣ ਦੇ ਬੋਰਡ ਲਾ ਰਿਹਾ ਸੀ ਕਿ ਅਚਾਨਕ ਬੋਰਡ ਲਾਉਂਦੇ ਸਮੇਂ ਇਸ ਦਾ ਹੱਥ ਹਾਈਵੋਲਟੇਜ ਦੀਆਂ ਨੰਗੀਆਂ ਤਾਰਾਂ ਨਾਲ ਲੱਗ ਗਿਆ, ਜਿਸ ਨਾਲ ਉਸ ਦੀ ਮੌਕੇ 'ਤੇ ਮੌਤ ਹੋ ਗਈ। ਏ. ਐੱਸ. ਆਈ. ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।
...ਤੇ ਜਦੋਂ ਕੈਂਪ ਛੱਡ ਕੇ ਡਾਕਟਰ ਵਾਪਸ ਪਰਤ ਗਏ
NEXT STORY