ਬਠਿੰਡਾ (ਸੁਖਵਿੰਦਰ) : ਸਥਾਨਕ ਮਾਲ ਗੋਦਾਮ ਰੋਡ 'ਤੇ ਇੱਕ ਬੇਘਰ ਅਪਾਹਜ ਵਿਅਕਤੀ ਦੀ ਮੌਤ ਹੋ ਗਈ। ਮੌਤ ਦਾ ਕਾਰਨ ਗਰਮੀ ਲੱਗਣਾ ਦੱਸਿਆ ਜਾ ਰਿਹਾ ਹੈ। ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰ ਸੰਦੀਪ ਗਿੱਲ, ਗੁੱਲੀ ਠਾਕੁਰ, ਟੇਕਚੰਦ ਅਤੇ ਰਾਜਿੰਦਰ ਕੁਮਾਰ ਮੌਕੇ 'ਤੇ ਪਹੁੰਚੇ।
ਪਤਾ ਲੱਗਾ ਹੈ ਕਿ ਮ੍ਰਿਤਕ ਲੰਬੇ ਸਮੇਂ ਤੋਂ ਮਾਲ ਗੋਦਾਮ ਰੋਡ 'ਤੇ ਰਹਿ ਰਿਹਾ ਸੀ। ਸਹਾਰਾ ਟੀਮ ਨੇ ਕੋਤਵਾਲੀ ਪੁਲਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ 'ਤੇ ਪੁਲਸ ਮੁਲਾਜ਼ਮ ਮੌਕੇ 'ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਕੀਤੀ। ਕਾਰਵਾਈ ਤੋਂ ਬਾਅਦ ਸਹਾਰਾ ਨੇ ਬੇਸਹਾਰਾਂ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ।
ਪੰਜਾਬ ਦੇ ਸਾਬਕਾ ਸਰਪੰਚ 'ਤੇ ਫਿਲਮੀ ਸਟਾਈਲ 'ਚ ਹਮਲਾ, ਗੱਡੀ 'ਚੋਂ ਨਿਕਲ ਭੱਜਣ ਲੱਗਾ ਤਾਂ...
NEXT STORY