ਗੁਰਦਾਸਪੁਰ(ਵਿਨੋਦ) - ਗੁਰਦਾਸਪੁਰ-ਦੀਨਾਨਗਰ ਸੜਕ 'ਤੇ ਟਰਾਲੇ ਹੇਠਾਂ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਾਨ ਸਿੰਘ ਨਿਵਾਸੀ ਸਾਹੋ ਲਗੋਈ ਹਿਮਾਚਲ ਪ੍ਰਦੇਸ਼ ਆਪਣੇ ਇਕ ਨਜ਼ਦੀਕੀ ਰਿਸ਼ਤੇਦਾਰ ਦੇ ਨਾਲ ਟਰਾਲੇ 'ਚ ਬੈਠ ਕੇ ਅੰਮ੍ਰਿਤਸਰ ਤੋਂ ਵਾਪਸ ਆ ਰਿਹਾ ਸੀ। ਰਸਤੇ ਵਿਚ ਪਿੰਡ ਪਨਿਆੜ ਅੱਡੇ 'ਤੇ ਇਕ ਢਾਬੇ ਤੋਂ ਰੋਟੀ ਖਾਣ ਦੇ ਲਈ ਸੜਕ ਪਾਰ ਕਰ ਰਿਹਾ ਸੀ ਕਿ ਇਨ੍ਹੇ ਵਿਚ ਪਠਾਨਕੋਟ ਦੀ ਵੱਲੋਂ ਤੇਜ ਰਫ਼ਤਾਰ ਟਰਾਲਾ ਆਇਆ ਜਿਸ ਨੇ ਮਾਨ ਸਿੰਘ ਨੂੰ ਆਪਣੀ ਲਪੇਟ ਵਿਚ ਲੈ ਲਿਆ। ਦੁਰਘਟਨਾ ਤੋਂ ਬਾਅਦ ਟਰਾਲਾ ਚਾਲਕ ਅੱਗੇ ਜਾ ਕੇ ਟਰਾਲੇ ਨੂੰ ਖੜਾ ਕਰਕੇ ਆਪ ਫਰਾਰ ਹੋ ਗਿਆ।
ਗੰਭੀਰ ਹਾਲਤ 'ਚ ਜਖ਼ਮੀ ਮਾਨ ਸਿੰਘ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ 'ਚ ਲਿਆਂਦਾ ਗਿਆ। ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਸਟੇਸ਼ਨ ਇੰਚਾਰਜ਼ ਬਲਦੇਵ ਰਾਜ ਸ਼ਰਮਾ ਨੇ ਦੱਸਿਆ ਕਿ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਟਰਾਲੇ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਅਤੇ ਟਰਾਲਾ ਡਰਾਈਵਰ ਦੇ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਕਾਲੀਆਂ ਨੇ ਵਿਕਾਸ ਦੇ ਨਾਮ 'ਤੇ ਸਿਰਫ਼ ਡਰਾਮੇਬਾਜ਼ੀ ਕੀਤੀ : ਦਰਸ਼ਨ ਬਰਾੜ
NEXT STORY